ਕਰੀਬ ਡੇਢ ਲੱਖ ਲੋਕਾਂ ਦਾ ਰੋਜ਼ਗਾਰ Jalandhar ਦੇ ਖੇ਼ਡ ਉਦਯੋਗਾਂ ਨਾਲ ਜੁੜਿਆ ਹੈ
ਭਾਰਤ 2036 ’ਚ Olympics ਦਾ ਆਯੋਜਕ ਬਣਨ ਦੀ ਤਿਆਰੀ ਸ਼ੁਰੂ ਕਰ ਚੁੱਕਾ ਹੈ। ਪ੍ਰਧਾਨ ਮੰਤਰੀ Narendra Modi ਖ਼ੁਦ ਇਸ ਵਿਚ ਵੱਧ ਤੋਂ ਵੱਧ ਮੇਕ ਇਨ ਇੰਡੀਆ ਖੇਡ ਉਤਪਾਦਾਂ ਦੀ ਵਰਤੋਂ ਕਰਨ ਦੀ ਮਨਸ਼ਾ ਪ੍ਰਗਟ ਕਰ ਚੁੱਕੇ ਹਨ। ਮੇਰਠ ਤੇ ਜਲੰਧਰ ਦੇਸ਼ ਦੇ ਦੋ ਅਹਿਮ ਸ਼ਹਿਰ ਹਨ, ਜੋ ਖੇਡ ਦੇ ਸਾਮਾਨ ਦੇ ਉਦਯੋਗ ਦੇ ਗੜ੍ਹ ਹਨ।
ਦੋਵਾਂ ਹੀ ਸ਼ਹਿਰਾਂ ’ਚ MSME ਇਕਾਈਆਂ ਹਨ। ਖੇਡ ਦਾ ਸਾਮਾਨ ਬਣਾਉਣ ਵਾਲੇ ਸਨਅਤਕਾਰਾਂ ਦੀ ਸਮਰੱਥਾ ਤੇ ਇਨ੍ਹਾਂ ਨਾਲ ਕੰਮ ਕਰਨ ਵਾਲੇ ਲੋਕਾਂ ਦਾ ਹੁਨਰ ਅਜਿਹਾ ਹੈ ਕਿ ਵਿਸ਼ਵ ਦੇ ਲਗਪਗ ਸਾਰੇ ਖੇਡ ਆਯੋਜਨਾਂ ’ਚ ਇਥੋਂ ਦੇ ਬ੍ਰਾਂਡ ਜਾਂ ਬਣਾਏ ਗਏ ਉਤਪਾਦ ਕਿਸੇ ਵੀ ਦੇਸ਼ ਨੂੰ ਮੈਡਲ ਟੈਲੀ ’ਚ ਅੱਗੇ ਲਿਜਾਂਦੇ ਹਨ। ਹੁਣ ਸਮਾਂ ਬਿਲਟ ਬ੍ਰਾਂਡ ਇੰਡੀਆ ’ਤੇ ਧਿਆਨ ਦੇਣ ਦਾ ਹੈ।
ਭਾਰਤ ਦੀਆਂ Companies ਨੂੰ ਆਲਮੀ ਬ੍ਰਾਂਡ ਬਣਾਉਣ ’ਚ ਸਰਕਾਰ ਨੂੰ ਸਹਿਯੋਗ ਕਰਨਾ ਚਾਹੀਦਾ ਹੈ। ਖੇਡ ਉਦਯੋਗ ਨੂੰ ਖਾਸ ਵਰਗ ’ਚ ਸ਼ਾਮਲ ਕਰਦੇ ਹੋਏ ਕੁਝ ਦਿਨਾਂ ਤੱਕ ਟੈਕਸ ਮੁਕਤ ਕਰਨ, ਵਾਧੂ ਛੋਟ ਤੇ ਬਿਲਟ-ਬ੍ਰਾਂਡ ਇੰਡੀਆ ਯੋਜਨਾ ਲਿਆ ਕੇ ਉਤਸ਼ਾਹ ਦਿੱਤਾ ਜਾ ਸਕਦਾ ਹੈ।
ਖੇਡ ਉਤਪਾਦ ਬਰਾਮਦ ਪ੍ਰਮੋਸ਼ਨ ਕੌਂਸਲ ਅਨੁਸਾਰ ਪਿਛਲੇ ਸਾਲ ਦੇ ਮੁਕਾਬਲੇ ਚਾਲੂ ਵਿੱਤੀ ਸਾਲ ’ਚ ਹੁਣ ਤੱਕ ਖੇਡ ਉਤਪਾਦਾਂ ਦੀ ਬਰਾਮਦ ’ਚ 3.42 ਫ਼ੀਸਦੀ ਦਾ ਵਾਧਾ ਹੋਇਆ ਹੈ।
ਕਰੀਬ ਡੇਢ ਲੱਖ ਲੋਕਾਂ ਦਾ ਰੋਜ਼ਗਾਰ Jalandhar ਦੇ ਖੇ਼ਡ ਉਦਯੋਗਾਂ ਨਾਲ ਜੁੜਿਆ ਹੈ, ਉਥੇ ਹੀ ਮੇਰਠ ’ਚ ਇਹ ਗਿਣਤੀ ਢਾਈ ਲੱਖ ਹੈ। ਸਰਕਾਰ ਖੇਡ ਉਦਯੋਗਾਂ ਨੂੰ ਉਤਸ਼ਾਹਿਤ ਕਰੇ ਤਾਂ 15 ਤੋਂ 20 ਫੀਸਦੀ ਤੱਕ ਕਾਰੋਬਾਰ ਵੱਧ ਸਕਦਾ ਹੈ।
ਅਹਿਮ ਮੰਗਾਂ
-ਖੇਡ ਯੰਤਰ, ਤਕਨੀਕ ਤੇ ਸੇਵਾਵਾਂ ’ਚ ਨਿਵੇਸ਼ ਕਰਨ ਵਾਲੀਆਂ ਕੰਪਨੀਆਂ ਲਈ ਟੈਕਸ ਉਤਸ਼ਾਹ ਯੋਜਨਾ ਸ਼ੁਰੂ ਕੀਤੀ ਜਾਵੇ
-ਖੇਡ ਉਦਯੋਗ ਨੂੰ ਸਬਸਿਡੀ ਜਾਂ ਘੱਟ ਜੀਐੱਸਟੀ ਦਰਾਂ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ
– Sports ਟੈੱਕ ’ਚ ਰਿਸਰਚ ਲਈ ਫੰਡਿੰਗ ਡਾਟਾ ਐਨਾਲਿਟਿਕਸ, ਤਕਨੀਕ ਤੇ ਏਆਈ-ਸੰਚਾਲਿਤ ਸਿਖਲਾਈ ਯੰਤਰ ਵਰਗੀਆਂ ਖੇਡ ਤਕਨੀਕਾਂ ਦੇ ਲਈ ਰਿਸਰਚ ਤੇ ਵਿਕਾਸ ’ਚ ਨਿਵੇਸ਼ ਕਰਾਇਆ ਜਾਵੇ।
-ਅੰਤਰਰਾਸ਼ਟਰੀ ਲੈਬ ਤੋਂ ਟੈਸਟ ਕਰਾਉਣ ’ਤੇ ਉਸਦੇ ਟੈਕਸ ’ਤੇ ਸਬਸਿਡੀ ਦਿੱਤੀ ਜਾਣੀ ਚਾਹੀਦੀ ਹੈ।
-ਦਰਾਮਦ ਟੈਕਸ ਘੱਟ ਹੋਣਾ ਚਾਹੀਦਾ ਹੈ। ਹਾਲੇ ਬੱਲੇ ਲਈ ਇੰਗਲਿਸ਼ ਵਿਲੋ ’ਤੇ 11 ਫ਼ੀਸਦੀ ਤੇ ਉਸਦੇ ਹੈਂਡਲ ਕੇਨ ’ਤੇ 33 ਫ਼ੀਸਦੀ ਦਾ ਦਰਾਮਦ ਟੈਕਸ ਲੱਗਦਾ ਹੈ, ਜਿਸ ਨਾਲ ਬੱਲੇ ਦੀ ਕੀਮਤ ਵੱਧ ਜਾਂਦੀ ਹੈ।
ਅਹਿਮ ਮੰਗਾਂ
-ਮੇਰਠ ’ਚ ਖੇਡ ਉਦਯੋਗ ਲਈ ਸਪੈਸ਼ਲ ਇਕੋਨਾਮਿਕ ਜ਼ੋਨ ਬਣੇ ਤੇ ਟੈਸਟਿੰਗ ਲੈਬ ਨੂੰ ਅੰਤਰਰਾਸ਼ਟਰੀ ਮਾਪਦੰਡ ਅਨੁਸਾਰ ਅਪਗ੍ਰੇਡ ਕੀਤਾ ਜਾਵੇ।
-ਉਦਯੋਗਿਕ ਖੇਤਰ ਦਾ ਵਿਕਾਸ ਹੋਣਾ ਚਾਹੀਦਾ ਹੈ। ਸਪੋਰਟਸ ਗੁੱਡਸ ਕੰਪਲੈਕਸ ਦੀ ਤਰ੍ਹਾਂ ਨਵਾਂ ਕੰਪਲੈਕਸ ਬਣਾਇਆ ਜਾਵੇ।
-ਪੰਜਾਬ ਤੋਂ ਪੋਰਟ ਦੂਰ ਹਨ, ਇਸ ਲਈ ਫਰੇਟ ਸਬਸਿਡੀ ਮਿਲਣੀ ਚਾਹੀਦੀ ਹੈ।
-ਹੁਨਰ ਸਿਖਲਾਈ ਕੇਂਦਰ ਤੇ ਕਾਮਨ ਫੈਸੀਲਿਟੀ ਸੈਂਟਰ ਖੁੱਲਣਾ ਚਾਹੀਦਾ ਹੈ।
-ਜਲੰਧਰ ’ਚ ਵੀ ਟੈਸਟਿੰਗ ਲੈਬ ਹੋਣੀ ਚਾਹੀਦੀ ਹੈ।
ਉਦਯੋਗ ਦੀਆਂ ਸਮੱਸਿਆਵਾਂ
– Cricket Bat English ਵਿਲੋ ਤੇ ਕਸ਼ਮੀਰੀ ਵਿਲੋ (ਲੱਕੜ) ਨਾਲ ਤਿਆਰ ਹੁੰਦੇ ਹਨ। ਇੰਗਲਿਸ਼ ਵਿਲੋ ਦੀ ਮੰਗ ਵੱਧ ਹੁੰਦੀ ਹੈ ਕਿਉਂਕਿ ਇਸ ਵਿਚ ਵੱਧ ਗ੍ਰੇਨ ਹੁੰਦੇ ਹਨ। ਹਾਲਾਂਕਿ, ਇਸਦੀ ਉਪਲੱਬਧਤਾ ਘੱਟ ਹੈ।
-ਧਾਰਾ 370 ਹਟਾਉਣ ਤੋਂ ਬਾਅਦ ਵੀ ਕਸ਼ਮੀਰੀ ਵਿਲੋ ਮਿਲਣ ’ਚ ਸਮੱਸਿਆ ਆ ਰਹੀ ਹੈ।
-ਦੇਸ਼ ਦੀ ਲੈਬ ਨਾਲ ਮਿਲੇ ਸਰਟੀਫਿਕੇਟ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਮਾਨਤਾ ਨਹੀਂ ਹੈ, ਇਸ ਲਈ ਵਿਦੇਸ਼ੀ ਲੈਬ ਤੋਂ ਮਹਿੰਗੀ ਦਰ ’ਤੇ ਪ੍ਰੀਖਣ ਕਰਾਉਣਾ ਪੈਂਦਾ ਹੈ।
ਸਨਅਤਕਾਰਾਂ ਦੀ ਗੱਲ
ਹੁਣ ਜਦੋਂ ਓਲੰਪਿਕ ਦੀ ਤਿਆਰੀ ਹੋ ਰਹੀ ਹੈ ਤਾਂ ਵਿਸ਼ੇਸ਼ ਉਤਸ਼ਾਹ ਮਿਲਣਾ ਚਾਹੀਦਾ ਹੈ। ਟੈਕਸ ’ਚ ਛੋਟ, ਤਕਨੀਕੀ ਨਵੇਂ ਵਿਚਾਰ ’ਤੇ ਸਬਸਿਡੀ, ਨਿਵੇਸ਼ਕਾਂ ਦੇ ਲਈ ਟੈਕਸ ਉਤਸ਼ਾਹ ਯੋਜਨਾ ਸ਼ੁਰੂ ਕੀਤੀ ਜਾਵੇ।
– Trilok Anand , ਵਾਈਸ ਚੇਅਰਮੈਨ, ਐੱਸਜੀ ਸਪੋਰਟਸ, ਮੇਰਠ
ਵਿਦੇਸ਼ਾਂ ’ਚ ਉਤਪਾਦਾਂ ਦੀ ਮੰਗ ਵੱਧ ਹੈ। ਕਾਮਨ ਫੈਸੀਲਿਟੀ ਸੈਂਟਰ ਹੋਵੇ ਤੇ ਟੈਸਟਿੰਗ ਲੈਬ ਬਣੇ ਤਾਂ ਉਤਪਾਦਾਂ ਦੀ ਗੁਣਵੱਤਾ ’ਚ ਵੱਡਾ ਸੁਧਾਰ ਆਵੇਗਾ। ਕਸ਼ਮੀਰੀ ਵਿਲੋ ਪੰਜਾਬ ’ਚ ਆਵੇ ਤਾਂ ਬੱਲਿਆਂ ਦੀ ਬਰਾਮਦ ਵੱਧ ਸਕਦੀ ਹੈ।
– Sumit Sharma, ਚੇਅਰਮੈਨ, ਸਪੋਰਟਸ ਐਂਡ ਟਾਏ ਐਕਸਪੋਰਟਰ ਐਸੋਸੀਏਸ਼ਨ, Jalandhar।
ਨੰਬਰ ਗੇਮ
-40,000 ਕਰੋੜ ਰੁਪਏ ਹੈ ਭਾਰਤ ਦਾ ਖੇਡ ਕਾਰੋਬਾਰ
-3065.83 ਕਰੋੜ ਦੇ ਖੇਡ ਉਤਪਾਦਾਂ ਦੀ ਬਰਾਮਦ ਭਾਰਤ ਤੋਂ
-14,000 ਕਰੋੜ ਰੁਪਏ ਹੈ ਮੇਰਠ ਦੇ ਕਾਰੋਬਾਰ ਦਾ ਆਕਾਰ
-1134.36 ਕਰੋੜ ਰੁਪਏ ਦੇ ਉਤਪਾਦਾਂ ਦੀ ਬਰਾਮਦ ਮੇਰਠ ਤੋਂ
-1.50 ਲੱਖ ਲੋਕਾਂ ਨੂੰ ਖੇਡ ਉਦਯੋਗ ’ਚ ਮੇਰਠ ਦਿੰਦਾ ਹੈ ਰੋਜ਼ਗਾਰ
-6500 ਕਰੋੜ ਰੁਪਏ ਜਲੰਧਰ ਦੇ ਖੇਡ ਉਦਯੋਗ ਦਾ ਕਾਰੋਬਾਰ
-1960 ਕਰੋੜ ਰੁਪਏ ਦੇ ਖੇਡ ਉਤਪਾਦ ਬਰਾਮਦ ਕਰਦੈ Jalandhar
-1.60 ਲੱਖ ਲੋਕਾਂ ਨੂੰ ਜਲੰਧਰ ’ਚ ਰੋਜ਼ਗਾਰ ਦਿੱਤੈ ਉਦਯੋਗ ਨੇ