Thursday, June 18, 2026
Google search engine
HomeDeshPunjab ‘ਚ ਰੇਲਾਂ ਰੋਕਣਗੇ ਕਿਸਾਨ, Sarwan Singh Pandher ਨੇ ਕੀਤਾ ਐਲਾਨ

Punjab ‘ਚ ਰੇਲਾਂ ਰੋਕਣਗੇ ਕਿਸਾਨ, Sarwan Singh Pandher ਨੇ ਕੀਤਾ ਐਲਾਨ

ਖਨੌਰੀ ਬਾਰਡਰ ਤੇ ਕਿਸਾਨ ਆਗੂ Jagjit Singh Dallewal ਵੱਲੋਂ ਕੀਤੀ ਜਾ ਰਹੀ ਭੁੱਖ ਹੜਤਾਲ ਹੁਣ 19ਵੇਂ ਦਿਨ ਵਿੱਚ ਦਾਖਿਲ ਹੋ ਗਈ ਹੈ।

Shambhu Border ਤੇ ਦਿੱਲੀ ਕੂਚ ਕਰ ਰਹੇ ਕਿਸਾਨਾਂ ਤੇ ਹੰਝੂ ਗੈਸ ਦੇ ਗੋਲੇ ਸੁਣੇ ਜਾਣ ਤੋਂ ਬਾਅਦ ਕਿਸਾਨਾਂ ਨੇ ਅੰਦੋਲਨ ਨੂੰ ਹੋਰ ਤਿੱਖਾ ਕਰਨ ਦਾ ਐਲਾਨ ਕਰ ਦਿੱਤਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਐਲਾਨ ਕੀਤਾ ਕਿ ਪੰਜਾਬ ਵਿੱਚ ਦੁਪਿਹਰ 12 ਵਜੇ ਤੋਂ 3 ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ।
ਇਹ ਰੇਲ ਰੋਕੋ ਅੰਦੋਲਨ 18 ਦਸੰਬਰ ਨੂੰ ਹੋਵੇਗਾ। ਉਸ ਤੋਂ ਪਹਿਲਾਂ 16 ਦਸੰਬਰ ਨੂੰ ਪੰਜਾਬ ਤੋਂ ਇਲਾਵਾ ਪੂਰੇ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕੱਢੇ ਜਾਣਗੇ। ਇਸ ਤੋਂ ਬਾਅਦ ਕਿਸਾਨ ਪੰਜਾਬ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।

18 ਤੱਕ ਦਿੱਲੀ ਕੂਚ ਨਹੀਂ

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ 18 ਤੱਕ ਕੋਈ ਵੀ ਜੱਥਾ ਦਿੱਲੀ ਵੱਲ ਕੂਚ ਨਹੀਂ ਕਰੇਗਾ। ਦਿੱਲੀ ਕੂਚ ਕਰਨ ਵਾਲੇ ਅਗਲੇ ਜੱਥੇ ਵਿੱਚ ਹਰਿਆਣਾ ਦੇ ਕਿਸਾਨ ਵੀ ਸ਼ਾਮਿਲ ਹੋਣਗੇ। ਕਿਸਾਨਾਂ ਨੇ 14 ਦਸੰਬਰ (ਅੱਜ) ਨੂੰ ਦਿੱਲੀ ਵੱਲ ਕੂਚ ਕਰਨ ਦੀ ਕੋਸ਼ਿਸ ਕੀਤੀ ਸੀ ਪਰ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਇਹ ਕੋਸ਼ਿਸ਼ ਅਸਫ਼ਲ ਹੋ ਗਈ।

ਸੁੱਟੇ ਜਾ ਰਹੇ ਨੇ ਐਕਸਪਾਇਰੀ ਗੋਲੇ

ਪੰਧੇਰ ਨੇ ਕਿਹਾ ਕਿ ਪੁਲਿਸ ਵੱਲੋਂ ਕਿਸਾਨ ਉੱਪਰ ਐਕਸਪਾਇਰੀ ਗੋਲੇ (ਹੰਝੂ ਗੈਸ ਦੇ ਉਹ ਗੋਲੇ ਜ਼ਿਨ੍ਹਾਂ ਦੀ ਤਰੀਖ ਲੰਘ ਚੁੱਕੀ ਹੈ) ਸੁਟੇ ਜਾ ਰਹੇ ਹਨ। ਤਾਂਂ ਕਿ ਜਦੋਂ ਕੋਈ ਜਾਂਚ ਬੈਠੇ ਤਾਂ ਇਹ ਗੋਲੇ ਕਿਸੇ ਰਿਕਾਰਡ ਵਿੱਚ ਹੀ ਨਾ ਆਉਣ। ਪੰਧੇਰ ਨੇ ਪ੍ਰਸ਼ਾਸਨ ਨੂੰ ਸਵਾਲ ਕਰਦਿਆਂ ਪੁੱਛਿਆ ਕਿ 100 ਕਿਸਾਨ ਸੁਰੱਖਿਆ ਲਈ ਖ਼ਤਰਾ ਕਿਵੇਂ ਹੋ ਗਏ ਹਨ। ਜਦੋਂ ਕਿ ਕਿਸਾਨ ਪੈਦਲ ਦਿੱਲੀ ਜਾਣ ਲਈ ਕੋਸ਼ਿਸ ਕਰ ਰਹੇ ਹਨ।

Parliament ਚ ਗੂੰਜ਼ਿਆ ਮੁੱਦਾ

ਕਿਸਾਨਾਂ ਤੇ ਵਾਟਰ ਕੈਨਲ ਅਤੇ ਹੰਝੂ ਗੈਸ ਦੇ ਇਸਤੇਮਾਲ ਤੋਂ ਬਾਅਦ ਇਹ ਮੁੱਦਾ ਦੇਸ਼ ਦੀ ਸੰਸਦ ਵਿੱਚ ਗੂੰਜਿਆ। ਵਿਰੋਧੀਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਸਾਨਾਂ ਤੇ ਹੋਏ ਲਾਠੀਚਾਰਜ ਦੇ ਮੁੱਦੇ ਤੇ ਬੋਲਦਿਆਂ ਕਿਹਾ ਕਿ ਤੁਸੀਂ (ਕੇਂਦਰ ਸਰਕਾਰ) ਅਡਾਨੀ ਅਤੇ ਅੰਬਾਨੀ ਨੂੰ ਤਾਂ ਫਾਇਦਾ ਪਹੁੰਚਾ ਰਹੇ ਹੋ ਪਰ ਦੂਜੇ ਪਾਸੇ ਤੁਸੀਂ ਕਿਸਾਨਾਂ ਦਾ ਅੰਗੂਠਾ ਕੱਟਣ ਦੀ ਕੋਸ਼ਿਸ ਕਰ ਰਹੇ ਹੋ। ਕਿਸਾਨਾਂ ਤੇ ਲਾਠੀਚਾਰਜ ਕਰ ਰਹੇ ਹੋ। ਉਹਨਾਂ ਨੇ ਕਿਸਾਨਾਂ ਦੇ ਮੁੱਦਿਆਂ ਦੀ ਵਕਾਲਤ ਕੀਤੀ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments