Show ਦੇ ਮੱਦੇਨਜ਼ਰ Chandigarh ਵਿੱਚ ਆਸ ਪਾਸ ਦੇ ਖੇਤਰ ਤੋਂ ਭਾਰੀ ਇਕੱਠ ਹੋਣ ਦੀ ਸੰਭਵਾਨਾ ਹੈ।
Punjabi ਗਾਇਕ ਤੇ ਅਦਾਕਾਰ Diljit Dosanjh ਦਾ ਅੱਜ Chandigarh ਸੈਕਟਰ-34 ਵਿਚ ਕੰਸਰਟ ਹੋਣ ਜਾ ਰਿਹਾ ਹੈ। ਸ਼ੋਅ ਦੌਰਾਨ ਸੁਰੱਖਿਆ ਲਈ ਸੈਕਟਰ-34 ਅਤੇ ਹੋਰ ਰਸਤਿਆਂ ਦੇ ਆਲੇ-ਦੁਆਲੇ 2500 ਦੇ ਕਰੀਬ Police ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
ਸ਼ੋਅ ਦੇ ਮੱਦੇਨਜ਼ਰ Chandigarh ਵਿੱਚ ਆਸ ਪਾਸ ਦੇ ਖੇਤਰ ਤੋਂ ਭਾਰੀ ਇਕੱਠ ਹੋਣ ਦੀ ਸੰਭਵਾਨਾ ਹੈ। ਪੰਜਾਬੀ ਗਾਇਕ Diljit Dosanjh ਦੇ ਸੰਗੀਤਕ ਸਮਾਰੋਹ ਦੌਰਾਨ ਆਵਾਜਾਈ ਵਿੱਚ ਵਿਘਨ ਅਤੇ ਯਾਤਰੀਆਂ, ਵਪਾਰੀਆਂ ਅਤੇ ਨੇੜਲੇ ਸੈਕਟਰਾਂ ਦੇ ਵਸਨੀਕਾਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਰੋਕਣ ਲਈ ਯੂਟੀ ਪੁਲਿਸ ਨੇ ਸਥਾਨ ਦੇ ਆਲੇ ਦੁਆਲੇ ਦਰਸ਼ਕਾਂ ਲਈ ਵਾਹਨ ਪਾਰਕਿੰਗ ’ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ।
Chandigarh ਸ਼ਾਮ 4 ਵਜੇ ਤੋਂ ਕਈ ਸੜਕਾਂ ਉਤੇ Traffic Diversion ਅਤੇ ਪਾਬੰਦੀਆਂ ਲਾਗੂ ਹੋ ਜਾਣਗੀਆਂ।
ਯਾਤਰੀਆਂ ਨੂੰ ਸ਼ਾਮ 4 ਵਜੇ ਤੋਂ ਬਾਅਦ ਸੈਕਟਰ 33-34 ਸਟ੍ਰੈਚ, ਪਿਕਾਡਿਲੀ ਚੌਕ (ਸੈਕਟਰ 20/21-33/34 ਚੌਕ) ਅਤੇ ਨਿਊ ਲੇਬਰ ਚੌਕ (ਸੈਕਟਰ 20/21-33/34 ਚੌਕ) ਸਮੇਤ ਘਟਨਾ ਸਥਾਨ ਦੇ ਨੇੜੇ ਦੀਆਂ ਸੜਕਾਂ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।
Sector 33/34/44/45 ਚੌਂਕ ਤੋਂ 33/34 ਲਾਈਟ ਪੁਆਇੰਟ ਤੋਂ ਨਿਊ ਲੇਬਰ ਚੌਂਕ ਤੱਕ ਐਂਟਰੀ, ਟ੍ਰੈਫਿਕ ਸੈਕਟਰ -33/34 ਲਾਈਟ ਪੁਆਇੰਟ ਤੋਂ Sector-34/35 ਲਾਈਟ ਪੁਆਇੰਟ ਤੱਕ ਅਤੇ ਸ਼ਾਮ ਮਾਲ ਟੀ-ਪੁਆਇੰਟ ਤੋਂ ਪੋਲਕਾ ਮੋੜ ਤੱਕ ਸੀਮਤ ਰਹੇਗੀ।
ਇਸ ਤੋਂ ਇਲਾਵਾ ਗਊਸ਼ਾਲਾ ਚੌਕ (ਸੈਕਟਰ-44/45/50/51) ਤੋਂ ਮੈਦਾਨ ਜਾਂ ਕਜਹੇੜੀ ਚੌਕ ਵੱਲ ਟ੍ਰੈਫਿਕ ਡਾਇਵਰਜ਼ਨ ਵੀ ਕੀਤਾ ਜਾਵੇਗਾ। ਸੈਕਟਰ 44/45 ਲਾਈਟ ਪੁਆਇੰਟ ਤੋਂ ਸਾਊਥ ਐਂਡ ਜਾਂ ਗੁਰਦੁਆਰਾ ਚੌਕ ਵੱਲ ਅਤੇ ਭਵਨ ਵਿਦਿਆਲਿਆ ਸਕੂਲ ਟੀ-ਪੁਆਇੰਟ ਤੋਂ ਸੈਕਟਰ-33/45 ਚੌਕ ਤੱਕ ਰਹੇਗਾ।
ਪ੍ਰੋਗਰਾਮ ਵਿੱਚ ਕਈ ਵੀ.ਵੀ.ਆਈ.ਪੀਜ਼ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਵਿੱਚ Punjab ਦੇ ਰਾਜਪਾਲ ਅਤੇ Chandigarh ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸ਼ਾਮਲ ਹੋ ਸਕਦੇ ਹਨ।