Saturday, October 17, 2026
Google search engine
Homelatest NewsPunjab ‘ਚ ਅੱਜ ਤੋਂ ਮੌਸਮ ਹੋਵੇਗਾ ਖ਼ੁਸ਼ਕ, ਸਵੇਰੇ-ਸ਼ਾਮ ਮਹਿਸੂਸ ਹੋਵੇਗੀ ਠੰਢ; ਜਾਣੋ...

Punjab ‘ਚ ਅੱਜ ਤੋਂ ਮੌਸਮ ਹੋਵੇਗਾ ਖ਼ੁਸ਼ਕ, ਸਵੇਰੇ-ਸ਼ਾਮ ਮਹਿਸੂਸ ਹੋਵੇਗੀ ਠੰਢ; ਜਾਣੋ ਤਾਜ਼ਾ ਹਾਲ

Punjab ਅਤੇ ਰਾਜਧਾਨੀ ਚੰਡੀਗੜ੍ਹ ਵਿੱਚ ਅੱਜ ਤੋਂ ਮੌਸਮ ਪੂਰੀ ਤਰ੍ਹਾਂ ਖ਼ੁਸ਼ਕ ਰਹਿਣ ਦਾ ਅਨੁਮਾਨ ਜਤਾਇਆ ਗਿਆ ਹੈ।

ਪੰਜਾਬ ਅਤੇ ਰਾਜਧਾਨੀ ਚੰਡੀਗੜ੍ਹ ਵਿੱਚ ਅੱਜ (17 ਅਕਤੂਬਰ) ਤੋਂ ਮੌਸਮ ਪੂਰੀ ਤਰ੍ਹਾਂ ਖ਼ੁਸ਼ਕ ਰਹਿਣ ਦਾ ਅਨੁਮਾਨ ਜਤਾਇਆ ਗਿਆ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਜਾਰੀ ਤਾਜ਼ਾ ਪੂਰਵ-ਅਨੁਮਾਨ ਮੁਤਾਬਕ ਆਉਣ ਵਾਲੇ ਦਿਨਾਂ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਬੇਹੱਦ ਘੱਟ ਹੈ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ 17 ਤੋਂ 22 ਅਕਤੂਬਰ ਤੱਕ ਪੰਜਾਬ ਭਰ ਵਿੱਚ ਬਾਰਿਸ਼ ਨੂੰ ਲੈ ਕੇ ਕਿਸੇ ਕਿਸਮ ਦਾ ਕੋਈ ਅਲਰਟ ਜਾਂ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਆਉਣ ਵਾਲੇ ਦਿਨਾਂ ਵਿੱਚ ਦੁਪਹਿਰ ਸਮੇਂ ਹਲਕੀ ਧੁੱਪ ਅਤੇ ਗਰਮੀ ਬਣੀ ਰਹਿ ਸਕਦੀ ਹੈ, ਜਦਕਿ ਸਵੇਰ ਅਤੇ ਦੇਰ ਰਾਤ ਦੇ ਸਮੇਂ ਤਾਪਮਾਨ ਡਿੱਗਣ ਕਾਰਨ ਹਲਕੀ ਠੰਢਕ ਮਹਿਸੂਸ ਹੋਵੇਗੀ।
ਮੌਸਮ ਦੇ ਅੰਕੜਿਆਂ ਅਨੁਸਾਰ ਸੂਬੇ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 1.5 ਡਿਗਰੀ ਸੈਲਸੀਅਸ ਦਾ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ। ਹਾਲਾਂਕਿ ਇਸ ਵਾਧੇ ਦੇ ਬਾਵਜੂਦ ਵੀ ਤਾਪਮਾਨ ਆਮ ਨਾਲੋਂ ਕਰੀਬ 2.6 ਡਿਗਰੀ ਹੇਠਾਂ ਬਣਿਆ ਹੋਇਆ ਹੈ। ਬੀਤੇ ਦਿਨ ਪੰਜਾਬ ਵਿੱਚ ਸਭ ਤੋਂ ਵੱਧ ਤਾਪਮਾਨ ਰੂਪਨਗਰ (ਰੋਪੜ) ਵਿਖੇ 32.7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ ਤੱਕ ਅਸਮਾਨ ਸਾਫ਼ ਰਹਿਣ ਕਾਰਨ ਦਿਨ ਦੇ ਪਾਰੇ ਵਿੱਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਸਕਦਾ ਹੈ।

ਪੱਛਮੀ ਗੜਬੜੀ ਪਈ ਕਮਜ਼ੋਰ

ਪੰਜਾਬ ਅਤੇ ਚੰਡੀਗੜ੍ਹ ਦੇ ਆਲੇ-ਦੁਆਲੇ ਬਣਿਆ ਪੱਛਮੀ ਗੜਬੜੀ (ਵੈਸਟਰਨ ਡਿਸਟਰਬੈਂਸ) ਦਾ ਪ੍ਰਭਾਵ ਹੁਣ ਹੌਲੀ-ਹੌਲੀ ਮੱਠਾ ਪੈ ਰਿਹਾ ਹੈ। ਹਾਲਾਂਕਿ ਹਰਿਆਣਾ ਅਤੇ ਉੱਤਰੀ ਰਾਜਸਥਾਨ ਦੇ ਉੱਪਰਲੇ ਵਾਯੂਮੰਡਲ ਵਿੱਚ ਚੱਕਰਵਾਤੀ ਹਵਾਵਾਂ ਦਾ ਸਿਸਟਮ ਅਜੇ ਵੀ ਮੌਜੂਦ ਹੈ, ਪਰ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਸਮੇਂ ਵਿੱਚ ਇਸ ਦਾ ਅਸਰ ਪੰਜਾਬ ਤੇ ਨਾਂਹ ਦੇ ਬਰਾਬਰ ਰਹੇਗਾ। ਬਰਸਾਤੀ ਗਤੀਵਿਧੀਆਂ ਬੰਦ ਹੋਣ ਕਾਰਨ ਹਵਾ ਵਿੱਚ ਨਮੀ ਦੀ ਮਾਤਰਾ ਘਟਣੀ ਸ਼ੁਰੂ ਹੋ ਜਾਵੇਗੀ, ਜਿਸ ਨਾਲ ਮੌਸਮ ਪੂਰੀ ਤਰ੍ਹਾਂ ਖ਼ੁਸ਼ਕ ਹੋ ਜਾਵੇਗਾ।

ਬਿਜਲੀ ਦੀ ਮੰਗ ਘਟੀ

ਤਾਪਮਾਨ ਵਿੱਚ ਆਈ ਗਿਰਾਵਟ ਅਤੇ ਗੁਲਾਬੀ ਠੰਢ ਦੀ ਸ਼ੁਰੂਆਤ ਕਾਰਨ ਸੂਬੇ ਵਿੱਚ ਬਿਜਲੀ ਦੀ ਖ਼ਪਤ ਵਿੱਚ ਵੀ ਵੱਡੀ ਕਮੀ ਦੇਖਣ ਨੂੰ ਮਿਲੀ ਹੈ। ਤਾਜ਼ਾ ਰਿਕਾਰਡ ਮੁਤਾਬਕ ਪੰਜਾਬ ਵਿੱਚ ਬਿਜਲੀ ਦੀ ਕੁੱਲ ਮੰਗ 7078 ਮੈਗਾਵਾਟ ਦਰਜ ਕੀਤੀ ਗਈ।
ਰਾਜ ਨੇ ਆਪਣੇ ਤੈਅ ਕੋਟੇ (2108 ਮੈਗਾਵਾਟ) ਦੇ ਮੁਕਾਬਲੇ 2617 ਮੈਗਾਵਾਟ ਬਿਜਲੀ ਹਾਸਲ ਕੀਤੀ, ਜਿਸ ਦਾ ਮਤਲਬ ਹੈ ਕਿ 509 ਮੈਗਾਵਾਟ ਵਾਧੂ ਬਿਜਲੀ ਲਈ ਗਈ। ਇਸ ਦੌਰਾਨ ਪੰਜਾਬ ਅੰਦਰ ਬਿਜਲੀ ਦਾ ਕੁੱਲ ਘਰੇਲੂ ਉਤਪਾਦਨ 4474 ਮੈਗਾਵਾਟ ਰਿਹਾ, ਜਦਕਿ ਪਾਵਰ ਗਰਿੱਡ ਦੀ ਫ੍ਰੀਕੁਐਂਸੀ 49.97 ਹਰਟਜ਼ (Hz) ਰਿਕਾਰਡ ਕੀਤੀ ਗਈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments