ਦਰਅਸਲ ਸਨੋਜ ਮਿਸ਼ਰਾ ਸਿਨੇਮਾ ਜਗਤ ਦੇ ਮਸ਼ਹੂਰ ਫਿਲਮਮੇਕਰਾਂ ਵਿੱਚੋਂ ਇੱਕ ਹੈ।
ਅੱਜ ਦੇ ਦੌਰ ਵਿੱਚ ਜੇ ਕੋਈ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਜਾਂਦਾ ਹੈ ਤਾਂ ਉਸ ਦੀ ਕਿਸਮਤ ਚਮਕਣ ਨੂੰ ਦੇਰ ਨਹੀਂ ਲੱਗਦੀ। ਅਜਿਹਾ ਹੀ ਕੁਝ ਪ੍ਰਯਾਗਰਾਜ ਵਿੱਚ ਆਯੋਜਿਤ ਮਹਾਕੁੰਭ (Mahakumbh 2025) ਮੇਲੇ ਦੀ ਮੋਨਾਲਿਸਾ ਭੋਸਲੇ (Monalisa Bhosle) ਨਾਲ ਹੋਇਆ ਹੈ। ਮਹਾਕੁੰਭ ਮੇਲੇ ਵਿੱਚ ਫੁੱਲ ਵੇਚਣ ਵਾਲੀ ਮੋਨਾਲਿਸਾ ਦੇ ਕਜਰਾਰੇ ਨੈਣਾਂ ਦੀਆਂ ਫੋਟੋਆਂ ਤੇ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋਇਆ ਸੀ।
ਮਹਾਕੁੰਭ ਦੀ ਵਾਇਰਲ ਗਰਲ ਮੋਨਾਲਿਸਾ ਨੂੰ ਮਿਲੀ ਫਿਲਮ
ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਸ਼ਹਿਰ ਵਿੱਚ ਇਸ ਸਮੇਂ ਮਹਾਕੁੰਭ ਮੇਲਾ ਚਲ ਰਿਹਾ ਹੈ। ਇਸ ਮੇਲੇ ਵਿੱਚ ਕੁਝ ਦਿਨ ਪਹਿਲਾਂ ਮੋਨਾਲਿਸਾ ਫੁੱਲ ਵੇਚਣ ਆਈ ਸੀ ਪਰ ਆਪਣੀ ਖੂਬਸੂਰਤੀ ਤੇ ਝੀਲ ਵਰਗੀਆਂ ਅੱਖਾਂ ਨਾਲ ਉਸ ਨੇ ਕਾਫ਼ੀ ਸੁਰਖ਼ੀਆਂ ਬਟੋਰੀਆਂ।
ਹੁਣ ਉਸ ਨੂੰ ਬਾਲੀਵੁੱਡ ਫਿਲਮ ਨਿਰਦੇਸ਼ਕ ਸਨੋਜ ਮਿਸ਼ਰਾ ਨੇ ਆਪਣੀ ਆਉਣ ਵਾਲੀ ਫਿਲਮ ‘ਦਿ ਡਾਇਰੀ ਆਫ ਮਨੀਪੁਰ’ ਆਫਰ ਕੀਤੀ ਹੈ, ਜਿਸ ਦੀ ਜਾਣਕਾਰੀ ਉਸ ਨੇ ਆਪਣੇ ਆਫੀਸ਼ਲ ਇੰਸਟਾਗ੍ਰਾਮ ਹੈਂਡਲ ‘ਤੇ ਦਿੱਤੀ।
ਸਨੋਜ ਮਿਸ਼ਰਾ ਦੀ ਗੱਲ ਸੁਣ ਕੇ ਮੋਨਾਲਿਸਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਤੇ ਉਸ ਨੇ ਡਾਇਰੈਕਟਰ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਦੇਖਣਾ ਇਹ ਹੋਵੇਗਾ ਕਿ ‘ਦਿ ਡਾਇਰੀ ਆਫ ਮਨੀਪੁਰ’ ਵਿੱਚ ਮੋਨਾਲਿਸਾ ਭੋਸਲੇ ਕਿਸ ਤਰ੍ਹਾਂ ਦੀ ਅਦਾਕਾਰੀ ਦਾ ਜਾਦੂ ਚਲਾਉਂਦੀ ਹੈ। ਇਸ ਫਿਲਮ ਵਿੱਚ ਮੋਨਾਲਿਸਾ ਨਾਲ ਅਦਾਕਾਰ ਰਾਜਕੁਮਾਰ ਰਾਓ ਦਾ ਵੱਡੇ ਭਰਾ ਅਮਿਤ ਰਾਓ ਵੀ ਨਜ਼ਰ ਆਵੇਗਾ।
ਕੌਣ ਹੈ ਸਨੋਜ ਮਿਸ਼ਰਾ
ਦਰਅਸਲ ਸਨੋਜ ਮਿਸ਼ਰਾ ਸਿਨੇਮਾ ਜਗਤ ਦੇ ਮਸ਼ਹੂਰ ਫਿਲਮਮੇਕਰਾਂ ਵਿੱਚੋਂ ਇੱਕ ਹੈ। ਜ਼ਿਕਰਯੋਗ ਹੈ ਕਿ ਬੀਤੇ ਸਾਲ ਆਈ ‘ਦਿ ਡਾਇਰੀ ਆਫ ਬੰਗਾਲ’ ਜ਼ਰੀਏ ਸਨੋਜ ਦਾ ਨਾਂ ਲਾਈਮਲਾਈਟ ਵਿੱਚ ਆਇਆ ਸੀ ਤੇ ਇਸ ਫਿਲਮ ਜ਼ਰੀਏ ਉਸ ਨੇ ਕਾਫ਼ੀ ਪ੍ਰਸਿੱਧੀ ਹਾਸਲ ਕੀਤੀ।