Monday, October 19, 2026
Google search engine
Homelatest Newsਕਮਾਈ ਦੇ ਮਾਮਲੇ 'ਚ Mohammed Siraj ਤੋਂ ਕਾਫ਼ੀ ਅੱਗੇ ਹੈ ਉਸ ਦੀ...

ਕਮਾਈ ਦੇ ਮਾਮਲੇ ‘ਚ Mohammed Siraj ਤੋਂ ਕਾਫ਼ੀ ਅੱਗੇ ਹੈ ਉਸ ਦੀ ਰੂਮਡ GF Mahira Sharma, ਜਾਣ ਲਓ Net worth

ਮਾਹਿਰਾ ਸ਼ਰਮਾ ਦੀ ਮੰਮੀ ਨੇ ਮੁਹੰਮਦ ਸਿਰਾਜ ਨਾਲ ਆਪਣੀ ਧੀ ਦੇ ਰਿਸ਼ਤੇ ‘ਤੇ ਹੈਰਾਨੀ ਜ਼ਾਹਰ ਕੀਤੀ ਤੇ ਕਿਹਾ?

ਮੌਜੂਦਾ ਸਮੇਂ ਟੀਮ ‘ਚ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦਾ ਨਾਂ ਬਿੱਗ-ਬੌਸ 13 ਫਾਈਨਲਿਸਟ ਮਾਹਿਰਾ ਸ਼ਰਮਾ ਨਾਲ ਜੋੜਿਆ ਜਾ ਰਿਹਾ ਹੈ।
ਹਾਲ ਹੀ ਵਿੱਚ ਦੋਵਾਂ ਬਾਰੇ ਰਿਪੋਰਟਾਂ ਸਾਹਮਣੇ ਆਈਆਂ ਹਨ, ਜਿਸ ਤੋਂ ਬਾਅਦ ਹਰ ਕੋਈ ਇਨ੍ਹਾਂ ਨੂੰ ਨੇੜੇ ਤੋਂ ਜਾਣਨ ਲਈ ਬੇਤਾਬ ਹੈ। ਮਾਹਿਰਾ ਨੇ ਪਿਛਲੇ ਸਾਲ ਸਿਰਾਜ ਦੀ ਇਕ ਤਸਵੀਰ ‘ਤੇ ਕਮੈਂਟ ਕਰ ਕੇ ਆਪਣੇ ਰਿਲੇਸ਼ਨ ਨੂੰ ਹਵਾ ਦਿੱਤੀ ਤੇ ਹੁਣ ਰਿਪੋਰਟ ਅਨੁਸਾਰ ਸਿਰਾਜ ਤੇ ਮਾਹਿਰਾ ਦੋਵੇਂ ਰਿਲੇਸ਼ਨ ‘ਚ ਹਨ।
ਹਾਲਾਂਕਿ ਦੋਵਾਂ ਨੇ ਆਪਣੇ ਰਿਸ਼ਤੇ ‘ਤੇ ਕਿਸੇ ਤਰ੍ਹਾਂ ਦਾ ਕੋਈ ਅਧਿਕਾਰਿਕ ਬਿਆਨ ਨਹੀਂ ਦਿੱਤਾ ਹੈ। ਮਾਹਿਰਾ ਦੀ ਮਾਂ ਨੇ ਇਸ ਗੱਲ ਨੂੰ ਖ਼ਾਰਜ ਕੀਤਾ ਹੈ ਕਿ ਉਸ ਦੀ ਧੀ ਸਿਰਾਜ ਨਾਲ ਰਿਲੇਸ਼ਨ ਵਿੱਚ ਹੈ। ਅਜਿਹੇ ‘ਚ ਅੱਜ ਤੁਹਾਨੂੰ ਦੱਸਦੇ ਹਾਂ ਮੁਹੰਮਦ ਸਿਰਾਜ ਤੇ ਮਾਹਿਰਾ ਸ਼ਰਮਾ ਦੀ ਨੈੱਟਵਰਥ ‘ਚ ਕਿੰਨਾ ਫ਼ਰਕ ਹੈ।
ਕੌਣ ਹੈ ਜ਼ਿਆਦਾ ਅਮੀਰ
ਦਰਅਸਲ ਮੁਹੰਮਦ ਸਿਰਾਜ ਦੀ ਰੂਮਡ ਗਰਲਫ੍ਰੈਡ ਮਾਹਿਰਾ ਸ਼ਰਮਾ (Mahira Sharma Net Worth in Rupees) ਭਾਰਤੀ ਟੈਲੀਵਿਜਨ ਦੀ ਮਸ਼ਹੂਰ ਅਦਾਕਾਰਾ ਹੈ। ਉਹ ਬਿੱਗ ਬੌਸ 13 ਦੀ ਫਾਈਨਲਿਸਟ ਰਹਿ ਚੁੱਕੀ ਹੈ। ਇਸ ਤੋਂ ਇਲਾਵਾ ਉਸ ਨੇ ‘ਨਾਗਿਨ’ ਤੇ ‘ਕੁੰਡਲੀ ਭਾਗਿਅ’ ਵਰਗੇ ਟੀਵੀ ਸੀਰੀਅਲ ਵਿੱਚ ਕੰਮ ਕੀਤਾ ਹੈ।
ਜੇ ਗੱਲ ਕਰੀਏ ਮੁਹੰਮਦ ਸਿਰਾਜ (Mohammed Siraj Net Worth in Rupees) ਦੇ ਨੈੱਟਵਰਥ ਦੀ ਤਾਂ ਸਪੋਰਟਸਕੀੜਾ ਮੁਤਾਬਕ ਉਹ ਲਗਪਗ 7 ਮਿਲੀਅਨ ਡਾਲਰ ਯਾਨੀ 57 ਕਰੋੜ ਰੁਪਏ ਹਨ। ਉਸ ਦੀ ਕਮਾਈ ਦਾ ਮਹੱਤਵਪੂਰਨ ਸਾਧਨ ਬੀਸੀਸੀਆਈ ਦਾ ਐਨੂਅਲ ਕੰਟਰੈਕਟ, ਮੈਚ ਫੀਸ, ਆਈਪੀਐਲ ਸੈਲਰੀ ਤੇ ਬ੍ਰਾਂਡ ਸਮਰਥਨ ਹਨ।
ਇਸ ਦੇ ਨਾਲ ਹੀ ਮਾਹਿਰਾ ਸ਼ਰਮਾ ਦਾ ਨੈੱਟਵਰਥ ਕਰੀਬ 62 ਕਰੋੜ ਰੁਪਏ ਦੇ ਨੇੜੇ ਹੈ। ਮਾਹਿਰਾ ਸ਼ਰਮਾ ਐਕਟਿੰਗ ਜ਼ਰੀਏ ਪੈਸਾ ਕਮਾਉਂਦੀ ਹੈ। ਉਸ ਦੀ ਤੁਲਨਾ ‘ਚ 5 ਕਰੋੜ ਰੁਪਏ ਨੈੱਟਵਰਥ ਜ਼ਿਆਦਾ ਹੈ।
ਆਪਣੀ ਧੀ ਦੇ ਰਿਲੇਸ਼ਨ ਦੀ ਦੱਸੀ ਸੱਚਾਈ
ਮਾਹਿਰਾ ਸ਼ਰਮਾ ਦੀ ਮੰਮੀ ਨੇ ਮੁਹੰਮਦ ਸਿਰਾਜ ਨਾਲ ਆਪਣੀ ਧੀ ਦੇ ਰਿਸ਼ਤੇ ‘ਤੇ ਹੈਰਾਨੀ ਜ਼ਾਹਰ ਕੀਤੀ ਤੇ ਕਿਹਾ? ਤੁਸੀਂ ਕੀ ਕਹਿ ਰਹੇ ਹੋ। ਅਜਿਹਾ ਕੁਝ ਵੀ ਨਹੀਂ ਹੈ, ਲੋਕ ਤਾਂ ਕੁਝ ਵੀ ਬੋਲਦੇ ਹਨ। ਹੁਣ ਮੇਰੀ ਧੀ ਸੈਲੀਬ੍ਰੇਟੀ ਹੈ ਤਾਂ ਫਿਰ ਉਸ ਦਾ ਨਾਂ ਕਿਸੇ ਨਾਲ ਵੀ ਜੋੜ ਦਿਓਗੇ ਤਾਂ ਅਸੀਂ ਮੰਨ ਲਵਾਂਗੇ। ਇਹ ਖ਼ਬਰ ਪੂਰੀ ਤਰ੍ਹਾਂ ਝੂਠੀ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments