ਮੀਡੀਆ ਨਾਲ ਗੱਲਬਾਤ ਕਰਦੇ ਹੋਏ Sanjay Dutt ਨੇ ਕਿਹਾ ਕਿ ਉਹ ਪੰਜਾਬ ਆਏ ਹਨ।
Amritsar ਬਾਲੀਵੁੱਡ ਅਦਾਕਾਰ Sanjay Dutt ਗੁਰੂ ਨਗਰੀ Amritsar ਪੁੱਜੇ ਤੇ ਇਸ ਮੌਕੇ ਉਨਾਂ ਸੱਚਖੰਡ ਸ੍ਰੀਹਰਿ ਮੰਦਰ ਸਾਹਿਬ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਨਾਲ ਹੀ ਉਨ੍ਹਾਂ ਗੁਰਬਾਣੀ ਦਾ ਆਨੰਦ ਮਾਨਿਆ ਹੈ। ਇਸ ਤੋਂ ਬਾਅਦ ਉਨ੍ਹਾਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਮੁਲਾਕਾਤ ਕੀਤੀ ਹੈ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੰਜੀ ਦੱਤ ਨੇ ਕਿਹਾ ਕਿ ਉਹ ਪੰਜਾਬ ਆਏ ਹਨ। ਉਹਨਾਂ ਦਾ ਆਪਣਾ ਇਹ ਪੰਜਾਬ ਹੈ, ਪੰਜਾਬ ਵਿੱਚ ਆ ਕੇ ਉਹਨਾਂ ਨੂੰ ਬਹੁਤ ਵਧੀਆ ਲੱਗਾ ਹੈ।
ਖਾਸ ਕਰਕੇ Amritsar ਵਿੱਚ ਇੱਥੋਂ ਦੇ ਲੋਕਾਂ ਦਾ ਕਾਫੀ ਪਿਆਰ ਮਿਲਿਆ ਹੈ। ਉਹਨਾਂ ਕਿਹਾ ਕਿ ਇੱਥੇ ਅਸੀਂ ਇੱਕ ਫਿਲਮ ਦੀ ਸ਼ੂਟਿੰਗ ਦੇ ਸਿਲਸਿਲੇ ਵਿੱਚ ਆਏ ਹਾਂ ਤੇ ਅੱਜ ਗੁਰੂ ਘਰ ਮੱਥਾ ਟੇਕਣ ਦਾ ਮੌਕਾ ਮਿਲਿਆ। ਇਸ ਮੌਕੇ ਉਨ੍ਹਾਂ ਬਾਬਾ ਜੀ ਦਾ ਆਸ਼ੀਰਵਾਦ ਲੈ ਕੇ ਇੱਥੋਂ ਚੱਲੇ ਹਾਂ।
Amritsar ਦੀ ਕੀਤੀ ਤਾਰੀਫ਼
ਅਦਾਕਾਰ Sanjay Dutt ਨੇ ਕਿਹਾ ਕਿ Amritsar ਬਹੁਤ ਪਿਆਰੀ ਜਗ੍ਹਾ ਹੈ। ਪੰਜਾਬ ਨਾਲ ਸਾਡਾ ਬਹੁਤ ਪਿਆਰ ਹੈ। ਉੱਥੇ ਹੀ ਉਹਨਾਂ ਰਾਜਨੀਤੀ ਕਰਨ ਵਾਲਿਆਂ ਨੂੰ ਕਿਹਾ ਕਿ ਮੈਨੂੰ ਮਾਫ ਕਰੋ ਮੈਂ ਰਾਜਨੀਤੀ ਨੂੰ ਲੈ ਕੇ ਕੋਈ ਲੈਣਾ ਦੇਣਾ ਨਹੀਂ। ਉਹਨਾਂ ਕਿਹਾ ਕਿ ਇਹ ਬਹੁਤ ਵਧੀਆ ਪ੍ਰੋਜੈਕਟ ਤੇ ਸਾਡੀ ਫਿਲਮ ਬਣ ਰਹੀ ਹੈ। ਐਕਸ਼ਨ ਫਿਲਮ ਹੈ ਤੇ ਸਭ ਨੂੰ ਬਹੁਤ ਪਸੰਦ ਆਵੇਗੀ।
ਉਨ੍ਹਾਂ Amritsar ਦੇ ਖਾਣ-ਪੀਣ ਦੀ ਗੱਲ ਕਰਦਿਆਂ ਕਿਹਾ ਸੀ ਕਿ ਜਲੇਬੀ ਖਾਵਾਂਗਾ ‘ਤੇ ਲੱਸੀ ਪੀਵਾਂਗਾ, ਪਨੀਰ ਦੇ ਟਿੱਕੇ ਖਾਵਾਂਗਾ। Amritsar ਖਾਣਾ ਬਹੁਤ ਹੀ ਲਾਜਵਾਬ ਹੈ ਤੇ ਖਾ ਕੇ ਮਨ ਨੂੰ ਬਹੁਤ ਖੁਸ਼ੀ ਮਿਲਦੀ ਹੈ।
ਇਸ ਮੌਕੇ Sanjay Dutt ਨੇ Kuldeep Singh Dhaliwal ਕੈਬਨਟ ਮੰਤਰੀ ਨਾਲ ਮੁਲਾਕਾਤ ਵੀ ਕੀਤੀ ਤੇ ਪੰਜਾਬ ਤੇ ਚਰਚਾ ਵੀ ਕੀਤੀ ਸੀ ਸੰਜੇ ਦੱਤ ਨੇ ਗਿਆਨੀ ਟੀ ਸਟਾਲ ਤੋਂ ਚਾਹ ਦੀ ਚੁਸਕੀ ਵੀ ਲਈ।