Priyanka Gandhi ਨੇ Bangladesh ਵਿੱਚ ਹਮਲਿਆਂ ਦੇ ਪੀੜਤਾਂ ਲਈ ਸਰਕਾਰ ਤੋਂ ਸਹਾਇਤਾ ਦੀ ਮੰਗ ਕੀਤੀ ਸੀ।
Congress ਸੰਸਦ ਮੈਂਬਰ Priyanka Gandhi ਸੋਮਵਾਰ ਨੂੰ ਫਲਸਤੀਨ ਦੇ ਸਮਰਥਨ ‘ਚ ਬੈਗ ਲੈ ਕੇ ਸੰਸਦ ਪਹੁੰਚੀ ਸੀ, ਜਿਸ ਤੋਂ ਬਾਅਦ ਭਾਜਪਾ ਨੇ ਉਨ੍ਹਾਂ ਦੀ ਕਾਫੀ ਆਲੋਚਨਾ ਕੀਤੀ।
Pakistan ‘ਚ ਇਮਰਾਨ ਖ਼ਾਨ ਦੇ ਕਰੀਬੀ ਨੇਤਾ ਨੇ ਵੀ ਪ੍ਰਿਅੰਕਾ ਦੀ ਤਾਰੀਫ਼ ਕੀਤੀ ਸੀ, ਜਿਸ ਤੋਂ ਬਾਅਦ ਅਜਿਹਾ ਲੱਗ ਰਿਹਾ ਸੀ ਕਿ ਇਸ ਮੁੱਦੇ ‘ਤੇ ਕਾਂਗਰਸ ਦੇ ਸੰਸਦ ਮੈਂਬਰ ਘਿਰ ਜਾਣਗੇ।
Priyanka Gandhi ਅੱਜ ਨਵਾਂ ਬੈਗ ਲੈ ਕੇ ਸੰਸਦ ਪਹੁੰਚੀ
ਪਰ ਹੁਣ ਪ੍ਰਿਅੰਕਾ ਨੇ ਬੈਗ (Priyanka Gandhi New Bag) ਦਾ ਜਵਾਬ ਬੈਗ ਨਾਲ ਦਿੱਤਾ ਹੈ। ਪ੍ਰਿਅੰਕਾ ਅੱਜ ਇੱਕ ਨਵਾਂ ਬੈਗ ਲੈ ਕੇ ਪਹੁੰਚੀ, ਜਿਸ ਵਿੱਚ ਬੰਗਲਾਦੇਸ਼ ਦੇ ਹਿੰਦੂਆਂ ਦੇ ਸਮਰਥਨ ਵਿੱਚ ਨਾਅਰਾ ਲਿਖਿਆ ਹੋਇਆ ਸੀ।
ਬੈਗ ‘ਤੇ ਲਿਖਿਆ ਸੀ- Bangladesh ਦੀਆਂ ਘੱਟ ਗਿਣਤੀਆਂ ਦੇ ਨਾਲ ਖੜ੍ਹੇ ਰਹੋ’। ਬੰਗਲਾਦੇਸ਼ ਵਿੱਚ ਅੱਤਿਆਚਾਰਾਂ ਦਾ ਸਾਹਮਣਾ ਕਰ ਰਹੇ ਹਿੰਦੂਆਂ ਅਤੇ ਈਸਾਈਆਂ ਲਈ ਨਿਆਂ ਦੀ ਮੰਗ ਨੂੰ ਲੈ ਕੇ ਪ੍ਰਿਅੰਕਾ ਨੇ ਕਾਂਗਰਸ ਦੇ ਕਈ ਸੰਸਦ ਮੈਂਬਰਾਂ ਨਾਲ ਮੰਗਲਵਾਰ ਨੂੰ ਸੰਸਦ ਕੰਪਲੈਕਸ ਵਿੱਚ ਪ੍ਰਦਰਸ਼ਨ ਕੀਤਾ।
ਸੰਸਦ ਭਵਨ ‘ਚ ਰੋਸ ਪ੍ਰਦਰਸ਼ਨ ਤੇ ਨਾਅਰੇਬਾਜ਼ੀ
Congress ਦੇ ਸੰਸਦ ਮੈਂਬਰਾਂ ਨੇ ਅੱਜ ਸੰਸਦ ਕੰਪਲੈਕਸ ਵਿੱਚ ਹੱਥਾਂ ਵਿੱਚ ਬੈਗ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ, ਜਿਨ੍ਹਾਂ ਉੱਤੇ ਬੰਗਲਾਦੇਸ਼ੀ ਹਿੰਦੂਆਂ ਦੇ ਸਮਰਥਨ ਵਿੱਚ ਨਾਅਰੇ ਲਿਖੇ ਹੋਏ ਸਨ।
ਉਨ੍ਹਾਂ ਨੇ ਨਾਅਰੇਬਾਜ਼ੀ ਵੀ ਕੀਤੀ ਅਤੇ ਸਰਕਾਰ ਨੂੰ Bangladesh ਵਿੱਚ ਘੱਟ ਗਿਣਤੀਆਂ ਲਈ ਨਿਆਂ ਯਕੀਨੀ ਬਣਾਉਣ ਦੀ ਅਪੀਲ ਕੀਤੀ।
ਕੱਲ੍ਹ ਫਲਸਤੀਨ ਦਾ ਮੁੱਦਾ ਉਠਾਇਆ
Congress ਦੀ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਕਰੀਮ ਰੰਗ ਦਾ ਹੈਂਡਬੈਗ ਲੈ ਕੇ ਸੰਸਦ ‘ਚ ਪਹੁੰਚੀ, ਜਿਸ ‘ਤੇ ‘ਬੰਗਲਾਦੇਸ਼ ਦੇ ਹਿੰਦੂਆਂ ਅਤੇ ਕ੍ਰਿਸਚਨਾਂ ਦੇ ਨਾਲ ਖੜ੍ਹੇ’ ਸ਼ਬਦ ਲਿਖੇ ਹੋਏ ਸਨ।
ਇਹ ਇੱਕ ਦਿਨ ਪਹਿਲਾਂ ਸ਼ੁਰੂ ਹੋਇਆ ਸੀ ਜਦੋਂ ਉਸਨੇ ਫਲਸਤੀਨ ਦੇ ਲੋਕਾਂ ਨਾਲ ਇਕਜੁੱਟਤਾ ਪ੍ਰਗਟਾਈ ਸੀ। ਕੱਲ੍ਹ ਵੀ ਪ੍ਰਿਅੰਕਾ ਇਕ ਬੈਗ ਲੈ ਕੇ ਪਹੁੰਚੀ ਸੀ, ਜਿਸ ‘ਤੇ ‘ਫਲਸਤੀਨ’ ਲਿਖਿਆ ਹੋਇਆ ਸੀ।
ਭਾਸ਼ਣ ਵਿੱਚ Bangladeshi Hindus ਲਈ ਸਮਰਥਨ ਮੰਗਿਆ
ਸੋਮਵਾਰ ਨੂੰ ਲੋਕ ਸਭਾ ਵਿੱਚ ਸਿਫ਼ਰ ਕਾਲ ਦੌਰਾਨ ਬੋਲਦਿਆਂ Priyanka Gandhi ਨੇ ਬੰਗਲਾਦੇਸ਼ ਵਿੱਚ ਹਮਲਿਆਂ ਦੇ ਪੀੜਤਾਂ ਲਈ ਸਰਕਾਰ ਤੋਂ ਸਹਾਇਤਾ ਦੀ ਮੰਗ ਕੀਤੀ ਸੀ।
ਉਸ ਨੇ ਕਿਹਾ ਸੀ, “ਸਰਕਾਰ ਨੂੰ Bangladesh ਵਿੱਚ ਘੱਟ ਗਿਣਤੀਆਂ, ਹਿੰਦੂਆਂ ਅਤੇ ਈਸਾਈਆਂ, ਦੋਹਾਂ ਦੇ ਖ਼ਿਲਾਫ਼ ਅੱਤਿਆਚਾਰਾਂ ਦਾ ਮੁੱਦਾ ਉਠਾਉਣਾ ਚਾਹੀਦਾ ਹੈ। ਇਸ ਨੂੰ ਬੰਗਲਾਦੇਸ਼ ਸਰਕਾਰ ਨਾਲ ਚਰਚਾ ਕਰਨੀ ਚਾਹੀਦੀ ਹੈ ਅਤੇ ਪੀੜਤਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ।”