Friday, October 16, 2026
Google search engine
Homelatest NewsJalandhar ‘ਚ ਬੱਚਿਆਂ ਨਾਲ ਭਰੀ ਸਕੂਲ ਬੱਸ ਘਰ ਦੇ ਗੇਟ ਨਾਲ ਟਕਰਾਈ,...

Jalandhar ‘ਚ ਬੱਚਿਆਂ ਨਾਲ ਭਰੀ ਸਕੂਲ ਬੱਸ ਘਰ ਦੇ ਗੇਟ ਨਾਲ ਟਕਰਾਈ, ਕੰਧਾਂ ‘ਚ ਆਈਆਂ ਤਰੇੜਾਂ; 1 ਜਖ਼ਮੀ

ਜਲੰਧਰ ਦੇ ਸੋਢਲ ਇੰਡਸਟਰੀ ਏਰੀਆ ਖੇਤਰ ਵਿੱਚ ਸ਼ੁੱਕਰਵਾਰ ਸਵੇਰੇ ਉਸ ਵੇਲੇ ਵੱਡਾ ਹਾਦਸਾ ਵਾਪਰਨੋਂ ਬਚ ਗਿਆ

ਜਲੰਧਰ ਦੇ ਸੋਢਲ ਇੰਡਸਟਰੀ ਏਰੀਆ ਖੇਤਰ ਵਿੱਚ ਸ਼ੁੱਕਰਵਾਰ ਸਵੇਰੇ ਉਸ ਵੇਲੇ ਵੱਡਾ ਹਾਦਸਾ ਵਾਪਰਨੋਂ ਬਚ ਗਿਆ, ਜਦੋਂ ਵਿਦਿਆਰਥੀਆਂ ਨਾਲ ਭਰੀ ਇੱਕ ਨਿੱਜੀ ਸਕੂਲ ਦੀ ਬੱਸ ਅਚਾਨਕ ਸੰਤੁਲਨ ਵਿਗੜਨ ਕਾਰਨ ਇੱਕ ਰਿਹਾਇਸ਼ੀ ਘਰ ਦੇ ਮੁੱਖ ਗੇਟ ਨਾਲ ਜ਼ੋਰਦਾਰ ਢੰਗ ਨਾਲ ਟਕਰਾ ਗਈ। ਜਾਣਕਾਰੀ ਮੁਤਾਬਕ ਇੱਕ ਤੇਜ਼ ਰਫ਼ਤਾਰ ਪਿਕਅੱਪ ਗੱਡੀ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਇਹ ਹਾਦਸਾ ਵਾਪਰਿਆ। ਟੱਕਰ ਦੇ ਸਮੇਂ ਬੱਸ ਅੰਦਰ ਕਰੀਬ 10 ਸਕੂਲੀ ਬੱਚੇ ਸਵਾਰ ਸਨ, ਜਿਨ੍ਹਾਂ ਵਿੱਚੋਂ ਇੱਕ ਬੱਚੇ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਦਕਿ ਬਾਕੀ ਸਾਰੇ ਬੱਚੇ ਵਾਲ-ਵਾਲ ਬਚ ਗਏ। ਜ਼ੋਰਦਾਰ ਟੱਕਰ ਕਾਰਨ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਘਰ ਦਾ ਲੋਹੇ ਦਾ ਗੇਟ ਟੁੱਟ ਕੇ ਡਿੱਗ ਪਿਆ ਅਤੇ ਬਾਹਰੀ ਕੰਧਾਂ ਵਿੱਚ ਡੂੰਘੀਆਂ ਤਰੇੜਾਂ ਆ ਗਈਆਂ।
ਘਟਨਾ ਤੋਂ ਤੁਰੰਤ ਬਾਅਦ ਪੀੜਤ ਪਰਿਵਾਰ ਨੇ ਮਾਮਲੇ ਦੀ ਜਾਣਕਾਰੀ ਥਾਣਾ ਡਿਵੀਜ਼ਨ ਨੰਬਰ-1 ਦੀ ਪੁਲਿਸ ਨੂੰ ਦਿੱਤੀ। ਘਰ ਦੀ ਮਾਲਕਣ ਰਾਜਵੰਤ ਕੌਰ ਨੇ ਦੱਸਿਆ ਕਿ ਘਟਨਾ ਦੇ ਸਮੇਂ ਉਹ ਘਰ ਦੇ ਅੰਦਰ ਹੀ ਮੌਜੂਦ ਸਨ ਕਿ ਅਚਾਨਕ ਭਿਆਨਕ ਆਵਾਜ਼ ਨਾਲ ਤੇਜ਼ ਰਫ਼ਤਾਰ ਬੱਸ ਉਨ੍ਹਾਂ ਦੇ ਘਰ ਦੇ ਗੇਟ ਵਿੱਚ ਆ ਵੱਜੀ। ਉਨ੍ਹਾਂ ਦੱਸਿਆ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਗੇਟ ਪਰਖੱਚੇ ਉੱਡ ਗਏ ਅਤੇ ਗੇਟ ਦੇ ਅੰਦਰ ਵਿਹੜੇ ਵਿੱਚ ਖੜ੍ਹੀ ਪਰਿਵਾਰ ਦੀ ਕਾਰ ਬੱਸ ਦੀ ਲਪੇਟ ਵਿੱਚ ਆਉਣੋਂ ਮਸਾਂ ਬਚੀ।

ਪਹਿਲਾਂ ਵੀ ਵਾਪਰ ਚੁੱਕੇ ਹਨ ਹਾਦਸੇ

ਘਰ ਦੀ ਮਾਲਕਣ ਰਾਜਵੰਤ ਕੌਰ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਚੌਰਾਹੇ ‘ਤੇ ਪਹਿਲਾਂ ਵੀ ਕਈ ਵਾਰ ਸੜਕ ਹਾਦਸੇ ਵਾਪਰ ਚੁੱਕੇ ਹਨ ਕਿਉਂਕਿ ਵਾਹਨ ਚਾਲਕ ਅਕਸਰ ਤੇਜ਼ ਰਫ਼ਤਾਰ ਨਾਲ ਲੰਘਦੇ ਹਨ। ਉਨ੍ਹਾਂ ਪ੍ਰਸ਼ਾਸਨ ਕੋਲੋਂ ਪੁਰਜ਼ੋਰ ਮੰਗ ਕੀਤੀ ਕਿ ਭਵਿੱਖ ਵਿੱਚ ਅਜਿਹੀਆਂ ਅਣਹੋਣੀਆਂ ਘਟਨਾਵਾਂ ਨੂੰ ਰੋਕਣ ਲਈ ਇਸ ਮੋੜ ‘ਤੇ ਤੁਰੰਤ ਸਪੀਡ ਬ੍ਰੇਕਰ ਬਣਾਏ ਜਾਣ। ਉਨ੍ਹਾਂ ਇਹ ਵੀ ਦੱਸਿਆ ਕਿ ਲਾਪਰਵਾਹੀ ਵਰਤਣ ਵਾਲੇ ਬੱਸ ਚਾਲਕ ਖ਼ਿਲਾਫ਼ ਸਕੂਲ ਮੈਨੇਜਮੈਂਟ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਅਤੇ ਥਾਣਾ ਨੰਬਰ-1 ਦੀ ਪੁਲਿਸ ਨੂੰ ਵੀ ਕਾਨੂੰਨੀ ਕਾਰਵਾਈ ਲਈ ਸੂਚਿਤ ਕਰ ਦਿੱਤਾ ਗਿਆ ਹੈ।

ਸਕੂਲ ਬੱਸ ਚਾਲਕ ਨੇ ਦੱਸੀ ਘਟਨਾ ਦੀ ਅਸਲ ਵਜ੍ਹਾ

ਦੂਜੇ ਪਾਸੇ, ਟਿਪਸ ਸਕੂਲ ਦੀ ਬੱਸ ਦੇ ਚਾਲਕ ਸ਼ੈਲੀ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਹ ਬੀਤੇ ਕਈ ਸਾਲਾਂ ਤੋਂ ਸਕੂਲ ਬੱਸ ਚਲਾ ਰਿਹਾ ਹੈ। ਉਸ ਨੇ ਦੱਸਿਆ ਕਿ ਜਦੋਂ ਉਹ ਅੰਡਰਬ੍ਰਿਜ ਵਾਲੇ ਪਾਸਿਓਂ ਇੰਡਸਟਰੀ ਏਰੀਆ ਵੱਲ ਆ ਰਿਹਾ ਸੀ, ਤਾਂ ਅਚਾਨਕ ਚੌਰਾਹੇ ‘ਤੇ ਇੱਕ ਬੇਹੱਦ ਤੇਜ਼ ਰਫ਼ਤਾਰ ਪਿਕਅੱਪ ਗੱਡੀ ਬੱਸ ਦੇ ਸਾਹਮਣੇ ਆ ਗਈ।
ਡਰਾਈਵਰ ਨੇ ਦਾਅਵਾ ਕੀਤਾ ਕਿ ਸਾਹਮਣੇ ਤੋਂ ਆ ਰਹੀ ਪਿਕਅੱਪ ਨਾਲ ਸਿੱਧੀ ਟੱਕਰ ਬਚਾਉਣ ਲਈ ਉਸ ਨੇ ਬੱਸ ਨੂੰ ਇੱਕ ਪਾਸੇ ਮੋੜਿਆ, ਜਿਸ ਕਾਰਨ ਬੱਸ ਬੇਕਾਬੂ ਹੋ ਕੇ ਘਰ ਦੇ ਗੇਟ ਨਾਲ ਜਾ ਟਕਰਾਈ। ਉਸ ਨੇ ਕਿਹਾ ਕਿ ਬੱਸ ਦੀ ਗਤੀ ਜ਼ਿਆਦਾ ਨਹੀਂ ਸੀ, ਪਰ ਅਚਾਨਕ ਪ੍ਰੈਸ਼ਰ ਬ੍ਰੇਕ ਲਗਾਉਣ ਕਾਰਨ ਵਾਹਨ ਦਾ ਸੰਤੁਲਨ ਵਿਗੜ ਗਿਆ। ਹਾਦਸੇ ਤੋਂ ਤੁਰੰਤ ਬਾਅਦ ਪਿਕਅੱਪ ਗੱਡੀ ਦਾ ਚਾਲਕ ਮੌਕੇ ਤੋਂ ਵਾਹਨ ਭਜਾ ਕੇ ਫ਼ਰਾਰ ਹੋਣ ਵਿੱਚ ਕਾਮਯਾਬ ਰਿਹਾ। ਹਾਦਸਾ ਵਾਪਰਨ ਮਗਰੋਂ ਬੱਸ ਚਾਲਕ ਨੇ ਤੁਰੰਤ ਸਕੂਲ ਪ੍ਰਬੰਧਕਾਂ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਮੌਕੇ ‘ਤੇ ਦੂਜੀ ਬੱਸ ਭੇਜੀ ਅਤੇ ਸਾਰੇ ਬੱਚਿਆਂ ਨੂੰ ਸੁਰੱਖਿਅਤ ਦੂਜੀ ਗੱਡੀ ਵਿੱਚ ਬਿਠਾ ਕੇ ਸਕੂਲ ਪਹੁੰਚਾਇਆ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments