Saturday, June 27, 2026
Google search engine
HomeDeshItaly ‘ਚ ਪੁਲਿਸ ਹਿਰਾਸਤ ਦੌਰਾਨ Hoshiarpur ਦੇ ਨੌਜਵਾਨ ਦੀ ਮੌਤ, 15...

Italy ‘ਚ ਪੁਲਿਸ ਹਿਰਾਸਤ ਦੌਰਾਨ Hoshiarpur ਦੇ ਨੌਜਵਾਨ ਦੀ ਮੌਤ, 15 ਲੱਖ ਕਰਜ਼ਾ ਲੈ ਕੇ ਗਿਆ ਸੀ ਵਿਦੇਸ਼

ਹੁਸ਼ਿਆਰਪੁਰ ਦੇ ਪਿੰਡ ਮਿਆਨੀ ਦੇ ਰਹਿਣ ਵਾਲੇ 23 ਸਾਲਾ ਨੌਜਵਾਨ ਸੁਖਵਿੰਦਰ ਸੋਨੂ ਦੀ ਇਟਲੀ ਵਿੱਚ ਪੁਲਿਸ ਹਿਰਾਸਤ ਦੌਰਾਨ ਮੌਤ ਹੋਣ ਦਾ ਇੱਕ ਬੇਹੱਦ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ।

ਹੁਸ਼ਿਆਰਪੁਰ ਦੇ ਪਿੰਡ ਮਿਆਨੀ ਦੇ ਰਹਿਣ ਵਾਲੇ 23 ਸਾਲਾ ਨੌਜਵਾਨ ਸੁਖਵਿੰਦਰ ਸੋਨੂ ਦੀ ਇਟਲੀ ਵਿੱਚ ਪੁਲਿਸ ਹਿਰਾਸਤ ਦੌਰਾਨ ਮੌਤ ਹੋਣ ਦਾ ਇੱਕ ਬੇਹੱਦ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ, ਇਟਲੀ ਪੁਲਿਸ ਨੇ ਸੁਖਵਿੰਦਰ ਨੂੰ ਕੁੜੀਆਂ ਨਾਲ ਛੇੜਛਾੜ ਕਰਨ ਦੇ ਆਰੋਪ ਹੇਠ ਹਿਰਾਸਤ ਵਿੱਚ ਲਿਆ ਸੀ। ਉਸ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੁਖਵਿੰਦਰ ਬਹੁਤ ਹੀ ਧਾਰਮਿਕ ਸੁਭਾਅ ਦਾ ਨੌਜਵਾਨ ਸੀ ਅਤੇ ਉਹ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਪਾਠੀ ਵਜੋਂ ਸੇਵਾ ਵੀ ਨਿਭਾਉਂਦਾ ਰਿਹਾ ਸੀ। ਪਰਿਵਾਰ ਨੇ ਅੱਗੇ ਦੱਸਿਆ ਕਿ ਸੁਖਵਿੰਦਰ ਦਾ ਧਿਆਨ ਕਦੇ ਕੁੜੀਆਂ ਵੱਲ ਗਿਆ ਹੀ ਨਹੀਂ ਸੀ। ਉਹ ਆਪਣੇ ਸਿਰ ਲੱਗੇ ਇਸ ਝੂਠੇ ਇਲਜ਼ਾਮ ਦੇ ਸਦਮੇ ਨੂੰ ਬਰਦਾਸ਼ਤ ਨਹੀਂ ਕਰ ਸਕਿਆ। ਉਹ ਤਕਰੀਬਨ 5 ਸਾਲ ਪਹਿਲਾਂ 11ਵੀਂ ਜਮਾਤ ਤੱਕ ਪੜ੍ਹਾਈ ਕਰਨ ਤੋਂ ਬਾਅਦ ਸੁਪਨੇ ਲੈ ਕੇ ਇਟਲੀ ਗਿਆ ਸੀ।

ਗਹਿਣੇ ਗਿਰਵੀ ਰੱਖ ਕੇ ਭੇਜਿਆ ਸੀ ਵਿਦੇਸ਼

ਸੁਖਵਿੰਦਰ ਦੀ ਮਾਂ ਨੇ ਆਪਣੇ ਗਹਿਣੇ ਗਿਰਵੀ ਰੱਖ ਕੇ ਅਤੇ ਲਗਭਗ 15 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਉਸ ਨੂੰ ਇਟਲੀ ਭੇਜਿਆ ਸੀ। ਪੁੱਤਰ ਦੀ ਵਾਪਸੀ ਅਤੇ ਪਰਿਵਾਰ ਦੀ ਗਰੀਬੀ ਦੂਰ ਹੋਣ ਦੀ ਉਡੀਕ ਕਰਦਿਆਂ ਸੁਖਵਿੰਦਰ ਦੀ ਮਾਂ ਦਾ 2 ਸਾਲ ਪਹਿਲਾਂ ਹੀ ਦੇਹਾਂਤ ਹੋ ਗਿਆ ਸੀ। ਘਰ ਵਿੱਚ ਮੌਜੂਦ ਬਜ਼ੁਰਗ ਪਿਤਾ ਨੂੰ ਤਾਂ ਇੱਕ ਦਿਨ ਪਹਿਲਾਂ ਇਟਲੀ ਤੋਂ ਮਿਲੇ ਸਰਕਾਰੀ ਪੱਤਰ ਤੋਂ ਇਹ ਵੀ ਸਮਝ ਨਹੀਂ ਆ ਰਿਹਾ ਸੀ ਕਿ ਆਖਰਕਾਰ ਹੋਇਆ ਕੀ ਹੈ।

AI ਦੀ ਮਦਦ ਨਾਲ ਪਤਾ ਲੱਗੀ ਮੌਤ ਦੀ ਖ਼ਬਰ

ਪੱਤਰ ਮਿਲਣ ‘ਤੇ ਪਿਤਾ ਨੇ ਆਸ-ਪੜੋਸ ਦੇ ਪੜ੍ਹੇ-ਲਿਖੇ ਲੋਕਾਂ ਨੂੰ ਉਹ ਚਿੱਠੀ ਦਿਖਾਈ, ਪਰ ਕੋਈ ਵੀ ਵਿਅਕਤੀ ਉਸ ਵਿੱਚ ਇਟਾਲੀਅਨ ਭਾਸ਼ਾ ਵਿੱਚ ਲਿਖੀਆਂ ਗੱਲਾਂ ਨੂੰ ਸਮਝ ਨਹੀਂ ਸਕਿਆ। ਇਸ ਤੋਂ ਬਾਅਦ ਪਿੰਡ ਦੇ ਹੀ ਇੱਕ ਨੌਜਵਾਨ ਨੇ AI ਟੂਲ ਦੀ ਮਦਦ ਨਾਲ ਉਸ ਇਟਾਲੀਅਨ ਪੱਤਰ ਨੂੰ ਪੰਜਾਬੀ ਵਿੱਚ ਕਨਵਰਟ ਕੀਤਾ। ਅਨੁਵਾਦ ਕਰਨ ਤੋਂ ਬਾਅਦ ਉਸ ਨੌਜਵਾਨ ਨੇ ਦੱਸਿਆ ਕਿ “ਅੰਕਲ ਜੀ, ਸੁਖਵਿੰਦਰ ਦੀ ਤਾਂ ਮੌਤ ਹੋ ਚੁੱਕੀ ਹੈ, ਇਸ ਚਿੱਠੀ ਵਿੱਚ ਇਹੀ ਲਿਖਿਆ ਹੋਇਆ ਹੈ।”
ਇਹ ਸੁਣਦਿਆਂ ਹੀ ਪਰਿਵਾਰ ਵਿੱਚ ਚੀਖ-ਪੁਕਾਰ ਮਚ ਗਈ ਅਤੇ ਕੋਹਰਾਮ ਪੈ ਗਿਆ। ਇਸ ਤੋਂ ਬਾਅਦ, ਪਰਿਵਾਰ ਨੇ ਪਿੰਡ ਦੇ ਹੀ ਉਨ੍ਹਾਂ ਹੋਰਨਾਂ ਨੌਜਵਾਨਾਂ ਨਾਲ ਸੰਪਰਕ ਕੀਤਾ ਜੋ ਮੌਜੂਦਾ ਸਮੇਂ ਇਟਲੀ ਵਿੱਚ ਰਹਿ ਰਹੇ ਹਨ ਅਤੇ ਉਨ੍ਹਾਂ ਨੂੰ ਉੱਥੇ ਪਤਾ ਕਰਨ ਲਈ ਕਹਿਣ ਲੱਗੇ। ਜਦੋਂ ਇਟਲੀ ਰਹਿੰਦੇ ਨੌਜਵਾਨਾਂ ਨੇ ਉੱਥੋਂ ਦੀ ਸਥਾਨਕ ਪੁਲਿਸ ਨਾਲ ਰਾਬਤਾ ਕਾਇਮ ਕੀਤਾ, ਤਾਂ ਜਾ ਕੇ ਇਸ ਗੱਲ ਦੀ ਪੂਰੀ ਪੁਸ਼ਟੀ ਹੋਈ ਕਿ ਸੁਖਵਿੰਦਰ ਦੀ ਸੱਚਮੁੱਚ ਮੌਤ ਹੋ ਚੁੱਕੀ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments