Monday, August 31, 2026
Google search engine
Homelatest NewsKapurthala ‘ਚ ਭਿਆਨਕ ਸੜਕ ਹਾਦਸਾ, ਦੋ ਨੌਜਵਾਨਾਂ ਦੀ ਮੌਤ; ਮਹਿਲਾ ਗੰਭੀਰ ਜ਼ਖਮੀ

Kapurthala ‘ਚ ਭਿਆਨਕ ਸੜਕ ਹਾਦਸਾ, ਦੋ ਨੌਜਵਾਨਾਂ ਦੀ ਮੌਤ; ਮਹਿਲਾ ਗੰਭੀਰ ਜ਼ਖਮੀ

ਕਾਰ ਸੁਲਤਾਨਪੁਰ ਲੋਧੀ ਤੋਂ ਤਲਵੰਡੀ ਚੌਧਰੀਆਂ ਵੱਲ ਜਾ ਰਹੀ ਸੀ।

ਕਪੂਰਥਲਾ ਦੇ ਸੁਲਤਾਨਪੁਰ ਲੋਧੀ ‘ਚ ਤਲਵੰਡੀ ਚੌਧਰੀਆਂ ਸੜਕ ‘ਤੇ ਪਿੰਡ ਸਵਾਲ ਨੇੜੇ ਬੁੱਧਵਾਰ ਦੇਰ ਰਾਤ ਇੱਕ ਸੜਕ ਹਾਦਸੇ ‘ਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਤੇ ਇੱਕ ਔਰਤ ਗੰਭੀਰ ਜ਼ਖਮੀ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਮਹਿੰਦਰਾ XUV500 ਕਾਰ ਚਕਨਾਚੂਰ ਹੋ ਗਈ। ਗੱਡੀ ਦੇ ਟਾਇਰ, ਸ਼ੀਸ਼ੇ ਤੇ ਹੋਰ ਹਿੱਸੇ ਦੂਰ-ਦੂਰ ਤੱਕ ਖਿਲਰ ਗਏ।
ਜਾਣਕਾਰੀ ਮੁਤਾਬਕ ਕਾਰ ਸੁਲਤਾਨਪੁਰ ਲੋਧੀ ਤੋਂ ਤਲਵੰਡੀ ਚੌਧਰੀਆਂ ਵੱਲ ਜਾ ਰਹੀ ਸੀ। ਸਵਾਲ ਪਿੰਡ ਨੇੜੇ ਪਹੁੰਚਣ ‘ਤੇ ਡਰਾਈਵਰ ਨੇ ਗੱਡੀ ਤੋਂ ਕੰਟਰੋਲ ਗੁਆ ਦਿੱਤਾ। ਕਾਰ ਪਹਿਲਾਂ ਸੜਕ ਕਿਨਾਰੇ ਇੱਕ ਦਰੱਖਤ ਨਾਲ ਟਕਰਾ ਗਈ ਤੇ ਫਿਰ, ਇੱਕ ਨਿੱਜੀ ਸਕੂਲ ਦੀ ਲੋਹੇ ਦੀ ਗਰਿੱਲ ਤੋੜਨ ਤੋਂ ਬਾਅਦ ਇੱਕ ਹੋਰ ਦਰੱਖਤ ਨਾਲ ਟਕਰਾ ਗਈ।

ਇੱਕ ਨੌਜਵਾਨ ਦੀ ਮੌਕੇ ‘ਤੇ ਮੌਤ, ਦੂਜੇ ਨੇ ਇਲਾਜ ਦੌਰਾਨ ਤੋੜ੍ਹਿਆ ਦਮ

ਇਸ ਹਾਦਸੇ ‘ਚ ਬਿਧੀਪੁਰ ਪਿੰਡ ਦੇ ਨਿਵਾਸੀ ਰਾਹੁਲ ਗਿੱਲ ਪੁੱਤਰ ਸਤਪਾਲ ਗਿੱਲ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ’ਚ ਰੱਖ ਦਿੱਤਾ।
ਹਾਦਸੇ ਤੋਂ ਬਾਅਦ, ਲੱਬੀ (17) ਪੁੱਤਰ ਸੋਨੂੰ ਰਾਮ, ਵਾਸੀ ਤਲਵੰਡੀ ਬੁਟੀਆਂ ਪਿੰਡ ਜ਼ਿਲ੍ਹਾ ਜਲੰਧਰ ਤੇ ਅੰਜਨਾ ਰਾਣੀ (23) ਪਤਨੀ ਰਾਹੁਲ ਗਿੱਲ, ਵਾਸੀ ਸ਼ੰਕਰ ਪਿੰਡ, ਜ਼ਿਲ੍ਹਾ ਜਲੰਧਰ ਗੰਭੀਰ ਜ਼ਖਮੀ ਸਨ। ਉਨ੍ਹਾਂ ਨੂੰ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਲੱਬੀ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਅੰਜਨਾ ਰਾਣੀ, ਜਿਸ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ, ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਐਡਵਾਂਸ ਕੇਅਰ ਲਈ ਉੱਚ ਮੈਡੀਕਲ ਸੈਂਟਰ ਰੈਫਰ ਕਰ ਦਿੱਤਾ ਗਿਆ। ਦੁਰਘਟਨਾ ਦੀ ਖ਼ਬਰ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ, ਘਟਨਾ ਸਥਾਨ ਦਾ ਮੁਆਇਨਾ ਕੀਤਾ ਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਜੁੱਟੀ ਹੋਈ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments