Wednesday, June 10, 2026
Google search engine
HomeDeshਔਰਤਾਂ 'ਤੇ ਟਿੱਪਣੀ ਮਾਮਲੇ 'ਚ ਸਾਬਕਾ CM Channi ਨੇ ਮੰਗੀ ਮਾਫ਼ੀ, ਆਖੀ...

ਔਰਤਾਂ ‘ਤੇ ਟਿੱਪਣੀ ਮਾਮਲੇ ‘ਚ ਸਾਬਕਾ CM Channi ਨੇ ਮੰਗੀ ਮਾਫ਼ੀ, ਆਖੀ ਇਹ ਗੱਲ…

 ਮੈਂ ਤਾਂ ਇਕ ਚੁਟਕਲਾ ਸੁਣਾਇਆ ਸੀ ਜਿਸ ਨੂੰ ਮੁਦਾ ਬਣਾ ਲਿਆ ਗਿਆ।

ਔਰਤਾਂ ‘ਤੇ ਵਿਵਾਦਤ ਟਿੱਪਣੀ ਮਾਮਲੇ ‘ਚ ਸਾਬਕਾ CM ਤੇ ਸੰਸਦ ਮੈਂਬਰ Charanjit Singh Channi ਨੇ ਮਾਫ਼ੀ ਮੰਗੀ ਲਈ ਹੈ। ਉਨ੍ਹਾਂ ਨੇ ਜੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮਾਫ਼ੀ ਮੰਗਦਾ ਹਾਂ। ਮੈਂ ਤਾਂ ਇਕ ਚੁਟਕਲਾ ਸੁਣਾਇਆ ਸੀ ਜਿਸ ਨੂੰ ਮੁਦਾ ਬਣਾ ਲਿਆ ਗਿਆ।

ਮਹਿਲਾ ਕਮਿਸ਼ਨ ਨੇ ਅੱਜ Charanjit Singh Channi ਨੂੰ ਮੁਹਾਲੀ ਦਫ਼ਤਰ ‘ਚ ਕੀਤਾ ਸੀ ਤਲਬ ਪਰ ਅੱਜ ਉਹ ਕਮਿਸ਼ਨ ਅੱਗੇ ਪੇਸ਼ ਨਹੀਂ ਹੋਏ । ਇਸ ‘ਤੇ ਮਹਿਲਾ ਕਮਿਸ਼ਨ ਨੇ ਕਿਹਾ ਕਿ ਚਰਨਜੀਤ ਚੰਨੀ ਨੂੰ ਦੁਬਾਰਾ ਨੋਟਿਸ ਜਾਰੀ ਕਰੇਗਾ । ਉਨ੍ਹਾਂ ਨੇ ਮਹਿਲਾਵਾਂ ਦੇ ਸਨਮਾਨ ਨੂੰ ਠੇਸ ਪਹੁੰਚਾਈ ਹੈ।

ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਅਤੇ Jalandhar ਤੋਂ ਸੰਸਦ ਮੈਂਬਰ Charanjit Singh Channi ਗਿੱਦੜਬਾਹਾ ਵਿੱਚ ਔਰਤਾਂ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ ਸਨ।

Internet Media ‘ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਰਾਜ ਮਹਿਲਾ ਕਮਿਸ਼ਨ ਨੇ ਚੰਨੀ ਨੂੰ ਨੋਟਿਸ ਜਾਰੀ ਕਰ ਕੇ ਮੰਗਲਵਾਰ ਨੂੰ ਮੋਹਾਲੀ ਦਫਤਰ ‘ਚ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ।

ਇਸ ਦੇ ਨਾਲ ਹੀ FIR ਦਰਜ ਕਰਨ ਲਈ ਤਾੜਨਾ ਵੀ ਕੀਤੀ ਗਈ ਹੈ। Channi ਐਤਵਾਰ ਨੂੰ Gidderbaha ਵਿੱਚ ਕਾਂਗਰਸੀ ਉਮੀਦਵਾਰ Amrita Warring ਦੇ ਹੱਕ ਵਿੱਚ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਇਕ ਕਹਾਣੀ ਸੁਣਾਉਂਦੇ ਹੋਏ ਔਰਤਾਂ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਸੀ।

ਇਸ ਤੋਂ ਇਲਾਵਾ ਚੰਨੀ ‘ਤੇ ਜੱਟ ਅਤੇ ਹਿੰਦੂ ਭਾਈਚਾਰੇ ਦੇ ਲੋਕਾਂ ਦੀਆਂ ਉਦਾਹਰਣਾਂ ਦੇ ਕੇ ਵਿਰੋਧੀ ਪਾਰਟੀ ਨੂੰ ਤਾਅਨੇ ਮਾਰਦੇ ਹੋਏ ਵਿਵਾਦਿਤ ਬਿਆਨ ਦੇ ਕੇ ਦੋ ਧਰਮਾਂ ਵਿਚਾਲੇ ਚੋਣਾਂ ਦੌਰਾਨ ਸ਼ਾਂਤੀ ਭੰਗ ਕਰਨ ਦਾ ਵੀ ਦੋਸ਼ ਹੈ। ਮਹਿਲਾ ਕਮਿਸ਼ਨ ਨੇ ਇਸ ‘ਤੇ ਕਾਰਵਾਈ ਕਰਨ ਲਈ ਪੰਜਾਬ ਦੇ ਡੀਜੀਪੀ ਨੂੰ ਪੱਤਰ ਲਿਖਿਆ ਹੈ।

ਕਮਿਸ਼ਨ ਦੀ ਚਿਤਾਵਨੀ, ਪੇਸ਼ ਨਾ ਹੋਣ ‘ਤੇ ਦਰਜ ਹੋਵੇਗੀ FIR

ਰਾਜ ਮਹਿਲਾ ਕਮਿਸ਼ਨ ਰਾਜ ਲਾਲੀ ਗਿੱਲ ਨੇ ਜਾਰੀ ਨੋਟਿਸ ਵਿੱਚ ਕਿਹਾ ਸੀ ਕਿ Charanjit Singh Channi ਨੇ ਔਰਤਾਂ ਪ੍ਰਤੀ ਬਹੁਤ ਹੀ ਸ਼ਰਮਨਾਕ ਬਿਆਨ ਦਿੱਤਾ ਹੈ। ਦੋ ਭਾਈਚਾਰਿਆਂ ਵਿੱਚ ਪਾੜਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਜੇਕਰ ਚੰਨੀ 19 ਨਵੰਬਰ ਨੂੰ ਸਵੇਰੇ 11 ਵਜੇ ਆਪਣੇ ਦਫ਼ਤਰ ਵਿਚ ਹਾਜ਼ਰ ਨਹੀਂ ਹੁੰਦੇ ਅਤੇ ਆਪਣਾ ਸਪੱਸ਼ਟੀਕਰਨ ਦਿੰਦੇ ਹਨ ਤਾਂ ਸਮਝਿਆ ਜਾਵੇਗਾ ਕਿ ਤੁਸੀਂ ਆਪਣੇ ਬਚਾਅ ਵਿਚ ਕੁਝ ਨਹੀਂ ਕਹਿਣਾ ਚਾਹੁੰਦੇ ਅਤੇ ਤੁਹਾਡੇ ਵਿਰੁੱਧ FIR ਦਰਜ ਕਰਨ ਲਈ DGP Punjab ਨੂੰ ਪੱਤਰ ਲਿਖਿਆ ਜਾਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments