Friday, October 16, 2026
Google search engine
HomeDeshਨਸ਼ਾ ਮੁਕਤ ਯਾਤਰਾ: ਗ੍ਰਹਿ ਮੰਤਰੀ Amit Shah ਦੀ ਅੱਜ Jalandhar ਰੈਲੀ, ਚੋਣਾਂ...

ਨਸ਼ਾ ਮੁਕਤ ਯਾਤਰਾ: ਗ੍ਰਹਿ ਮੰਤਰੀ Amit Shah ਦੀ ਅੱਜ Jalandhar ਰੈਲੀ, ਚੋਣਾਂ ਤੋਂ ਪਹਿਲਾਂ ਕਰ ਸਕਦੇ ਹਨ ਕੋਈ ਵੱਡੀ ਘੋਸ਼ਣਾ

ਰੈਲੀ ਤੋਂ ਪਹਿਲਾਂ ਅਮਿਤ ਸ਼ਾਹ ਜਲੰਧਰ ਦੇ ਦੇਵੀ ਤਲਾਬ ਮੰਦਿਰ ਪਹੁੰਚਣਗੇ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਜਲੰਧਰ ਦੌਰੇ ‘ਤੇ ਆ ਰਹੇ ਹਨ। ਉਹ ਅੱਜ ਜਲੰਧਰ-ਲੁਧਿਆਣਾ ਹਾਈਵੇਅ ਨਾਲ ਲੱਗਦੇ ਪਰਾਗਪੁਰ ਜੀਟੀ ਰੋਡ ਦੇ ਨਾਲ ਲੱਗਦੇ ਖੇਤਾਂ ‘ਚ ਰੈਲੀ ਨੂੰ ਸੰਬੋਧਨ ਕਰਨਗੇ। ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਪੰਜਾਬ ‘ਚ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਫੈਲਾਉਣ ਲਈ ਕੱਢੀਆਂ ਜਾ ਰਹੀਆਂ ਕੁੱਲ 4 ਯਾਤਰਾਵਾਂ ਦਾ ਸਮਾਪਨ ਅੱਜ ਜਲੰਧਰ ‘ਚ ਹੋਵੇਗਾ। ਇਸ ਪ੍ਰੋਗਰਾਮ ਨੂੰ ਲੈ ਕੇ ਸ਼ਾਹ ਜਲੰਧਰ ਪਹੁੰਚ ਰਹੇ ਹਨ।
ਰੈਲੀ ਤੋਂ ਪਹਿਲਾਂ ਅਮਿਤ ਸ਼ਾਹ ਜਲੰਧਰ ਦੇ ਦੇਵੀ ਤਲਾਬ ਮੰਦਿਰ ਪਹੁੰਚਣਗੇ। ਇੱਥੇ ਉਹ ਸੰਤ ਸਮਾਜ ਨਾਲ ਮਿਲਣਗੇ। ਇਸ ਤੋਂ ਬਾਅਦ ਉਹ ਰੈਲੀ ਨੂੰ ਸੰਬੋਧਨ ਕਰਨਗੇ, ਜਿਸ ਤੋਂ ਬਾਅਦ ਉਨ੍ਹਾਂ ਦੇ ਦਿੱਲੀ ਰਵਾਨਾ ਹੋਣ ਦਾ ਪ੍ਰੋਗਰਾਮ ਹੈ। 2027 ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂ ਲਗਾਤਾਰ ਪੰਜਾਬ ‘ਚ ਰੈਲੀਆਂ ਤੇ ਦੌਰੇ ਕਰ ਰਹੇ ਹਨ। ਅੱਜ ਦੀ ਰੈਲੀ ਦੌਰਾਨ ਅਮਿਤ ਸ਼ਾਹ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਪੰਜਾਬ ਨੂੰ ਲੈ ਕੇ ਕੋਈ ਵੱਡੀ ਘੋਸ਼ਣਾ ਕਰ ਸਕਦੇ ਹਨ।
ਜਾਣਕਾਰੀ ਮੁਤਾਬਕ ਇਸ ਰੈਲੀ ਲਈ 63 ਏਕੜ ਜ਼ਮੀਨ ਤਿਆਰ ਕੀਤੀ ਗਈ ਹੈ। ਇਸ ‘ਚ 28 ਏਕੜ ‘ਚ ਏਸੀ ਪੰਡਾਲ ਬਣਾਇਆ ਗਿਆ ਹੈ ਤੇ 25 ਹਜ਼ਾਰ ਤੋਂ ਵੱਧ ਕੁਰਸੀਆਂ ਦਾ ਇੰਤਜ਼ਾਮ ਕੀਤਾ ਗਿਆ ਹੈ। ਪਾਰਕਿੰਗ ਲਈ ਵੀ ਵੱਖ-ਵੱਖ ਵਿਵਸਥਾ ਕੀਤੀ ਗਈ ਹੈ, ਜਿਸ ‘ਚ ਵੀਆਈਪੀ ਪਾਰਕਿੰਗ ਲਈ ਅਲੱਗ ਸਥਾਨ ਰੱਖਿਆ ਗਿਆ ਹੈ। ਰੈਲੀ ‘ਚ ਪੰਜਾਬ ਭਰ ‘ਚੋਂ ਬੱਸਾਂ ਤੇ ਗੱਡੀਆਂ ਆਉਣਗੀਆਂ। ਇਸ ਤੋਂ ਇਲਾਵਾ ਲੋਕਾਂ ਦੀ ਸੁਵਿਧਾ ਲਈ ਹੋਰ ਵੀ ਪ੍ਰਬੰਧ ਕੀਤੇ ਗਏ ਹਨ।

ਰੈਲੀ ਵਾਲੀ ਥਾਂ ‘ਤੇ ਕੀਤਾ ਗਿਆ ਸੀ ਭੂਮੀ ਪੂਜਨ

ਰੈਲੀ ਵਾਲੀ ਥਾਂ ‘ਤੇ ਪੰਡਾਲ ਲਗਾਉਣ ਤੋਂ ਪਹਿਲਾਂ ਭਾਜਪਾ ਵੱਲੋਂ 23 ਸਤੰਬਰ ਦੀ ਸਵੇਰੇ 09:15 ਵਜੇ ਤੈਅ ਸ਼ੁਭ ਮਹੂਰਤ ਅਨੁਸਾਰ ਪੂਰੇ ਧਾਰਮਿਕ ਰੀਤੀ-ਰਿਵਾਜਾਂ ਨਾਲ ਭੂਮੀ ਪੂਜਨ ਕੀਤਾ ਗਿਆ ਸੀ। ਭੂਮੀ ਪੂਜਨ ਸਮਾਗਮ ‘ਚ ਵਿਸ਼ੇਸ਼ ਤੌਰ ‘ਤੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਪਹੁੰਚੇ ਸਨ। ਉਨ੍ਹਾਂ ਕਿਹਾ ਸੀ ਕਿ ਭਾਜਪਾ ਵੱਲੋਂ ਸੂਬੇ ‘ਚ ਚਲਾਈ ਜਾ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਨੂੰ ਆਮ ਜਨਤਾ ਦਾ ਭਰਪੂਰ ਸਮਰਥਨ ਤੇ ਸਹਿਯੋਗ ਮਿਲ ਰਿਹਾ ਹੈ।
ਭਾਜਪਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਰੈਲੀ ਦੀਆਂ ਤਿਆਰੀਆਂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਸੀ ਇਹ ਰੈਲੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ, ਸੁਸ਼ਾਸਨ ਪ੍ਰਦਾਨ ਕਰਨ ਤੇ ਵਿਕਾਸ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਬਹੁੱਤ ਮਹੱਤਵਪੂਰਨ ਮੀਲ ਦਾ ਪੱਥਰ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਵਰਕਰ ਬੂਥ ਪੱਧਰ ‘ਤੇ ਘਰ-ਘਰ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ। ਰੈਲੀ ‘ਚ ਵੱਧ ਤੋਂ ਵੱਧ ਸੰਖਿਆ ‘ਚ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਪ੍ਰਚਾਰ ਤੇ ਉਤਸ਼ਾਹ ਵਧਾਇਆ ਜਾ ਰਿਹਾ ਹੈ।

ਭਾਜਪਾ ਦੀ ਨਸ਼ਾ ਮੁਕਤ ਯਾਤਰਾ

ਪੰਜਾਬ ‘ਚ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਜਾਰੀ ਹੈ। ਭਾਜਪਾ ਵੱਲੋਂ ਪੰਜਾਬ ‘ਚ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਫੈਲਾਉਣ ਲਈ ਕੁੱਲ 4 ਯਾਤਰਾਵਾਂ ਕੱਢੀਆਂ ਜਾ ਰਹੀਆਂ ਹਨ। ਇਹ ਮੁਹਿੰਮ ਵੱਖ-ਵੱਖ ਰੂਟਾਂ ਰਾਹੀਂ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰ ਰਹੀ ਹੈ। 18 ਸਤੰਬਰ ਤੋਂ ਸ਼ੁਰੂ ਹੋਈ ਇਸ ਯਾਤਰਾਵਾਂ ਦੀ ਸਮਾਪਤੀ ਅੱਜ ਜਲੰਧਰ ਵਿਖੇ ਹੋਵੇਗੀ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments