ਰਾਹੁਲ ਦ੍ਰਾਵਿੜ ਅਤੇ ਵੀਰੇਂਦਰ ਸਹਿਵਾਗ ਨੇ ਟੀਮ ਇੰਡੀਆ ਨੂੰ ਕਈ ਮੈਚ ਜਿਤਵਾਏ ਹਨ।
ਟੀਮ ਇੰਡੀਆ ਦੇ ਸਾਬਕਾ ਕਪਤਾਨ ਰਾਹੁਲ ਦ੍ਰਾਵਿੜ ਅਤੇ ਦਿੱਗਜ ਓਪਨਰ ਬੱਲੇਬਾਜ਼ ਵੀਰੇਂਦਰ ਸਹਿਵਾਗ ਦੇ ਪੁੱਤਰ ਹੁਣ ਟੀਮ ਇੰਡੀਆ ਦੀ ਜਰਸੀ ਵਿੱਚ ਵਿੱਚ ਦਿਖਾਈ ਦੇਣਗੇ। ਦੋਵਾਂ ਖਿਡਾਰੀਆਂ ਦੇ ਪੁੱਤਰਾਂ ਨੂੰ ਅੰਡਰ-19 ਟੀਮ ਵਿੱਚ ਜਗ੍ਹਾ ਮਿਲੀ ਹੈ।
ਆਸਟ੍ਰੇਲੀਆ ਖਿਲਾਫ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਲਈ ਭਾਰਤੀ ਅੰਡਰ-19 ਟੀਮ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿੱਚ 15 ਖਿਡਾਰੀ ਚੁਣੇ ਗਏ ਹਨ। ਆਰਿਆਵੀਰ ਸਹਿਵਾਗ ਅਤੇ ਅਨਵਯ ਦ੍ਰਵਿੜ ਦਾ ਨਾਂ ਵੀ ਸ਼ਾਮਲ ਹੈ।
ਆਰਿਆਵੀਰ ਸਹਿਵਾਗ ਦੀ ਗੱਲ ਕਰੀਏ ਤਾਂ ਉਹ ਇੱਕ ਓਪਨਿੰਗ ਬੱਲੇਬਾਜ਼ ਹਨ। ਆਪਣੇ ਪਿਤਾ ਵਾਂਗ ਉਹ ਵੀ ਆਪਣੀ ਹਮਲਾਵਰ ਬੱਲੇਬਾਜ਼ੀ ਲਈ ਜਾਣੇ ਜਾਂਦੇ ਹਨ। ਰਾਹੁਲ ਦ੍ਰਾਵਿੜ ਦੇ ਬੇਟੇ ਅਨਵਯ ਵਿਕਟਕੀਪਰ-ਬੱਲੇਬਾਜ਼ ਹਨ ਅਤੇ ਮੱਧ ਕ੍ਰਮ ਵਿੱਚ ਬੱਲੇਬਾਜ਼ੀ ਕਰਦੇ ਹਨ।
ਅੰਡਰ-19 ਟੀਮ 21 ਸਤੰਬਰ ਤੋਂ ਆਸਟ੍ਰੇਲੀਆ ਖਿਲਾਫ ਵਨਡੇ ਸੀਰੀਜ਼ ਖੇਡੇਗੀ। ਇਹ ਤਿੰਨ ਮੈਚਾਂ ਦੀ ਸੀਰੀਜ਼ ਰਾਜਕੋਟ । (PC-ਸੋਸ਼ਲ ਮੀਡੀਆ)ਵਿੱਚ ਹੋਵੇਗੀ। ਪਹਿਲਾ ਵਨਡੇ 18 ਸਤੰਬਰ ਨੂੰ, ਦੂਜਾ 21 ਸਤੰਬਰ ਨੂੰ ਅਤੇ ਤੀਜਾ 23 ਸਤੰਬਰ ਨੂੰ ਖੇਡਿਆ ਜਾਵੇਗਾ


![Sehwag-Rahul-Dravid-Sons-in-Under-19-Aryaveer-sehwag-Anvay-Dravid5[1]](https://punjabbuzz.com/Punjabi/wp-content/uploads/2026/08/Sehwag-Rahul-Dravid-Sons-in-Under-19-Aryaveer-sehwag-Anvay-Dravid51-696x392.jpg)




