Monday, August 31, 2026
Google search engine
HomeDeshਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਨੂੰ Diljit Dosanjh ਦਾ ਸਮਰਥਨ, ਬੋਲੇ- ਮੈਨੂੰ...

ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਨੂੰ Diljit Dosanjh ਦਾ ਸਮਰਥਨ, ਬੋਲੇ- ਮੈਨੂੰ ਫਿਰ ਤੋਂ ਦੇਸ਼ ਵਿਰੋਧੀ ਕਿਹਾ ਜਾਵੇਗਾ

ਦਿਲਜੀਤ ਦੋਸਾਂਝ ਨੇ ਮੰਗਲਵਾਰ ਨੂੰ ਇੱਕ ਇੰਸਟਾਗ੍ਰਾਮ ਸਟੋਰੀ ਰਾਹੀਂ ਵਿਦਿਆਰਥੀਆਂ ਲਈ ਆਪਣਾ ਸਮਰਥਨ ਪ੍ਰਗਟ ਕੀਤਾ।

ਪੰਜਾਬੀ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਨੇ ਸਿੱਖਿਆ ਪ੍ਰਣਾਲੀ ‘ਚ ਸੁਧਾਰ ਦੀ ਮੰਗ ਤੇ NEET ਪ੍ਰੀਖਿਆ ‘ਚ ਕਥਿਤ ਬੇਨਿਯਮੀਆਂ ਦੇ ਵਿਰੋਧ ‘ਚ ਚੱਲ ਰਹੇ ਵਿਦਿਆਰਥੀਆਂ ਦੇ ਅੰਦੋਲਨ ਨੂੰ ਸਮਰਥਨ ਦਿੱਤਾ ਹੈ। ਬੀਤੇ ਦਿਨ, ਵਿਦਿਆਰਥੀਆਂ ਦੇ ਸੰਸਦ ਵੱਲ ਮਾਰਚ ਦੌਰਾਨ, ਉਨ੍ਹਾਂ ਨਾਲ ਕੀਤੇ ਗਏ ਸਲੂਕ ਨੂੰ ਉਨ੍ਹਾਂ ਨੇ “ਬਹੁਤ ਮਾੜਾ” ਕਿਹਾ ਤੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਵਿਦਿਆਰਥੀਆਂ ਦੀਆਂ ਮੰਗਾਂ ਸੁਣਨ ਦੀ ਅਪੀਲ ਕੀਤੀ।
ਦਿਲਜੀਤ ਦੋਸਾਂਝ ਨੇ ਮੰਗਲਵਾਰ ਨੂੰ ਇੱਕ ਇੰਸਟਾਗ੍ਰਾਮ ਸਟੋਰੀ ਰਾਹੀਂ ਵਿਦਿਆਰਥੀਆਂ ਲਈ ਆਪਣਾ ਸਮਰਥਨ ਪ੍ਰਗਟ ਕੀਤਾ। ਜੰਤਰ-ਮੰਤਰ ਤੋਂ ‘ਸੰਸਦ ਚਲੋ’ ਮਾਰਚ ਦੌਰਾਨ ਪ੍ਰਦਰਸ਼ਨਕਾਰੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਹੋਈ ਝੜਪ ਨੂੰ ਲੈ ਕੇ ਦਿਲਜੀਤ ਨੇ ਬਿਆਨ ਦਿੱਤਾ ਹੈ।

ਵਿਦਿਆਰਥੀਆਂ ਦੀ ਮੰਗਾਂ ਨੂੰ ਸੁਣਨ ਦੀ ਕੀਤੀ ਬੇਨਤੀ

ਦਿਲਜੀਤ ਦਸਾਂਝ ਨੇ ਵਿਦਿਆਰਥੀਆਂ ਦੇ ਸਮਰਥਨ ‘ਚ ਇੰਸਟਾਗ੍ਰਾਮ ਸਟੋਰੀ ਪੋਸਟ ਕਰਦੇ ਹੋਏ ਲਿਖਿਆ, “ਅੱਜ ਜੋ ਹੋਇਆ ਬਹੁਤ ਮਾੜਾ ਹੋਇਆ, ਵਿਦਿਆਰਥੀਆਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਨਹੀਂ ਹੋਣਾ ਚਾਹੀਦਾ ਸੀ। ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਕਿ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਸੁਣ ਲਿਆ ਜਾਵੇ। ਲੋਕਾਂ ਦੀ ਆਵਾਜ਼ ਰੱਬ ਦੀ ਆਵਾਜ਼ ਹੁੰਦੀ ਹੈ।”

“ਮੈਨੂੰ ਪਹਿਲੇ ਵੀ ਦੇਸ਼ ਵਿਰੋਧੀ ਕਿਹਾ ਗਿਆ, ਹੁਣ ਵੀ ਕਿਹਾ ਜਾਵੇਗਾ”

ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਦਿਲਜੀਤ ਦੋਸਾਂਝ ਨੇ ਦੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦਾ ਵੀ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਉਸ ਸਮੇਂ ਕਿਸਾਨਾਂ ਦੇ ਸਮਰਥਨ ‘ਚ ਆਵਾਜ਼ ਚੁੱਕਣ ਤੋਂ ਬਾਅਦ ਉਨ੍ਹਾਂ ਨੂੰ ਕਾਫ਼ੀ ਆਲੋਚਨਾ ਤੇ ਕਾਨੂੰਨੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ।
ਉਨ੍ਹਾਂ ਕਿਹਾ, “ਮੇਰੇ ‘ਤੇ ਪਹਿਲੀ ਵੀ ਐਂਟੀ-ਨੈਸ਼ਨਲਿਸਟ (ਦੇਸ਼ ਵਿਰੋਧੀ) ਦਾ ਟੈਗ ਲੱਗ ਚੁੱਕਾ ਹੈ, ਹੁਣ ਵੀ ਮੈਨੂੰ ਐਂਟੀ-ਨੈਸ਼ਨਲਿਸਟ ਕਿਹਾ ਜਾਵੇਗਾ। ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ, ਮੈਨੂੰ Backlash (ਭਾਰੀ ਪ੍ਰਤੀਕਿਰਿਆ) ਤੇ ਕਾਨੂੰਨੀ ਮੁਸ਼ਕਿਲਾਂ ਦਾ ਸਾਹਣ ਕਰਨਾ ਪਿਆ, ਜਿਸ ਬਾਰੇ ਮੈਂ ਦੱਸ ਵੀ ਨਹੀਂ ਸਕਦਾ। ਰੱਬ ਸਭ ਦੇਖ ਰਿਹਾ ਹੈ, ਬਾਬਾ ਭਲੀ ਕਰੂ।”
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments