Saturday, October 17, 2026
Google search engine
Homelatest NewsBathinda Accident: ਅਮਰਨਾਥਾ ਯਾਤਰਾ ‘ਤੇ ਜਾ ਰਹੇ 4 ਸ਼ਰਧਾਲੂਆਂ ਦੀ ਮੌਤ, ਖੜੇ...

Bathinda Accident: ਅਮਰਨਾਥਾ ਯਾਤਰਾ ‘ਤੇ ਜਾ ਰਹੇ 4 ਸ਼ਰਧਾਲੂਆਂ ਦੀ ਮੌਤ, ਖੜੇ ਟਰਾਲੇ ਨਾਲ ਟਕਰਾਈ ਟੈਂਪੂ ਟ੍ਰੈਵਲਰ

ਸਹਾਰਾ ਜਨ ਸੇਵਾ ਸੰਸਥਾ ਦੇ ਇੱਕ ਵਰਕਰ ਸੰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਫ਼ੋਨ ਆਇਆ ਕਿ ਬਠਿੰਡਾ-ਡਬਵਾਲੀ ਸੜਕ ‘ਤੇ ਹਾਦਸਾ ਵਾਪਰਿਆ ਹੈ।

ਬਠਿੰਡਾ ‘ਚ ਇੱਕ ਭਿਆਨਕ ਸੜਕ ਹਾਦਸੇ ‘ਚ 4 ਲੋਕਾਂ ਦੀ ਮੌਤ ਹੋ ਗਈ। ਬਠਿੰਡਾ-ਡਬਵਾਲੀ ਨੈਸ਼ਨਲ ਹਾਈਵੇਅ ‘ਤੇ ਜੋਧਪੁਰ ਰੋਮਾਣਾ ਨੇੜੇ ਇੱਕ ਟੈਂਪੂ ਟ੍ਰੈਵਲਰ ਗੱਡੀ ਖੜੇ ਟਰਾਲੇ ਨਾਲ ਟਕਰਾ ਗਈ। ਇਸ ਹਾਦਸੇ ‘ਚ 4 ਲੋਕਾਂ ਦੀ ਹੀ ਮੌਤ ਹੋ ਗਈ, ਜਦਕਿ 8 ਦੇ ਕਰੀਬ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਜ਼ਖ਼ਮੀਆਂ ਨੂੰ ਇਲਾਜ਼ ਲਈ ਏਮਜ਼, ਬਠਿੰਡਾ ਹਸਪਤਾਲ ‘ਚ ਲਿਜਾਇਆ ਗਿਆ ਹੈ।
ਸਹਾਰਾ ਜਨ ਸੇਵਾ ਸੰਸਥਾ ਦੇ ਇੱਕ ਵਰਕਰ ਸੰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਫ਼ੋਨ ਆਇਆ ਕਿ ਬਠਿੰਡਾ-ਡਬਵਾਲੀ ਸੜਕ ‘ਤੇ ਹਾਦਸਾ ਵਾਪਰਿਆ ਹੈ। ਇਸ ਤੋਂ ਬਾਅਦ ਉਨ੍ਹਾਂ ਦੀ ਸੰਸਥਾ ਦੀਆਂ 3 ਐਂਬੂਲੈਂਸਾਂ ਮੌਕੇ ‘ਤੇ ਪਹੁੰਚੀਆਂ। ਉਨ੍ਹਾਂ ਨੇ ਦੱਸਿਆ ਕਿ ਮੌਕੇ ‘ਤੇ ਪਹੁੰਚ ਕੇ ਦੇਖਿਆ ਕਿ ਇੱਕ ਟੈਂਪੂ ਟ੍ਰੈਵਲਰ ਖੜੇ ਟਰਾਲੇ ਨਾਲ ਟਕਰਾ ਗਈ ਸੀ। ਇਸ ਹਾਦਸੇ ‘ਚ 4 ਲੋਕਾਂ ਦੀ ਮੌਤ ਹੋ ਚੁੱਕੀ ਸੀ ਤੇ ਬਾਕੀ ਜ਼ਖ਼ਮੀਆਂ ਨੂੰ ਇਲਾਜ਼ ਲਈ ਹਸਪਤਾਲ ਲਿਜਾਇਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਟ੍ਰੈਵਲਰ ‘ਚ ਸਵਾਰ ਯਾਤਰੀ ਰਾਜਸਥਾਨ ਦੇ ਹਨ। ਉਹ ਸਭ ਅਮਰਨਾਥਾ ਯਾਤਰਾ ਲਈ ਜਾ ਰਹੇ ਸਨ। ਪਰ ਬਠਿੰਡਾ ‘ਚ ਉਨ੍ਹਾਂ ਨਾਲ ਦਰਦਨਾਕ ਘਟਨਾ ਵਾਪਰ ਗਈ। ਹਾਦਸਾ ਸਵੇਰ ਕਰੀਬ 7 ਵਜੇ ਵਾਪਰਿਆ। ਅਮਰਨਾਥ ਯਾਤਰਾ ‘ਤੇ ਜਾ ਰਹੀ ਟੈਂਪੂ ਟ੍ਰੈਵਲਰ ਗੱਡੀ ਨੇ ਖੜੇ ਟਰਾਲੇ ਦੇ ਪਿੱਛੇ ਤੋਂ ਟਕਰ ਮਾਰ ਦਿੱਤੀ। ਇਸ ਤੋਂ ਬਾਅਦ ਟ੍ਰੈਵਲਰ ਗੱਡੀ ਪੂਰੀ ਤਰ੍ਹਾਂ ਪਿਚਕ ਗਈ। ਟ੍ਰੈਵਲਰ ‘ਚ 11-12 ਬੰਦੇ ਸਵਾਰ ਸਨ। ਇਸ ਭਿਆਨਕ ਟੱਕਰ ‘ਚ 4 ਲੋਕਾਂ ਮੌਤ ਹੋ ਗਈ, ਜਦਕਿ 8 ਦੇ ਕਰੀਬ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments