Thursday, June 11, 2026
Google search engine
HomeCrimeਗਾਇਕ Guru Randhawa ਦੇ ਜਿੰਮ ‘ਤੇ ਗੋਲੀਬਾਰੀ, ਲਾਰੈਂਸ ਬਿਸ਼ਨੋਈ ਗੈਂਗ ਨੇ ਲਈ...

ਗਾਇਕ Guru Randhawa ਦੇ ਜਿੰਮ ‘ਤੇ ਗੋਲੀਬਾਰੀ, ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ; ਸਲਮਾਨ ਖਾਨ ਨਾਲ ਜੁੜਿਆ ਮਾਮਲਾ

ਬੁੱਧਵਾਰ ਦੇਰ ਰਾਤ ਗਾਇਕ ਗੁਰੂ ਰੰਧਾਵਾ ਦੇ ਜਿੰਮ ‘ਤੇ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ।

ਪੰਜਾਬੀ ਗਾਇਕ ਗੁਰੂ ਰੰਧਾਵਾ ਇਸ ਸਮੇਂ ਸੁਰਖੀਆਂ ‘ਚ ਹੈ। ਕਾਰਨ ਉਸਦਾ ਜਿੰਮ ਹਨ, ਜਿਨ੍ਹਾਂ ਦੀ ਜਿੰਮ ‘ਤੇ ਬੁੱਧਵਾਰ ਦੇਰ ਰਾਤ ਗੋਲੀਬਾਰੀ ਕੀਤੀ ਗਈ। ਉਨ੍ਹਾਂ ਦੀ ਜਿੰਮ, ਜਿਸ ਦਾ ਨਾਮ 24HS ਫਿਟਨੈਸ ਦਿੱਲੀ ਹੈ, ਦਿੱਲੀ ਦੇ ਪੱਛਮੀ ਵਿਹਾਰ ਖੇਤਰ ‘ਚ ਸਥਿਤ ਹੈ। ਇਸ ਘਟਨਾ ਤੋਂ ਬਾਅਦ, ਇੱਕ ਪੁਲਿਸ ਟੀਮ ਤੁਰੰਤ ਮੌਕੇ ‘ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ। ਖਾਸ ਤੌਰ ‘ਤੇ, ਅਨਿਲ ਪੰਡਿਤ ਯੂਐਸਏ, ਜੋ ਕਿ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਹੋਇਆ ਹੈ, ਉਸ ਨੇ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਤੇ ਇੱਕ ਆਡੀਓ ਨੋਟ ਅਤੇ ਫੇਸਬੁੱਕ ‘ਤੇ ਧਮਕੀਆਂ ਦਿੱਤੀਆਂ।
ਜਦੋਂ ਗੋਲੀਬਾਰੀ ਹੋਈ ਤਾਂ ਗੁਰੂ ਰੰਧਾਵਾ ਜਿੰਮ ‘ਚ ਮੌਜੂਦ ਨਹੀਂ ਸੀ। ਲਾਰੈਂਸ ਬਿਸ਼ਨੋਈ ਸਮੂਹ ਨਾਲ ਜੁੜੇ ਅਨਿਲ ਪੰਡਿਤ ਨੇ ਕਿਹਾ ਕਿ ਜਿੰਮ ਨੂੰ ਨਿਸ਼ਾਨਾ ਬਣਾਇਆ ਗਿਆ, ਕਿਉਂਕਿ ਗਾਇਕ ਗੁਰੂ ਰੰਧਾਵਾ ਸਲਮਾਨ ਖਾਨ ਦਾ ਕਰੀਬੀ ਹੈ। ਇਸੇ ਕਾਰਨ ਦਾ ਹਵਾਲਾ ਦਿੰਦੇ ਹੋਏ, ਲਾਰੈਂਸ ਬਿਸ਼ਨੋਈ ਗੈਂਗ ਪਹਿਲਾਂ ਕਈ ਹੋਰ ਗਾਇਕਾਂ ਦੇ ਘਰਾਂ ‘ਤੇ ਤੇ ਆਲੇ ਦੁਆਲੇ ਗੋਲੀਆਂ ਚਲਾ ਚੁੱਕਾ ਹੈ।

ਸੋਸ਼ਲ ਮੀਡੀਆ ‘ਤੇ ਪੋਸਟ ਵਾਇਰਲ

ਹਾਲ ਹੀ ‘ਚ, ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਅਨਿਲ ਪੰਡਿਤ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਕੀਤੀ। ਇਸ ‘ਚ ਲਿਖਿਆ ਸੀ ਕਿ ਗੁਰੂ ਰੰਧਾਵਾ ਦੇ ਜਿੰਮ (24 ਐਚਐਸ ਫਿਟਨੈਸ ਦਿੱਲੀ) ‘ਤੇ ਗੋਲੀਬਾਰੀ ਮੇਰੇ ਅਨਿਲ ਪੰਡਿਤ ਯੂਐਸਏ ਤੇ ਲਾਰੈਂਸ ਬਿਸ਼ਨੋਈ ਗੈਂਗ ਦੁਆਰਾ ਕੀਤੀ ਗਈ ਸੀ। ਉਹ ਸਲਮਾਨ ਖਾਨ ਦੇ ਜ਼ਿਆਦਾ ਹੀ ਕਰੀਬ ਹੋ ਰਿਹਾ ਸੀ। ਅਸੀਂ ਪਹਿਲਾਂ ਉਸ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਉਸ ਤੋਂ ਦੂਰ ਰਹੇ, ਕਿਉਂਕਿ ਉਹ ਸਾਡਾ ਦੁਸ਼ਮਣ ਹੈ। ਪਰ ਉਸ ਨੂੰ ਸੁਨੇਹਾ ਨਹੀਂ ਮਿਲਿਆ ਤੇ ਸਾਡੇ ਸਾਰੇ ਦੁਸ਼ਮਣਾਂ ਲਈ ਭਾਵੇਂ ਉਹ ਦੁਨੀਆ ਦੇ ਕਿਸੇ ਵੀ ਕੋਨੇ ‘ਚ ਲੁਕੇ ਹੋਣ, ਅਸੀਂ ਜਲਦੀ ਹੀ ਉਨ੍ਹਾਂ ਨੂੰ ਮਿਲਾਂਗੇ। ਨਾਲ ਹੀ ਇੱਕ ਹੋਰ ਨੋਟ ‘ਚ ਅੱਗੇ ਕਿਹਾ ਗਿਆ ਹੈ “ਤੇ ਦੇਸ਼ ਦੇ ਵਿਰੁੱਧ ਸਾਜ਼ਿਸ਼ ਰਚ ਰਹੇ ਉਨ੍ਹਾਂ ਸਾਰੇ ਗੱਦਾਰਾਂ ਲਈ, ਦੁਨੀਆ ‘ਚ ਕਿਤੇ ਵੀ ਲੁਕ ਜਾਓ, ਅਸੀਂ ਤੁਹਾਨੂੰ ਉੱਥੇ ਹੀ ਮਾਰ ਦੇਵਾਂਗੇ।”

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ

ਪੁਲਿਸ ਇਸ ਸਮੇਂ ਗਾਇਕ ਗੁਰੂ ਰੰਧਾਵਾ ਦੇ ਜਿੰਮ ‘ਤੇ ਗੋਲੀਬਾਰੀ ਦੀ ਘਟਨਾ ਸੰਬੰਧੀ ਜਿੰਮ ਦੇ ਮਾਲਕ ਤੋਂ ਪੁੱਛਗਿੱਛ ਕਰ ਰਹੀ ਹੈ। ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮੁਲਜ਼ਮਾਂ ਦੀ ਪਛਾਣ ਕਰਨ ਤੇ ਹਮਲੇ ਦੇ ਪਿੱਛੇ ਦੇ ਮਕਸਦ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਲਾਰੈਂਸ ਬਿਸ਼ਨੋਈ ਗੈਂਗ ਸਲਮਾਨ ਨੂੰ ਨਿਸ਼ਾਨਾ ਬਣਾ ਰਿਹਾ

ਕਾਲੇ ਹਿਰਨ ਸ਼ਿਕਾਰ ਮਾਮਲੇ ਨੂੰ ਲੈ ਕੇ ਲਾਰੈਂਸ ਬਿਸ਼ਨੋਈ ਗੈਂਗ ਲੰਬੇ ਸਮੇਂ ਤੋਂ ਸਲਮਾਨ ਖਾਨ ਨੂੰ ਨਿਸ਼ਾਨਾ ਬਣਾ ਰਿਹਾ ਹੈ। ਅਦਾਕਾਰ ਨੂੰ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਉਨ੍ਹਾਂ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਵੀ ਵਾਪਰੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ। ਇਸ ਦੌਰਾਨ ਸਲਮਾਨ ਖਾਨ ਦੇ ਨਜ਼ਦੀਕੀ ਸਾਥੀਆਂ ‘ਤੇ ਹਮਲੇ ਹੋ ਰਹੇ ਹਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments