Wednesday, June 10, 2026
Google search engine
Homelatest NewsIND vs AFG ODI 2026: ਟੀਮ ਇੰਡੀਆ ਨੂੰ ਕਰਾਰਾ ਝਟਕਾ, ਕੋਹਲੀ ਤੋਂ...

IND vs AFG ODI 2026: ਟੀਮ ਇੰਡੀਆ ਨੂੰ ਕਰਾਰਾ ਝਟਕਾ, ਕੋਹਲੀ ਤੋਂ ਬਾਅਦ ਹਾਰਦਿਕ ਪਾਂਡਿਆ ਵੀ ਅਫ਼ਗਾਨਿਸਤਾਨ ਵਨਡੇ ਸੀਰੀਜ਼ ਤੋਂ ਬਾਹਰ

ਹਾਰਦਿਕ ਦੀ ਸੱਟ ਨੇ ਟੀਮ ਇੰਡੀਆ ਦੀ ਪਰੇਸ਼ਾਨੀ ਵਧਾ ਦਿੱਤੀ ਹੈ।

ਅਫ਼ਗਾਨਿਸਤਾਨ ਖ਼ਿਲਾਫ਼ ਇਕਲੌਤਾ ਟੈਸਟ ਮੈਚ ਜਿੱਤਣ ਤੋਂ ਬਾਅਦ ਭਾਰਤੀ ਟੀਮ ਹੁਣ 13 ਜੂਨ ਤੋਂ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡਣ ਜਾ ਰਹੀ ਹੈ। ਵਨਡੇ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ।ਵਿਰਾਟ ਕੋਹਲੀ ਤੋਂ ਬਾਅਦ ਹੁਣ ਹਾਰਦਿਕ ਪਾਂਡਿਆ ਵੀ ਇਸ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਇਹ ਸੀਰੀਜ਼ 2027 ਵਨਡੇ ਵਰਲਡ ਕੱਪ ਦੀਆਂ ਤਿਆਰੀਆਂ ਦੀ ਸ਼ੁਰੂਆਤ ਹੈ। ਦੱਸ ਦੇਈਏ ਕਿ 2027 ਦਾ ਵਰਲਡ ਕੱਪ ਸਾਊਥ ਅਫ਼ਰੀਕਾ ਵਿੱਚ ਹੋਵੇਗਾ।
ਹਾਰਦਿਕ ਪਾਂਡਿਆ ਅਫ਼ਗਾਨਿਸਤਾਨ ਵਨਡੇ ਸੀਰੀਜ਼ ਤੋਂ ਬਾਹਰ
ਹਾਰਦਿਕ ਹੁਣ ਪੱਟ ਦੀਆਂ ਮਾਸਪੇਸ਼ੀਆਂ ਵਿੱਚ ਖਿਚਾਅ ਕਾਰਨ ਵਨਡੇ ਸੀਰੀਜ਼ ਤੋਂ ਬਾਹਰ ਹਨ। ਉਨ੍ਹਾਂ ਨੂੰ ਇੱਕ ਹਫ਼ਤੇ ਦੀ ਡ੍ਰਿਲ ਅਤੇ ਫਿਟਨੈੱਸ ਅਸੈਸਮੈਂਟ ਤੋਂ ਬਾਅਦ ਬੀ.ਸੀ.ਸੀ.ਆਈ. ਦੇ ਬੈਂਗਲੁਰੂ ਸਥਿਤ ਸੈਂਟਰ ਆਫ਼ ਐਕਸੀਲੈਂਸ (COE) ਤੋਂ ਕਲੀਅਰੈਂਸ ਮਿਲ ਗਈ ਸੀ ਪਰ ਨਵੀਂ ਸਮੱਸਿਆ ਕਾਰਨ ਉਨ੍ਹਾਂ ਨੂੰ ਸੀਰੀਜ਼ ਤੋਂ ਹਟਣਾ ਪਿਆ। ਉਹ 2 ਜੂਨ ਤੋਂ ਸੀ.ਓ.ਈ. ਵਿੱਚ ਟ੍ਰੇਨਿੰਗ ਕਰ ਰਹੇ ਸਨ। ਦੱਸ ਦੇਈਏ ਕਿ ਆਈ.ਪੀ.ਐਲ. 2026 ਵਿੱਚ ਹਾਰਦਿਕ ਪਿੱਠ ਵਿੱਚ ਜਕੜਨ ਦੀ ਸਮੱਸਿਆ ਕਾਰਨ ਕਈ ਮੈਚ ਨਹੀਂ ਖੇਡ ਸਕੇ ਸਨ। ਉਹ ਇਸੇ ਸੱਟ ਤੋਂ ਉਭਰਨ ਤੋਂ ਬਾਅਦ ਖੇਡਣ ਦੀ ਮਨਜ਼ੂਰੀ ਲੈਣ ਸੀ.ਓ.ਈ. ਗਏ ਸਨ।
ਬੀ.ਸੀ.ਸੀ.ਆਈ. ਦੇ ਸੂਤਰ ਨੇ ‘ਇੰਡੀਆ ਟੂਡੇ’ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਹਾਰਦਿਕ ਸੀਰੀਜ਼ ਤੋਂ ਬਾਹਰ ਹਨ। ਸੂਤਰ ਨੇ ਦੱਸਿਆ, “ਸੱਟ ਤੋਂ ਠੀਕ ਹੋਣ ਵਿੱਚ 3 ਹਫ਼ਤੇ ਲੱਗਣਗੇ। ਅਜਿਹੇ ‘ਚ ਉਨ੍ਹਾਂ ਦੇ ਵਨਡੇ ਸੀਰੀਜ਼ ਖੇਡਣ ਦਾ ਕੋਈ ਚਾਂਸ ਨਹੀਂ ਹੈ ਕਿਉਂਕਿ ਉਦੋਂ ਤੱਕ ਉਨ੍ਹਾਂ ਦਾ ਰਿਹੈਬ ਪੂਰਾ ਨਹੀਂ ਹੋਵੇਗਾ।”
ਟੀਮ ਇੰਡੀਆ ਦੀ ਵਧੀ ਪਰੇਸ਼ਾਨੀ
ਹਾਰਦਿਕ ਦੀ ਸੱਟ ਨੇ ਟੀਮ ਇੰਡੀਆ ਦੀ ਪਰੇਸ਼ਾਨੀ ਵਧਾ ਦਿੱਤੀ ਹੈ। ਟੀਮ ਪਹਿਲਾਂ ਹੀ ਵਿਰਾਟ ਕੋਹਲੀ ਦੇ ਵਨਡੇ ਸੀਰੀਜ਼ ਲਈ ਉਪਲਬਧ ਨਾ ਹੋਣ ਕਾਰਨ ਚਿੰਤਤ ਸੀ। ਕਿੰਗ ਕੋਹਲੀ ਨੂੰ ਆਈ.ਪੀ.ਐਲ. 2026 ਦੇ ਫਾਈਨਲ ਵਿੱਚ ਗੁਜਰਾਤ ਟਾਈਟਨਜ਼ ਖ਼ਿਲਾਫ਼ ਬੱਲੇਬਾਜ਼ੀ ਕਰਦੇ ਹੋਏ ਹੈਮਸਟ੍ਰਿੰਗ ਦੀ ਸੱਟ ਲੱਗੀ ਸੀ। ਉੱਥੇ ਹੀ ਰੋਹਿਤ ਸ਼ਰਮਾ ਦੀ ਫਿਟਨੈੱਸ ‘ਤੇ ਵੀ ਸਵਾਲ ਹਨ। ਦੱਸ ਦੇਈਏ ਕਿ ਆਈ.ਪੀ.ਐਲ. ਦੇ 19ਵੇਂ ਸੀਜ਼ਨ ਵਿੱਚ ਰੋਹਿਤ ਵੀ ਫਿਟਨੈੱਸ ਨਾਲ ਜੂਝਦੇ ਨਜ਼ਰ ਆਏ ਸਨ।
ਕੋਹਲੀ ਦੀ ਜਗ੍ਹਾ ਯਸ਼ਸਵੀ ਜਾਇਸਵਾਲ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ ਪਰ ਬੀ.ਸੀ.ਸੀ.ਆਈ. ਨੇ ਅਜੇ ਤੱਕ ਹਾਰਦਿਕ ਪਾਂਡਿਆ ਦੀ ਸੱਟ ਦੀ ਪੁਸ਼ਟੀ ਨਹੀਂ ਕੀਤੀ ਹੈ ਅਤੇ ਨਾ ਹੀ ਉਨ੍ਹਾਂ ਦੇ ਰਿਪਲੇਸਮੈਂਟ ਦਾ ਐਲਾਨ ਕੀਤਾ ਹੈ।
ਅਫ਼ਗਾਨਿਸਤਾਨ ਖ਼ਿਲਾਫ਼ ਵਨਡੇ ਸੀਰੀਜ਼ ਦਾ ਸ਼ੈਡਿਊਲ
ਪਹਿਲਾ ਮੈਚ: 13 ਜੂਨ ਸ਼ਨੀਵਾਰ, ਧਰਮਸ਼ਾਲਾ
ਦੂਜਾ ਮੈਚ: 17 ਜੂਨ, ਲਖਨਊ
ਤੀਜਾ ਮੈਚ: 20 ਜੂਨ, ਚੇਨਈ ਵਿੱਚ
ਅਫ਼ਗਾਨਿਸਤਾਨ ਖ਼ਿਲਾਫ਼ ਭਾਰਤ ਦੀ ਅਪਡੇਟਿਡ ਵਨਡੇ ਟੀਮ
ਸ਼ੁਭਮਨ ਗਿੱਲ (ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇ.ਐਲ. ਰਾਹੁਲ, ਈਸ਼ਾਨ ਕਿਸ਼ਨ, ਨਿਤੀਸ਼ ਰੈੱਡੀ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਪ੍ਰਿੰਸ ਯਾਦਵ, ਪ੍ਰਸਿੱਧ ਕ੍ਰਿਸ਼ਨਾ, ਗੁਰਨੂਰ ਬਰਾੜ, ਹਰਸ਼ ਦੂਬੇ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments