Thursday, June 11, 2026
Google search engine
HomeDeshMorinda: ਦੁੱਧ ਲੈਣ ਜਾ ਰਹੀ 8 ਸਾਲਾ ਬੱਚੀ ਨੂੰ ਅਵਾਰਾ ਕੁੱਤਿਆਂ ਨੇ...

Morinda: ਦੁੱਧ ਲੈਣ ਜਾ ਰਹੀ 8 ਸਾਲਾ ਬੱਚੀ ਨੂੰ ਅਵਾਰਾ ਕੁੱਤਿਆਂ ਨੇ ਨੋਚਿਆ, ਤੋੜ੍ਹਿਆ ਦਮ

ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ‘ਚ ਰਿਕਾਰਡ ਹੋ ਗਈ ਹੈ।

ਬੁੱਧਵਾਰ ਨੂੰ ਰੂਪਨਗਰ ਜ਼ਿਲ੍ਹੇ ਦੇ ਕਸਬਾ ਮੋਰਿੰਡਾ ‘ਚ ਕੁੱਤਿਆਂ ਦਾ ਆਤੰਕ ਦੇਖਣ ਨੂੰ ਮਿਲਿਆ। ਬੀਤੇ ਦਿਨ, ਦੁਪਹਿਰ ਲਗਭਗ 3 ਵਜੇ ਗਲੀ ‘ਚ ਲੰਘ ਰਹੀ ਇੱਕ 8 ਸਾਲਾ ਬੱਚੀ ‘ਤੇ ਲਗਭਗ ਅੱਧਾ ਦਰਜਨ ਅਵਾਰਾ ਕੁੱਤਿਆਂ ਵੱਲੋਂ ਹਮਲਾ ਬੋਲ ਦਿੱਤਾ ਗਿਆ। ਕੁੱਤਿਆਂ ਨੇ ਨੋਚ-ਨੋਚ ਕੇ ਉਸ ਬੱਚੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ‘ਚ ਰਿਕਾਰਡ ਹੋ ਗਈ ਹੈ, ਜਿਸ ‘ਚ ਸਾਫ਼ ਪਤਾ ਲੱਗਦਾ ਹੈ ਕਿ ਅਵਾਰਾ ਕੁੱਤਿਆਂ ਵੱਲੋਂ ਉਸ ਬੱਚੀ ਨੂੰ ਕਿੰਨੀ ਬੇਰਹਿਮੀ ਨਾਲ ਨੋਚਿਆ ਜਾ ਰਿਹਾ ਹੈ। ਬੱਚੀ ਆਪਣੇ ਬਚਾਓ ਲਈ ਜ਼ੋਰ-ਜ਼ੋਰ ਨਾਲ ਰੋ ਵੀ ਰਹੀ ਹੈ, ਪਰ ਸਿਖਰ ਦੁਪਹਿਰ ਹੋਣ ਕਰਕੇ ਲੋਕ ਬਾਹਰ ਨਹੀਂ ਸਨ ਤੇ ਉਸ ਮੌਕੇ ਕਿਸੇ ਦਾ ਵੀ ਉਸ ਵੱਲ ਧਿਆਨ ਨਹੀਂ ਗਿਆ।

ਦੁੱਧ ਲੈਣ ਜਾ ਰਹੀ ਸੀ ਬੱਚੀ

ਮੋਰਿੰਡਾ ਸ਼ਹਿਰ ਦੇ ਵਾਰਡ ਨੰਬਰ-1 ‘ਚ ਪਿਛਲੇ ਲਗਭਗ ਚਾਰ ਸਾਲਾਂ ਤੋਂ ਇਹ ਪ੍ਰਵਾਸੀ ਪਰਿਵਾਰ ਰਹਿ ਰਿਹਾ ਸੀ, ਜਦੋਂ ਕਿ ਬੀਤੀ ਦੁਪਹਿਰ ਇਹ 8 ਸਾਲਾਂ ਬੱਚੀ ਦੁੱਧ ਲੈਣ ਲਈ ਆਪਣੇ ਘਰੋਂ ਮਾਰਕੀਟ ਜਾ ਰਹੀ ਸੀ। ਸਿਖਰ ਦੁਪਹਿਰ ਦੀ ਗਰਮੀ ‘ਚ ਜਦੋਂ ਸੜਕਾਂ ਸੁੰਨੀਆਂ ਸੀ ਤਾਂ ਇਸ ਬੱਚੀ ‘ਤੇ ਅਵਾਰਾ ਕੁੱਤਿਆਂ ਵੱਲੋਂ ਹਮਲਾ ਕੀਤਾ ਗਿਆ ਤੇ ਬੁਰੀ ਤਰ੍ਹਾਂ ਨੋਚ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਮੁਹੱਲੇ ਵਾਸੀਆਂ ਵੱਲੋਂ ਦੱਸਿਆ ਗਿਆ ਕਿ ਬੱਚੀ ਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਮੁਢਲੇ ਇਲਾਜ ਤੋਂ ਬਾਅਦ ਉਸ ਨੂੰ ਪੀਜੀਆਈ, ਚੰਡੀਗੜ੍ਹ ਰੈਫਰ ਕੀਤਾ ਗਿਆ। ਹਾਲਾਂਕਿ, ਬੱਚੀ ਕੋਲੋਂ ਅਵਾਰਾ ਕੁੱਤਿਆਂ ਦਾ ਹਮਲਾ ਨਾ ਸਹਿ ਹੋਇਆ ਤੇ ਜ਼ਿੰਦਗੀ ਦੇ ਆਖਿਰੀ ਸਾਹ ਲਏ।

ਅਵਾਰਾ ਕੁੱਤਿਆਂ ਦੀ ਕਰ ਚੁੱਕੇ ਸ਼ਿਕਾਇਤ: ਸਥਾਨਕ

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮਿਊਸੀਪਲ ਕਮੇਟੀ ਤੇ ਹੋਰ ਸਰਕਾਰੀ ਅਧਿਕਾਰੀਆਂ ਨੂੰ ਕਈ ਵਾਰ ਸ਼ਿਕਾਇਤ ਕੀਤੀ ਗਈ ਕਿ ਇਨ੍ਹਾਂ ਅਵਾਰਾ ਕੁੱਤਿਆਂ ਦਾ ਹੱਲ ਕੀਤਾ ਜਾਵੇ, ਪਰ ਪ੍ਰਸ਼ਾਸਨ ਸੁਪਰੀਮ ਕੋਰਟ ਵੱਲੋਂ ਕੀਤੇ ਗਏ ਹੁਕਮਾਂ ਦੇ ਬਾਵਜੂਦ ਹੱਥ’ ਤੇ ਹੱਥ ਧਰੀ ਬੈਠਾ ਹੈ। ਉਨ੍ਹਾਂ ਨੇ ਕਿਹਾ ਕਿ ਅਵਾਰਾ ਕੁੱਤੇ ਰੋਜ਼ਾਨਾ ਕਿਸੇ ਨਾ ਕਿਸੇ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments