Friday, October 16, 2026
Google search engine
HomeDeshਇੱਕ ਨਾਲ ਸਾਵਣ ਸੋਮਵਾਰ, ਨਾਗ ਪੰਚਮੀ ਤੇ ਸੰਕ੍ਰਾਂਤੀ, ਅੰਮ੍ਰਿਤਸਰ ਸ਼ਿਵਾਲਾ ਬਾਗ ਭਾਈਆਂ...

ਇੱਕ ਨਾਲ ਸਾਵਣ ਸੋਮਵਾਰ, ਨਾਗ ਪੰਚਮੀ ਤੇ ਸੰਕ੍ਰਾਂਤੀ, ਅੰਮ੍ਰਿਤਸਰ ਸ਼ਿਵਾਲਾ ਬਾਗ ਭਾਈਆਂ ‘ਚ ਉਮੜਿਆ ਸ਼ਰਧਾਲੂਆਂ ਦਾ ਸੈਲਾਬ

ਸ਼ਿਵਾਲਾ ਬਾਗ ਭਾਈਆਂ ਦੇ ਪੰਡਿਤ ਨੇ ਦੱਸਿਆ ਕਿ ਅੱਜ ਦਾ ਦਿਨ ਧਾਰਮਿਕ ਤੌਰ ‘ਤੇ ਬੇਹੱਦ ਸ਼ੁਭ ਹੈ।

ਅੱਜ, ਸੋਮਵਾਰ ਦੇ ਦਿਨ, ਨਾਗ ਪੰਚਮੀ ਤੇ ਸੰਕ੍ਰਾਂਤੀ ਇੱਕੋ ਦਿਨ ਪੈਣ ਕਾਰਨ ਅੰਮ੍ਰਿਤਸਰ ਦੇ ਪ੍ਰਸਿੱਧ ਸ਼ਿਵਾਲਾ ਬਾਗ ਭਾਈਆਂ ਮੰਦਰ ‘ਚ ਸ਼ਰਧਾਲੂਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਸਵੇਰ ਤੋਂ ਹੀ ਮੰਦਰ ਪਰਿਸਰ ‘ਚ ਸ਼ਰਧਾਲੂਆਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਲੱਗੀਆਂ ਰਹੀਆਂ। ਵੱਡੀ ਗਿਣਤੀ ‘ਚ ਸ਼ਰਧਾਲੂ ਭਗਵਾਨ ਭੋਲੇਨਾਥ ਦੇ ਪ੍ਰਾਚੀਨ ਸ਼ਿਵਲਿੰਗ ਦੇ ਦਰਸ਼ਨ ਕਰਨ ਤੇ ਪੂਜਾ-ਅਰਚਨਾ ਲਈ ਮੰਦਰ ਪਹੁੰਚੇ। ਸ਼ਰਧਾਲੂਆਂ ਨੂੰ ਦਰਸ਼ਨ ਕਰਨ ਲਈ ਕਰੀਬ ਦੋ ਘੰਟਿਆਂ ਤੱਕ ਕਤਾਰ ‘ਚ ਇੰਤਜ਼ਾਰ ਕਰਨਾ ਪਿਆ।
ਇਸ ਮੌਕੇ ਸ਼ਿਵਾਲਾ ਬਾਗ ਭਾਈਆਂ ਦੇ ਪੰਡਿਤ ਨੇ ਦੱਸਿਆ ਕਿ ਅੱਜ ਦਾ ਦਿਨ ਧਾਰਮਿਕ ਤੌਰ ‘ਤੇ ਬੇਹੱਦ ਸ਼ੁਭ ਹੈ। ਸਾਵਣ ਦਾ ਸੋਮਵਾਰ, ਨਾਗ ਪੰਚਮੀ ਤੇ ਸੰਕ੍ਰਾਂਤੀ ਇਕੱਠੇ ਆਉਣ ਕਾਰਨ ਮੰਦਰ ‘ਚ ਸਵੇਰ ਤੋਂ ਹੀ ਸ਼ਰਧਾਲੂਆਂ ਦੀ ਗਿਣਤੀ ਲਗਾਤਾਰ ਵਧਦੀ ਰਹੀ। ਉਨ੍ਹਾਂ ਕਿਹਾ ਕਿ ਮੰਦਰ ‘ਚ ਭਗਵਾਨ ਭੋਲੇਨਾਥ ਦੀ ਪ੍ਰਾਚੀਨ ਪਿੰਡੀ ਸਥਾਪਿਤ ਹੈ, ਜਿਸ ਦੇ ਦਰਸ਼ਨ ਕਰਨ ਲਈ ਦੂਰ-ਦੂਰ ਤੋਂ ਲੋਕ ਪਹੁੰਚਦੇ ਹਨ। ਸ਼ਰਧਾਲੂ ਭਗਵਾਨ ਭੋਲੇਨਾਥ ਅੱਗੇ ਆਪਣੀਆਂ ਮਨੋਕਾਮਨਾਵਾਂ ਰੱਖਦੇ ਹਨ ਤੇ ਪੂਜਾ-ਅਰਚਨਾ ਕਰਕੇ ਆਸ਼ੀਰਵਾਦ ਪ੍ਰਾਪਤ ਕਰਦੇ ਹਨ।
ਮੰਦਰ ਦੇ ਪੰਡਿਤ ਨੇ ਦੱਸਿਆ ਕਿ ਮੰਦਰ ‘ਚ ਸ਼ਰਧਾਲੂਆਂ ਵੱਲੋਂ ਭਗਵਾਨ ਭੋਲੇਨਾਥ ਦੀ ਵਿਧੀਵਤ ਪੂਜਾ ਕੀਤੀ ਜਾਂਦੀ ਹੈ। ਕਈ ਭਗਤ ਆਪਣੀ ਮਨੋਕਾਮਨਾ ਪੂਰੀ ਹੋਣ ਤੋਂ ਬਾਅਦ ਦੁਬਾਰਾ ਮੰਦਰ ਪਹੁੰਚ ਕੇ ਪੂਜਾ-ਅਰਚਨਾ ਕਰਵਾਉਂਦੇ ਹਨ। ਉਨ੍ਹਾਂ ਕਿਹਾ ਕਿ ਮੰਦਰ ‘ਚ ਹੋਣ ਵਾਲੀ ਪੂਜਾ ‘ਚ ਕੋਈ ਵੀ ਸ਼ਰਧਾਲੂ ਸ਼ਾਮਲ ਹੋ ਸਕਦਾ ਹੈ ਤੇ ਇਸ ਲਈ ਕਿਸੇ ਤਰ੍ਹਾਂ ਦੀ ਮਨਾਹੀ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਸਾਵਣ ਦੇ ਮਹੀਨੇ ‘ਚ ਸੋਮਵਾਰ ਦੇ ਵਰਤ ਦਾ ਵਿਸ਼ੇਸ਼ ਧਾਰਮਿਕ ਮਹੱਤਵ ਮੰਨਿਆ ਜਾਂਦਾ ਹੈ। ਸ਼ਰਧਾਲੂ ਸਾਵਣ ਦੇ ਚਾਰੋਂ ਸੋਮਵਾਰ ਵਰਤ ਰੱਖ ਕੇ ਭਗਵਾਨ ਸ਼ਿਵ ਦੀ ਆਰਾਧਨਾ ਕਰਦੇ ਹਨ। ਮਾਨਤਾ ਹੈ ਕਿ ਇਸ ਨਾਲ ਭਗਵਾਨ ਭੋਲੇਨਾਥ ਆਪਣੇ ਭਗਤਾਂ ‘ਤੇ ਪ੍ਰਸੰਨ ਹੁੰਦੇ ਹਨ ਤੇ ਉਨ੍ਹਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਵਣ ਦੇ ਸੋਮਵਾਰ ਨੂੰ ਭਗਵਾਨ ਸ਼ਿਵ ਦੀ ਵਿਸ਼ੇਸ਼ ਪੂਜਾ-ਅਰਚਨਾ ਦੇ ਨਾਲ ਉਨ੍ਹਾਂ ਦਾ ਭਵਿਆ ਸ਼ਿੰਗਾਰ ਵੀ ਕੀਤਾ ਜਾਂਦਾ ਹੈ।
ਮੰਦਰ ‘ਚ ਸਾਵਣ ਦੇ ਸੋਮਵਾਰ ਦੇ ਮੌਕੇ ਭਗਵਾਨ ਭੋਲੇਨਾਥ ਦਾ 16 ਸ਼ਿੰਗਾਰ ਕੀਤਾ ਜਾਂਦਾ ਹੈ ਤੇ ਵੱਖ-ਵੱਖ ਦੇਵੀ-ਦੇਵਤਿਆਂ ਨੂੰ ਮਿਠਾਈ ਦਾ ਭੋਗ ਲਗਾਇਆ ਜਾਂਦਾ ਹੈ। ਖਾਸ ਤੌਰ ‘ਤੇ ਸਾਵਣ ਦੇ ਸੋਮਵਾਰ ਨੂੰ ਭੋਲੇਨਾਥ ਦਾ ਆਕਰਸ਼ਕ ਤੇ ਮਨਮੋਹਕ ਸ਼ਿੰਗਾਰ ਸ਼ਰਧਾਲੂਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਹਿੰਦਾ ਹੈ। ਇਸ ਨੂੰ ਦੇਖਣ ਤੇ ਭਗਵਾਨ ਸ਼ਿਵ ਦੇ ਦਰਸ਼ਨ ਕਰਨ ਲਈ ਦੂਰ-ਦੁਰਾਡੇ ਤੋਂ ਵੀ ਸ਼ਰਧਾਲੂ ਪਹੁੰਚਦੇ ਹਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments