Thursday, October 15, 2026
Google search engine
HomeDeshGoa ‘ਚ ਦਿੱਗਜ ਅਦਾਕਾਰ Nana Patekar ਦਾ ਦੇਹਾਂਤ, ਘਰ ‘ਚ ਮਿਲੇ ਸਨ...

Goa ‘ਚ ਦਿੱਗਜ ਅਦਾਕਾਰ Nana Patekar ਦਾ ਦੇਹਾਂਤ, ਘਰ ‘ਚ ਮਿਲੇ ਸਨ ਬੇਹੋਸ਼

ਗੋਆ ‘ਚ ਦਿੱਗਜ ਬਾਲੀਵੁੱਡ ਅਦਾਕਾਰ ਨਾਨਾ ਪਾਟੇਕਰ ਦਾ ਦਿਹਾਂਤ ਹੋ ਗਿਆ ਹੈ।

ਗੋਆ ‘ਚ ਦਿੱਗਜ ਬਾਲੀਵੁੱਡ ਅਦਾਕਾਰ ਨਾਨਾ ਪਾਟੇਕਰ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੂੰ ਰਾਤ ਕਰੀਬ ਸਾਢੇ 3 ਵਜੇ ਡੋਨਾ ਪਾਓਲਾ ਸਥਿਤ ਮਣੀਪਾਲ ਹਸਪਤਾਲ ਲਿਆਂਦਾ ਗਿਆ ਸੀ। ਉਹ ਘਰ ‘ਚ ਬੇਹੋਸ਼ ਮਿਲੇ ਸਨ। ਡਾਕਟਰ ਨੇ ਦੱਸਿਆ ਕਿ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਨਾਨਾ ਪਾਟੇਕਰ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਮਿਲਦੇ ਹੀ ਬਾਲੀਵੁੱਡ ‘ਚ ਸੋਗ ਦੀ ਲਹਿਰ ਦੌੜ ਗਈ।
ਮਣੀਪਾਲ ਹਸਪਤਾਲ ਦੇ ਔਨਕੋਲੋਜੀ ਵਿਭਾਗ ਦੇ ਮੁਖੀ ਡਾ. ਸ਼ੇਖਰ ਸਾਲਕਰ ਦੇ ਅਨੁਸਾਰ, ਨਾਨਾ ਪਾਟੇਕਰ ਦਾ ਦੇਹਾਂਤ ਗੰਭੀਰ ਕਾਰਡਿਅਕ ਅਰੇਸਟ ਕਾਰਨ ਹੋਇਆ। ਡਾਕਟਰਾਂ ਨੇ 45 ਮਿੰਟ ਤੱਕ ਲਗਾਤਾਰ ਕਾਰਡੀਓਪਲਮੋਨਰੀ ਰਿਸਸਿਟੇਸ਼ਨ (CPR) ਦੇ ਕੇ ਨਾਨਾ ਪਾਟੇਕਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।

ਹਿੰਦੀ ਤੇ ਮਰਾਠੀ ਸਿਨੇਮਾ ‘ਚ ਬਣਾਈ ਸੀ ਵੱਖਰੀ ਪਹਿਚਾਣ

ਪਾਟੇਕਰ ਹਿੰਦੀ ਤੇ ਮਰਾਠੀ ਸਿਨੇਮਾ ਦੇ ਸਭ ਤੋਂ ਮਸ਼ਹੂਰ ਅਦਾਕਾਰਾਂ ‘ਚੋਂ ਇੱਕ ਸਨ ਤੇ ਉਨ੍ਹਾਂ ਦਾ ਕਰੀਅਰ ਕਈ ਦਹਾਕਿਆਂ ਤੱਕ ਚੱਲਿਆ। ਉਨ੍ਹਾਂ ਨੇ ਪਰਿੰਦਾ, ਪ੍ਰਹਾਰ: ਦ ਫਾਈਨਲ ਅਟੈਕ, ਕ੍ਰਾਂਤੀਵੀਰ, ਅਗਨੀ ਸਾਕਸ਼ੀ, ਖਾਮੋਸ਼ੀ: ਦ ਮਿਊਜ਼ਿਕਲ, ਅਬ ਤਕ ਛੱਪਨ ਤੇ ਵੈਲਕਮ ਵਰਗੀਆਂ ਮਸ਼ਹੂਰ ਫ਼ਿਲਮਾਂ ‘ਚ ਕੰਮ ਕੀਤਾ।
ਅਦਾਕਾਰੀ ਤੋਂ ਇਲਾਵਾ ਪਾਟੇਕਰ ਨੇ ਪ੍ਰਹਾਰ: ਦ ਫਾਈਨਲ ਅਟੈਕ ਫ਼ਿਲਮ ਦਾ ਨਿਰਦੇਸ਼ਨ ਵੀ ਕੀਤਾ। ਸਿਨੇਮਾ ਤੇ ਕਲਾ ਦੇ ਖੇਤਰ ‘ਚ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਨੂੰ 2013 ‘ਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦੀ ਅਦਾਕਾਰੀ ਤੇ ਦਮਦਾਰ ਕਿਰਦਾਰਾਂ ਨੇ ਉਨ੍ਹਾਂ ਨੂੰ ਭਾਰਤੀ ਸਿਨੇਮਾ ਦੇ ਪ੍ਰਮੁੱਖ ਅਦਾਕਾਰਾਂ ‘ਚੋਂ ਇੱਕ ਵਜੋਂ ਸਥਾਪਿਤ ਕੀਤਾ। ਉਨ੍ਹਾਂ ਨੇ ਹਿੰਦੀ ਤੇ ਮਰਾਠੀ ਫ਼ਿਲਮਾਂ ਦੇ ਨਾਲ-ਨਾਲ ਥੀਏਟਰ ‘ਚ ਵੀ ਕੰਮ ਕੀਤਾ।

ਨਾਨਾ ਪਾਟੇਕ ਮਰਾਠੀ ਸਿਨੇਮਾ ਤੇ ਥੀਏਟਰ ਨਾਲ ਡੂੰਘੇ ਤੌਰ ਤੇ ਜੁੜੇ ਰਹੇ

ਉਹ ਆਪਣੀਆਂ ਹਿੰਦੀ ਫ਼ਿਲਮਾਂ ਲਈ ਬਹੁਤ ਮਸ਼ਹੂਰ ਸਨ, ਪਰ ਪਾਟੇਕਰ ਮਰਾਠੀ ਸਿਨੇਮਾ ਤੇ ਥੀਏਟਰ ਨਾਲ ਵੀ ਡੂੰਘੇ ਤੌਰ ਤੇ ਜੁੜੇ ਰਹੇ। ਮਰਾਠੀ ਫ਼ਿਲਮਾਂ ‘ਚ ਉਨ੍ਹਾਂ ਦੇ ਕੰਮ ‘ਚ ਆਪਲਾ ਮਾਨੂਸ ਤੇ ਨਟਸਮਰਾਟ ਵਰਗੇ ਪ੍ਰੋਜੈਕਟ ਸ਼ਾਮਲ ਸਨ। ਉਨ੍ਹਾਂ ਦੀ ਅਦਾਕਾਰੀ ਅਕਸਰ ਮੇਨਸਟ੍ਰੀਮ ਸਿਨੇਮਾ ਤੇ ਗੰਭੀਰ ਕਿਰਦਾਰਾਂ ਤੇ ਆਧਾਰਿਤ ਕਹਾਣੀਆਂ ਦੇ ਵਿਚਕਾਰ ਘੁੰਮਦੀ ਰਹੀ। ਹਾਲੀਆ ਸਾਲਾਂ ‘ਚ ਵੀ ਪਾਟੇਕਰ ਫ਼ਿਲਮਾਂ ਤੇ ਹੋਰ ਪ੍ਰੋਜੈਕਟਾਂ ਤੇ ਕੰਮ ਕਰਦੇ ਰਹੇ। ਉਨ੍ਹਾਂ ਦੇ ਦਿਹਾਂਤ ਨਾਲ ਇੱਕ ਅਜਿਹੇ ਕਰੀਅਰ ਦਾ ਅੰਤ ਹੋ ਗਿਆ, ਜਿਸ ‘ਚ ਉਨ੍ਹਾਂ ਨੇ ਕਈ ਦਹਾਕਿਆਂ ਤੱਕ ਥੀਏਟਰ, ਮਰਾਠੀ ਸਿਨੇਮਾ ਤੇ ਬਾਲੀਵੁੱਡ ‘ਚ ਕੰਮ ਕੀਤਾ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments