Thursday, June 18, 2026
Google search engine
HomeDeshPunjabi Cinema 'ਚ ਐਂਟਰੀ ਕਰਨ ਲਈ ਤਿਆਰ ਇਹ Bollywood ਜੋੜਾ, ਵੱਡੀ Punjabi...

Punjabi Cinema ‘ਚ ਐਂਟਰੀ ਕਰਨ ਲਈ ਤਿਆਰ ਇਹ Bollywood ਜੋੜਾ, ਵੱਡੀ Punjabi Film ਉਤੇ ਲਾਏਗਾ ਪੈਸਾ

 Bollywood ਅਦਾਕਾਰਾ Shilpa Shetty ਆਪਣੇ ਪਤੀ Raj Kundra ਨਾਲ Pollywood ਵਿੱਚ ਬਤੌਰ Producer ਐਂਟਰੀ ਕਰਨ ਜਾ ਰਹੀ ਹੈ।

Bollywood  ਦੇ ਮਸ਼ਹੂਰ ਨਿਰਮਾਤਾ Raj Kundra ਬਤੌਰ ਅਦਾਕਾਰ ਜਲਦ ਹੀ Pollywood ‘ਚ ਸ਼ਾਨਦਾਰ ਡੈਬਿਊ ਕਰਨ ਜਾ ਰਹੇ ਹਨ, ਜਿੰਨ੍ਹਾਂ ਦੀ ਇਸ ਪਹਿਲੀ ਪੰਜਾਬੀ ਫਿਲਮ ਦਾ ਨਿਰਮਾਣ ਉਨ੍ਹਾਂ ਦੀ ਪਤਨੀ Shilpa Shetty ਵੱਲੋਂ ਕੀਤਾ ਜਾਵੇਗਾ, ਜਿਸ ਸੰਬੰਧਤ ਰਸਮੀ ਐਲਾਨ ਕਿਸੇ ਵੀ ਵੇਲੇ ਸਾਹਮਣੇ ਆ ਸਕਦਾ ਹੈ।

ਸਾਲ 2025 ਦੇ ਮੁੱਢਲੇ ਪੜਾਅ ਦੌਰਾਨ ਸੈੱਟ ਉਤੇ ਜਾਣ ਵਾਲੀ ਉਕਤ ਫਿਲਮ ਦਾ ਨਿਰਦੇਸ਼ਨ ਰਾਕੇਸ਼ ਮਹਿਤਾ ਕਰਨਗੇ, ਜੋ ਇਸ ਤੋਂ ਪਹਿਲਾਂ ਕਈ ਬਹੁ-ਚਰਚਿਤ ਪੰਜਾਬੀ ਫਿਲਮਾਂ ਨਿਰਦੇਸ਼ਿਤ ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ ‘ਇੱਕ ਸੰਧੂ ਹੁੰਦਾ ਸੀ’, ‘ਯਾਰਾਂ ਵੇ, ‘ਰੰਗ ਪੰਜਾਬ’, ‘ਵਾਪਸੀ’ ਆਦਿ ਸ਼ੁਮਾਰ ਰਹੀਆਂ ਹਨ।

ਹਾਲ ਹੀ ਵਿੱਚ ਸਟ੍ਰੀਮ ਹੋਈ ਹਿੰਦੀ ਫਿਲਮ ‘ਯੂਟੀ 69’ ਨੂੰ ਲੈ ਕੇ ਸੁਰਖੀਆਂ ‘ਚ ਰਹੇ ਰਾਜ ਕੁੰਦਰਾ ਨਿੱਜੀ ਜ਼ਿੰਦਗੀ ਅਤੇ ਹੋਰ ਕਈ ਇਲਜ਼ਾਮਾਂ ਨੂੰ ਲੈ ਕੇ ਵੀ ਲੰਮਾਂ ਸਮਾਂ ਵਿਵਾਦਾਂ ਦਾ ਕੇਂਦਰ-ਬਿੰਦੂ ਬਣੇ ਰਹੇ ਹਨ, ਜੋ ਹੁਣ ਸਿਨੇਮਾ ਗਲਿਆਰਿਆਂ ਵੱਲ ਵਧਾਏ ਅਪਣੇ ਕਦਮਾਂ ਨੂੰ ਹੋਰ ਮਜ਼ਬੂਤੀ ਦਿੰਦੇ ਨਜ਼ਰੀ ਆ ਰਹੇ ਹਨ।

Punjabi Cinema ਦੀਆਂ ਨਵੇਂ ਵਰ੍ਹੇ ਦੌਰਾਨ ਵਜ਼ੂਦ ਲੈਣ ਰਹੀਆਂ ਬਿੱਗ ਸੈੱਟਅੱਪ ਫਿਲਮਾਂ ਵਿੱਚ ਮੌਜ਼ੂਦਗੀ ਦਰਜ ਕਰਵਾਉਣ ਜਾ ਰਹੀ ਉਕਤ ਫਿਲਮ ਵਿੱਚ ਬਾਲੀਵੁੱਡ ਅਦਾਕਾਰਾ ਅਤੇ ਮਸ਼ਹੂਰ ਕ੍ਰਿਕਟਰ Harbhajan Singh ਦੀ ਪਤਨੀ Geeta Basra ਦੇ ਲੀਡ ਭੂਮਿਕਾ ਨਿਭਾਏ ਜਾਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ, ਜੋ ਇਸ ਤੋਂ ਪਹਿਲਾਂ ਜਿਸ ਫਿਲਮ ਵਿੱਚ ਨਜ਼ਰੀ ਆਏ ਸਨ, ਉਹ ਸੀ ਸਾਲ 2015 ਵਿੱਚ ਰਿਲੀਜ਼ ਹੋਈ ਧਰਮਿੰਦਰ ਅਤੇ ਗਿੱਪੀ ਗਰੇਵਾਲ ਸਟਾਰ ‘ਸੈਕੰਡ ਹੈਂਡ ਹਸਬੈਂਡ’, ਜਿਸ ਦੇ ਲਗਭਗ ਦਸ ਸਾਲਾਂ ਬਾਅਦ ਉਹ ਕਿਸੇ ਫਿਲਮ ਦਾ ਹਿੱਸਾ ਬਣਨ ਜਾ ਰਹੀ ਹੈ।

ਬ੍ਰਿਟਿਸ਼ ਧਰਤੀ ਦੇ ਜਨਮੇ ਰਾਜ ਕੁੰਦਰਾ ਇੱਕ ਵੱਡੇ ਭਾਰਤੀ ਬਿਜਨੈੱਸਮੈਨ ਵਜੋਂ ਵੀ ਚੌਖੀ ਭੱਲ ਸਥਾਪਿਤ ਕਰ ਚੁੱਕੇ ਹਨ, ਜਿਸ ਤੋਂ ਇਲਾਵਾ ਰੀਅਲ ਅਸਟੇਟ ਅਤੇ ਨਵਿਆਉਣਯੋਗ ਊਰਜਾ ਤੋਂ ਲੈ ਕੇ ਮਨੋਰੰਜਨ ਨਿਰਮਾਤਾ ਜਿਹੇ ਵੱਖ-ਵੱਖ ਉੱਦਮਾਂ ਅਤੇ ਨਿਵੇਸ਼ਾਂ ਵਿੱਚ ਉਹ ਅਪਣਾ ਅਧਾਰ ਦਾਇਰਾ ਕਾਫ਼ੀ ਵਿਸ਼ਾਲ ਕਰ ਚੁੱਕੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments