Sunday, October 18, 2026
Google search engine
HomeDeshਰੇਲ ਲਾਈਨਾਂ ਤੇ ਚੱਲਦੀਆਂ ਗੱਡੀਆਂ 'ਚ ਰੀਲਾਂ ਬਣਾਉਣ ਵਾਲਿਆਂ ਦੀ ਹੁਣ ਖ਼ੈਰ...

ਰੇਲ ਲਾਈਨਾਂ ਤੇ ਚੱਲਦੀਆਂ ਗੱਡੀਆਂ ‘ਚ ਰੀਲਾਂ ਬਣਾਉਣ ਵਾਲਿਆਂ ਦੀ ਹੁਣ ਖ਼ੈਰ ਨਹੀਂ

ਪਰਚਾ ਦਰਜ ਕਰਨ ਲਈ ਸਾਰੇ ਜ਼ੋਨਾਂ ਨੂੰ ਦਿੱਤੇ ਨਿਰਦੇਸ਼

ਰੇਲ ਲਾਈਨਾਂ ਤੇ ਚੱਲਦੀਆਂ ਗੱਡੀਆਂ ਵਿਚ ਰੀਲ ਬਣਾਉਣ ਵਾਲੇ ਹੁਣ ਚੌਕਸ ਹੋ ਜਾਓ। ਜੇਕਰ ਇਨ੍ਹਾਂ ਥਾਵਾਂ ’ਤੇ ਰੀਲ ਬਣਾਉਣ ਵਿਚ ਸੁਰੱਖਿਆ ਲਈ ਖ਼ਤਰਾ ਪੈਦਾ ਕੀਤਾ ਤਾਂ ਪਰਚਾ ਦਰਜ ਹੋਵੇਗਾ। ਰੇਲਵੇ ਬੋਰਡ ਨੇ ਇਸ ਸੰਦਰਭ ਵਿਚ ਆਪਣੇ ਸਾਰੇ ਜ਼ੋਨਾਂ ਨੂੰ ਨਿਰਦੇਸ਼ ਦਿੱਤੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ਜੇਕਰ ਰੀਲ ਬਾਉਣ ਵਾਲੇ ਸੁਰੱਖਿਅਤ ਰੇਲ ਆਵਾਜਾਈ ਲਈ ਖ਼ਤਰਾ ਪੈਦਾ ਕਰਦੇ ਹਨ ਜਾਂ ਕੋਚਾਂ ਜਾਂ ਰੇਲ ਕੰਪਲੈਕਸਾਂ ਵਿਚ ਯਾਤਰੀਆਂ ਲਈ ਪਰੇਸ਼ਾਨੀ ਦਾ ਕਾਰਨ ਬਣਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਜਾਵੇ। ਰੇਲਵੇ ਬੋਰਡ ਦਾ ਇਹ ਨਿਰਦੇਸ਼ ਹਾਲੀਆ ਕੁਝ ਮਾਮਲਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਆਇਆ ਹੈ, ਜਿਸ ਵਿਚ ਖ਼ਾਸ ਤੌਰ ’ਤੇ ਨੌਜਵਾਨਾਂ ਨੇ ਆਪਣੇ ਮੋਬਾਈਲ ਫੋਨ ਨਾਲ ਰੇਲ ਪਟੜੀਆਂ ਤੇ ਚੱਲਦੀਆਂ ਰੇਲਗੱਡੀਆਂ ਵਿਚ ਸਟੰਟ ਕਰਦੇ ਹੋਏ ਵੀਡੀਓ ਬਣਾਉਣ ਲਈ ਰੇਲ ਸੁਰੱਖਿਆ ਨਾਲ ਸਮਝੌਤਾ ਕੀਤਾ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments