ਸੰਨੀ ਦਿਓਲ ਆਪਣੇ ਪੁੱਤਰ ਦੇ ਨਾਲ ਲਾਹੌਰ 1947 ਫਿਲਮ ਦੀ ਸ਼ੂਟਿੰਗ ਕਰ ਰਹੇ ਸਨ।
ਬਾਲੀਵੁੱਡ ਅਦਾਕਾਰ ਸੰਨੀ ਦਿਓਲ ਅੱਜ ਸਵੇਰੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਇਸ ਦੌਰਾਨ ਸੰਨੀ ਦਿਓਲ ਇੱਕ ਆਮ ਸ਼ਰਧਾਲੂ ਵਾਂਗ ਲਾਈਨ ‘ਚ ਲੱਗੇ ਨਜ਼ਰ ਆਏ ਤੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਮੱਥਾ ਟੇਕਣ ਤੋਂ ਬਾਅਦ ਸੰਨੀ ਦਿਓਲ ਮਸ਼ਹੂਰ ਗਿਆਨੀ ਦੇ ਢਾਬੇ ‘ਤੇ ਚਾਹ ਪੀਣ ਲਈ ਪਹੁੰਚੇ।
ਗਿਆਨੀ ਦੇ ਢਾਬੇ ‘ਤੇ ਪੀਤੀ ਚਾਹ
ਉਨ੍ਹਾਂ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਉਹ ਕਹਿ ਰਹੇ ਹਨ ਕਿ ਅਸੀਂ ਗਿਆਨੀ ਦੀ ਚਾਹ ਪੀ ਰਿਹਾ ਹਾਂ। ਉਹ ਚਾਹ ਤੇ ਨਾਲ ਸਮੋਸੇ ਖਾਂਦੇ ਹੋਏ ਨਜ਼ਰ ਆਏ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਆ ਕੇ ਦਿਲ ਖੁਸ਼ ਹੋ ਗਿਆ।
ਸੰਨੀ ਦਿਓਲ ਆਪਣੇ ਪੁੱਤਰ ਦੇ ਨਾਲ ਲਾਹੌਰ 1947 ਫਿਲਮ ਦੀ ਸ਼ੂਟਿੰਗ ਕਰ ਰਹੇ ਸਨ। ਅੱਜ ਉਹ ਸ਼ੂਟਿੰਗ ਖ਼ਤਮ ਕਰਨ ਤੋਂ ਬਾਅਦ ਮੁੰਬਈ ਦੇ ਲਈ ਰਵਾਨਾ ਹੋ ਗਏ। ਫਿਲਮ ਲਾਹੌਰ 1947 ਅਸਗਰ ਫਜ਼ਾਹਤ ਦੇ ਮਸ਼ਹੂਰ ਨਾਟਕ ‘ਤੇ ਅਧਾਰਤ ਹੈ, ਜੋ ਕਿ ਭਾਰਤ-ਪਾਕਿਸਤਾਨ ਵੰਡ ਨੂੰ ਦਰਸਾਉਂਦਾ ਹੈ।
ਫ਼ਿਲਮ ਦੀ ਪ੍ਰੋਡਕਸ਼ਨ ਆਮਿਰ ਖਾਨ ਕਰ ਰਹੇ ਹਨ ਤੇ ਇਸ ਦਾ ਨਿਰਦੇਸ਼ਨ ਰਾਜਕੁਮਾਰ ਸੰਤੋਸ਼ੀ ਕਰ ਰਹੇ ਹਨ। ਫਿਲਮ ‘ਚ ਪ੍ਰੀਤੀ ਜਿੰਟਾ ਤੇ ਅਭਿਮਨਯੂ ਸਿੰਘ ਵੀ ਨਜ਼ਰ ਆਉਣਗੇ। ਅੰਮ੍ਰਿਤਸਰ ‘ਚ ਫਿਲਮ ਦੀ ਸ਼ੂਟਿੰਗ ਖਾਲਸਾ ਕਾਲੇਜ ਤੇ ਅਟਾਰੀ ਰੇਲਵੇ ਸਟੇਸ਼ਨ ‘ਤੇ ਕੀਤੀ ਗਈ।
ਤਿੰਨ ਦਿਨ ਪਹਿਲਾਂ ਕਰਨ ਦਿਓਲ ਪਹੁੰਚੇ ਸਨ ਸ੍ਰੀ ਦਰਬਾਰ ਸਾਹਿਬ
ਸੰਨੀ ਦਿਓਲ ਤੋਂ ਪਹਿਲਾਂ ਉਨ੍ਹਾਂ ਦੇ ਪੁੱਤਰ ਕਰਨ ਦਿਓਲ ਵੀ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪਹੁੰਚ ਸਨ। ਉਨ੍ਹਾਂ ਨੇ ਇਸ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ।