Tuesday, April 28, 2026
Google search engine
HomeDeshSBI WhatsApp Banking : ਹੁਣ ਵ੍ਹਟਸਐਪ 'ਤੇ ਮਿਲੇਗੀ ਖਾਤੇ ਨਾਲ ਜੁੜੀ ਹਰ...

SBI WhatsApp Banking : ਹੁਣ ਵ੍ਹਟਸਐਪ ‘ਤੇ ਮਿਲੇਗੀ ਖਾਤੇ ਨਾਲ ਜੁੜੀ ਹਰ ਡਿਟੇਲ, ਫੋਨ ‘ਚ ਸੇਵ ਕਰ ਲਓ ਇਹ ਨੰਬਰ, ਪੜ੍ਹੋ ਪੂਰਾ ਪ੍ਰੋਸੈੱਸ

SBI WhatsApp Banking : ਜੇਕਰ ਤੁਹਾਡਾ ਬੈਂਕ ਖਾਤਾ SBI ‘ਚ ਹੈ ਤਾਂ ਤੁਸੀਂ ਆਪਣੇ ਰਜਿਸਟਰਡ ਫ਼ੋਨ ਨੰਬਰ ‘ਤੇ WhatsApp Banking ਰਾਹੀਂ ਇਹ ਸਹੂਲਤਾਂ ਪ੍ਰਾਪਤ ਕਰ ਸਕਦੇ ਹੋ।

ਅੱਜਕੱਲ੍ਹ ਹਰ ਨਿੱਜੀ ਬੈਂਕ ਦੇ ਖਾਤਾ ਧਾਰਕਾਂ ਕੋਲ ਯਕੀਨੀ ਤੌਰ ‘ਤੇ WhatsApp Banking ਸਰਵਿਸ ਜ਼ਰੂਰ ਹੈ। ਅਜਿਹੇ ‘ਚ ਜੇਕਰ ਤੁਹਾਡਾ ਖਾਤਾ ਭਾਰਤੀ ਸਟੇਟ ਬੈਂਕ (SBI) ‘ਚ ਹੈ ਤਾਂ ਤੁਹਾਨੂੰ ਵੀ ਇਸ ਸਰਵਿਸ ਦੀ ਘਾਟ ਜ਼ਰੂਰ ਖ਼ਲਦੀ ਹੋਵੇਗੀ, ਪਰ SBI ਨੇ ਆਪਣੇ ਖਾਤਾਧਾਰਕਾਂ ਲਈ WhatsApp Banking ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਸਰਵਿਸ ਜ਼ਰੀਏ ਤੁਸੀਂ SBI ਖਾਤੇ ਨਾਲ ਜੁੜੀਆਂ ਸਾਰੀਆਂ ਸੇਵਾਵਾਂ ਦਾ ਲਾਭ ਲੈ ਸਕਦੇ ਹੋ।

ਜੇਕਰ ਤੁਹਾਡਾ ਬੈਂਕ ਖਾਤਾ SBI ‘ਚ ਹੈ ਤਾਂ ਤੁਸੀਂ ਆਪਣੇ ਰਜਿਸਟਰਡ ਫ਼ੋਨ ਨੰਬਰ ‘ਤੇ WhatsApp Banking ਰਾਹੀਂ ਇਹ ਸਹੂਲਤਾਂ ਪ੍ਰਾਪਤ ਕਰ ਸਕਦੇ ਹੋ।

ਅਕਾਊਂਟ ਬੈਲੇਂਸ ਚੈੱਕ ਕਰਨਾ

ਮਿੰਨੀ ਸਟੇਟਮੈਂਟ

ਅਕਾਊਂਟ ਸਟੇਟਮੈਂਟ

ਹੋਮ ਲੋਨ, ਕਾਰ ਲੋਨ, ਐਜੂਕੇਸ਼ਨ ਲੋਨ

ਡਿਪਾਜ਼ਿਟ ਸਕੀਮ

NRI ਸਰਵਿਸਿਜ਼

ਸਾਰੇ ਬੈਂਕ ਆਫਰ ਆਦਿ

ਡੈਬਿਟ ਕਾਰਡ ਨਾਲ ਸਬੰਧਤ ਜਾਣਕਾਰੀ

ਇਸ ਤਰ੍ਹਾਂ ਸ਼ੁਰੂ ਕਰੋ SBI WhatsApp Banking ਸਰਵਿਸ

SBI ਖਾਤੇ ‘ਚ ਤੁਸੀਂ ਜਿਹੜੇ ਮੋਬਾਈਲ ਨੰਬਰ ਰਜਿਸਟਰਡ ਕਰਵਾਇਆ ਹੈ, ਉਸ ਨੰਬਰ ‘ਤੇ WAREG ਤੇ ਖਾਤਾ ਨੰਬਰ ਲਿਖ ਕੇ 7208933148 ਨੰਬਰ ‘ਤੇ ਮੈਸੇਜ ਭੇਜੋ। ਜੇਕਰ ਤੁਹਾਡਾ ਖਾਤਾ ਨੰਬਰ 123456789 ਹੈ ਤਾਂ WAREG 123456789 ਲਿਖੋ ਤੇ 7208933148 ‘ਤੇ ਇਕ SMS ਭੇਜ ਦਿਉ। ਅਜਿਹਾ ਕਰਨ ਨਾਲ ਤੁਹਾਡਾ ਨੰਬਰ WhatsApp Banking Service ਲਈ ਰਜਿਸਟਰ ਹੋ ਜਾਵੇਗਾ। ਇਸ ਤੋਂ ਬਾਅਦ WhatsApp ਨੰਬਰ 9022690226 ‘ਤੇ ‘Hi’ ਭੇਜੋ, ਜਿਸ ਨਾਲ ਤੁਹਾਨੂੰ WhatsApp ਬੈਂਕਿੰਗ ਨਾਲ ਸਬੰਧਤ ਵਿਕਲਪ ਉਪਲਬਧ ਹੋ ਜਾਣਗੇ।

ਇਸ ਤੋਂ ਇਲਾਵਾ ਤੁਸੀਂ SBI ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ WhatsApp Banking Service ਲਿੰਕ ‘ਤੇ ਕਲਿੱਕ ਕਰ ਕੇ ਅਤੇ ਆਪਣੇ ਮੋਬਾਈਲ ਨੰਬਰ ਦੀ ਵਰਤੋਂ ਕਰ ਕੇ QR ਨੂੰ ਸਕੈਨ ਕਰ ਕੇ ਵੀ ਇਹ ਸਹੂਲਤ ਸ਼ੁਰੂ ਕਰ ਸਕਦੇ ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments