State Bank of India ਨੇ ਅੱਜ ਇਨ੍ਹਾਂ FD ‘ਚ ਨਿਵੇਸ਼ ਕਰਨ ਦੀ ਮਿਆਦ ਵਧਾ ਦਿੱਤੀ ਹੈ। ਹੁਣ ਨਿਵੇਸ਼ਕ 30 ਸਤੰਬਰ 2024 ਤਕ ਨਿਵੇਸ਼ ਕਰ ਸਕਦੇ ਹਨ। ਇਸ ਦਾ ਮਤਲਬ ਹੈ ਕਿ ਨਿਵੇਸ਼ਕਾਂ ਨੂੰ ਇਸ ਸਕੀਮ ਵਿੱਚ 30 ਸਤੰਬਰ ਤਕ ਜ਼ਿਆਦਾ ਵਿਆਜ ਮਿਲੇਗਾ।
ਭਾਰਤ ਦੇ ਸਭ ਤੋਂ ਵੱਡੇ ਜਨਤਕ ਬੈਂਕ ਸਟੇਟ ਬੈਂਕ ਆਫ ਇੰਡੀਆ ਨੇ ਆਪਣੇ ਗਾਹਕਾਂ ਨੂੰ ਖੁਸ਼ਖਬਰੀ ਦਿੱਤੀ ਹੈ। ਦਰਅਸਲ ਬੈਂਕ ਆਪਣੇ ਗਾਹਕਾਂ ਲਈ ਬਹੁਤ ਸਾਰੀਆਂ ਸਪੈਸ਼ਲ ਐੱਫਡੀ (SBI Special FD Scheme) ਚਲਾ ਰਿਹਾ ਹੈ। ਇਨ੍ਹਾਂ FD ਸਕੀਮਾਂ ‘ਚ SBI Wecare ਸਪੈਸ਼ਲ FD (SBI Wecare FD Scheme) ਤੇ SBI ਅੰਮ੍ਰਿਤ ਕਲਸ਼ ਸਕੀਮ ਵੀ ਸ਼ਾਮਲ ਹੈ।
ਬੈਂਕ ਨੇ ਅੱਜ ਇਨ੍ਹਾਂ FD ‘ਚ ਨਿਵੇਸ਼ ਕਰਨ ਦੀ ਮਿਆਦ ਵਧਾ ਦਿੱਤੀ ਹੈ। ਹੁਣ ਨਿਵੇਸ਼ਕ 30 ਸਤੰਬਰ 2024 ਤਕ ਨਿਵੇਸ਼ ਕਰ ਸਕਦੇ ਹਨ। ਇਸ ਦਾ ਮਤਲਬ ਹੈ ਕਿ ਨਿਵੇਸ਼ਕਾਂ ਨੂੰ ਇਸ ਸਕੀਮ ਵਿੱਚ 30 ਸਤੰਬਰ ਤਕ ਜ਼ਿਆਦਾ ਵਿਆਜ ਮਿਲੇਗਾ।
SBI ਦੀ WeCare ਸਪੈਸ਼ਲ FD ਹੋਰ FDs ਦੇ ਮੁਕਾਬਲੇ ਉੱਚ ਵਿਆਜ ਦਰਾਂ ਦੀ ਪੇਸ਼ਕਸ਼ ਕਰਦੀ ਹੈ। ਇਸ ਸਕੀਮ ‘ਚ ਸੀਨੀਅਰ ਨਾਗਰਿਕਾਂ ਨੂੰ 7.50 ਫੀਸਦੀ ਦੀ ਦਰ ਨਾਲ ਵਿਆਜ ਮਿਲਦਾ ਹੈ।
ਹੁਣ ਨਿਵੇਸ਼ਕ ਇਸ ਸਕੀਮ ‘ਚ 30 ਸਤੰਬਰ 2024 ਤਕ ਨਿਵੇਸ਼ ਕਰ ਸਕਦੇ ਹਨ। ਇਸ ਸਕੀਮ ‘ਚ ਸੀਨੀਅਰ ਨਾਗਰਿਕਾਂ ਨੂੰ 2 ਤੋਂ 3 ਸਾਲ ਦੇ ਕਾਰਜਕਾਲ ‘ਚ ਜ਼ਿਆਦਾ ਵਿਆਜ ਮਿਲਦਾ ਹੈ। ਇਸ ‘ਚ 5 ਤੋਂ 10 ਸਾਲ ਤਕ ਨਿਵੇਸ਼ ਕੀਤਾ ਜਾ ਸਕਦਾ ਹੈ। ਇਸ ਸਕੀਮ ‘ਚ ਵਿਆਜ ਸਥਿਰ ਨਹੀਂ ਰਹਿੰਦਾ।
SBI ਦੀ ਅੰਮ੍ਰਿਤ ਕਲਸ਼ ਸਕੀਮ ਇਕ ਸਪੈਸ਼ਲ FD ਸਕੀਮ ਹੈ। ਇਸ FD ਦੀ ਮਿਆਦ 400 ਦਿਨ ਹੈ। ਇਸ ‘ਚ ਨਿਵੇਸ਼ਕ ਨੂੰ 7.10 ਫੀਸਦੀ ਵਿਆਜ ਮਿਲਦਾ ਹੈ। ਤੁਹਾਨੂੰ ਦੱਸ ਦੇਈਏ ਕਿ ਸਕੀਮ ‘ਚ ਵਿਆਜ ਦੀ ਰਕਮ ਮਿਆਦ ਪੂਰੀ ਹੋਣ ਤੋਂ ਬਾਅਦ ਮਿਲਦੀ ਹੈ।
ਜੇਕਰ ਨਿਵੇਸ਼ਕ ਮਿਆਦ ਪੂਰੀ ਹੋਣ ਤੋਂ ਪਹਿਲਾਂ ਕਢਵਾ ਲੈਂਦਾ ਹੈ ਤਾਂ ਜਮ੍ਹਾਂ ਰਕਮ ‘ਤੇ ਵਿਆਜ ਜੁਰਮਾਨੇ ਵਜੋਂ 0.50 ਤੋਂ 1 ਪ੍ਰਤੀਸ਼ਤ ਦੀ ਰਕਮ ਕੱਟ ਲਈ ਜਾਵੇਗੀ। ਇਸ ਸਕੀਮ ‘ਚ 30 ਸਤੰਬਰ 2024 ਤਕ ਨਿਵੇਸ਼ ਵੀ ਕੀਤਾ ਜਾ ਸਕਦਾ ਹੈ। ਇਸ ‘ਚ 2 ਕਰੋੜ ਰੁਪਏ ਤੱਕ ਦਾ ਨਿਵੇਸ਼ ਕੀਤਾ ਜਾ ਸਕਦਾ ਹੈ।





