ਸਾਬਕਾ ਟੈਨਿਸ ਸਟਾਰ ਸਾਨੀਆ ਮਿਰਜ਼ਾ ਤੇ ਉਸ ਦੇ ਕ੍ਰਿਕਟਰ ਪਤੀ ਸ਼ੋਏਬ ਮਲਿਕ ਦੇ ਵਿਆਹ ’ਚ ਦਰਾਰ ਦੀਆਂ ਖ਼ਬਰਾਂ ਲੰਬੇ ਸਮੇਂ ਤੋਂ ਸੁਰਖੀਆਂ ਵਿੱਚ ਹਨ। ਹਾਲ ਹੀ ‘ਚ ਖਬਰ ਆਈ ਸੀ ਕਿ ਦੋਵੇਂ ਵੱਖ ਹੋ ਗਏ ਹਨ। ਹੁਣ ਸ਼ੋਏਬ ਮਲਿਕ ਨੇ ਦੂਜਾ ਵਿਆਹ ਕਰ ਲਿਆ ਹੈ।
20 ਜਨਵਰੀ 2024 ਨੂੰ ਸ਼ੋਏਬ ਮਲਿਕ ਤੇ ਸਨਾ ਜਾਵੇਦ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਸ਼ੇਅਰ ਕਰਕੇ ਆਪਣੇ ਵਿਆਹ ਦਾ ਐਲਾਨ ਕੀਤਾ ਹੈ। ਤਸਵੀਰਾਂ ‘ਚ ਸ਼ੋਏਬ ਤੇ ਸਨਾ ਇਕ-ਦੂਜੇ ਦੇ ਪਿਆਰ ‘ਚ ਗੁਆਚੇ ਨਜ਼ਰ ਆ ਰਹੇ ਹਨ। ਤਸਵੀਰ ਦੇ ਨਾਲ ਸ਼ੋਏਬ ਨੇ ਕੈਪਸ਼ਨ ਵਿੱਚ ਲਿਖਿਆ, “ਅਲਹਾਮਦੁਲਿਲਾਹ। ਤੇ ਅਸੀਂ ਤੁਹਾਨੂੰ ਜੋੜਿਆਂ ਵਿੱਚ ਬਣਾਇਆ ਹੈ।”
ਸਨਾ ਜਾਵੇਦ ਨੇ ਵੀ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਆਪਣਾ ਨਾਂ ਬਦਲਿਆ ਹੈ। ਉਨ੍ਹਾਂ ਨੇ ਆਪਣੇ ਨਾਂ ਦੇ ਅੱਗੇ ਸ਼ੋਏਬ ਮਲਿਕ ਦਾ ਸਰਨੇਮ ਜੋੜਿਆ ਹੈ।





