Monday, August 31, 2026
Google search engine
Homelatest Newsਰੇਸ਼ਮ ਅਨਮੋਲ ਦੀ ਡਿਫੈਂਡਰ ‘ਚ ਆਈ ਖ਼ਰਾਬੀ, ਬੋਲੇ- ਕਿਤੇ ਵੀ ਨਹੀਂ ਮਿਲ...

ਰੇਸ਼ਮ ਅਨਮੋਲ ਦੀ ਡਿਫੈਂਡਰ ‘ਚ ਆਈ ਖ਼ਰਾਬੀ, ਬੋਲੇ- ਕਿਤੇ ਵੀ ਨਹੀਂ ਮਿਲ ਰਿਹਾ XP100 ਫਿਊਲ

ਰੇਸ਼ਮ ਸਿੰਘ ਅਨਮੋਲ ਨੇ ਗੱਡੀ ਸਰਵਿਸ ਸੈਂਟਰ ਭੇਜੀ, ਜਿੱਥੇ ਜਾਂਚ ਦੌਰਾਨ ਪਤਾ ਲੱਗਿਆ ਕਿ ਗੱਡੀ ਦਾ ਫਿਊਲ ਪੰਪ ਖ਼ਰਾਬ ਹੋ ਗਿਆ ਹੈ।

ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਆਪਣੀ ਨਵੀਂ ਕਾਰ ‘ਚ ਆਈ ਖਰਾਬੀ ਨੂੰ ਲੈ ਕੇ ਫਿਊਲ ਦੀ ਗੁਣਵੱਤਾ ‘ਤੇ ਸਵਾਲ ਖੜ੍ਹੇ ਕੀਤੇ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਤੇ ਵੀ ਐਕਸਪੀ100 ਪੈਟਰੋਲ ਨਹੀਂ ਮਿਲ ਰਿਹਾ ਹੈ। ਗਾਇਕ ਨੇ ਦੱਸਿਆ ਕਿ ਉਨ੍ਹਾਂ ਦੀ ਗੱਡੀ (ਡਿਫੈਂਡਰ) ਬਿਲਕੁਲ ਨਵੀਂ ਹੈ ਤੇ ਹੁਣ ਤੱਕ ਇਸ ਦੀ ਸਿਰਫ਼ ਇੱਕ ਹੀ ਸਰਵਿਸ ਹੋਈ ਹੈ, ਪਰ ਅਚਾਨਕ ਚਲਦੇ-ਚਲਦੇ ਗੱਡੀ ਬੰਦ ਹੋ ਗਈ।
ਰੇਸ਼ਮ ਅਨਮੋਲ ਨੇ ਦੱਸਿਆ ਕਿ ਗੱਡੀ ਬੰਦ ਹੋਣ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਕਾਰ ਕੰਪਨੀ ਨਾਲ ਸੰਪਰਕ ਕੀਤਾ। ਕੰਪਨੀ ਵੱਲੋਂ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਅੱਜਕੱਲ੍ਹ ਫਿਊਲ ਨਾਲ ਜੁੜੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ ਤੇ ਗੱਡੀ ਦੀ ਜਾਂਚ ਕਰਵਾਉਣ ਦੀ ਸਲਾਹ ਦਿੱਤੀ ਗਈ।
ਇਸ ਤੋਂ ਬਾਅਦ ਉਨ੍ਹਾਂ ਨੇ ਗੱਡੀ ਸਰਵਿਸ ਸੈਂਟਰ ਭੇਜੀ, ਜਿੱਥੇ ਜਾਂਚ ਦੌਰਾਨ ਪਤਾ ਲੱਗਿਆ ਕਿ ਗੱਡੀ ਦਾ ਫਿਊਲ ਪੰਪ ਖ਼ਰਾਬ ਹੋ ਗਿਆ ਹੈ। ਸਰਵਿਸ ਸੈਂਟਰ ਵੱਲੋਂ ਇਸ ਨੂੰ ਬਦਲਣ ਦੀ ਸਲਾਹ ਦਿੱਤੀ ਗਈ। ਗਾਇਕ ਨੇ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਕਿ ਸਮੱਸਿਆ ਫਿਊਲ ਦੀ ਗੁਣਵੱਤਾ ਕਾਰਨ ਹੋ ਸਕਦੀ ਹੈ।

ਰੇਸ਼ਮ ਅਨਮੋਲ ਨੇ ਕਿਹਾ ਕਿ ਉਹ ਆਪਣੀ ਗੱਡੀ ‘ਚ ਲਗਭਗ 70 ਫੀਸਦੀ ਵਾਰ ਐਕਸਪੀ95 ਹਾਈ ਸਪੀਡ ਪੈਟਰੋਲ ਹੀ ਪਵਾਉਂਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਫਿਊਲ ਪੰਪ ਖ਼ਰਾਬ ਹੋਣ ਤੋਂ ਬਾਅਦ ਉਨ੍ਹਾਂ ਨੇ ਆਮ ਪੈਟਰੋਲ (E20) ਵਰਤਣਾ ਬੰਦ ਕਰ ਦਿੱਤਾ ਹੈ ਤੇ ਹੁਣ ਉਹ ਐਕਸਪੀ100 ਪੈਟਰੋਲ ਵਰਤਣਾ ਚਾਹੁੰਦੇ ਹਨ।
ਗਾਇਕ ਨੇ ਦੱਸਿਆ ਕਿ ਉਹ ਕਈ ਪੈਟਰੋਲ ਪੰਪਾਂ ‘ਤੇ ਜਾ ਚੁੱਕੇ ਹਨ, ਪਰ ਉਨ੍ਹਾਂ ਨੂੰ ਐਕਸਪੀ100 ਪੈਟਰੋਲ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਜਦੋਂ ਉਹ ਐਕਸਪੀ95 ਦੀ ਮੰਗ ਕਰਦੇ ਹਨ ਤਾਂ ਕਈ ਪੰਪਾਂ ‘ਤੇ ਇਹ ਵੀ ਉਪਲਬਧ ਨਹੀਂ ਹੁੰਦਾ।
ਰੇਸ਼ਮ ਅਨਮੋਲ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਲੋਕਾਂ ਦੀ ਸਹੂਲਤ ਲਈ ਅਜਿਹੇ ਪੈਟਰੋਲ ਪੰਪਾਂ ਦੀ ਸੂਚੀ ਜਾਰੀ ਕੀਤੀ ਜਾਵੇ ਜਿੱਥੇ ਉੱਚ ਗੁਣਵੱਤਾ ਵਾਲਾ ਪੈਟਰੋਲ ਉਪਲਬਧ ਹੋਵੇ। ਉਨ੍ਹਾਂ ਕਿਹਾ ਕਿ ਉਹ ਹੁਣ ਤੱਕ 6-7 ਪੈਟਰੋਲ ਪੰਪਾਂ ‘ਤੇ ਜਾ ਚੁੱਕੇ ਹਨ, ਪਰ ਉਨ੍ਹਾਂ ਨੂੰ ਫਿਊਲ ਨਹੀਂ ਮਿਲ ਸਕਿਆ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments