Monday, September 7, 2026
Google search engine
HomeDeshਪ੍ਰਤੀ ਬੈੱਡ 12 ਹਜ਼ਾਰ ਰੁਪਏ ਕਿਰਾਇਆ, ਮੇਨਟੇਨੈਂਸ ਜ਼ੀਰੋ Delhi Building ਹਾਦਸੇ ‘ਚ...

ਪ੍ਰਤੀ ਬੈੱਡ 12 ਹਜ਼ਾਰ ਰੁਪਏ ਕਿਰਾਇਆ, ਮੇਨਟੇਨੈਂਸ ਜ਼ੀਰੋ Delhi Building ਹਾਦਸੇ ‘ਚ ਨਵਾਂ ਖੁਲਾਸਾ, ਕੀ ਇਸ ਲਾਪਰਵਾਹੀ ਨੇ ਲਈਆਂ 6 ਜਾਨਾਂ?

ਦਿੱਲੀ ਦੇ ਸੱਤਿਆ ਨਿਕੇਤਨ ‘ਚ 50 ਸਾਲ ਪੁਰਾਣੀ ਪੀਜੀ ਇਮਾਰਤ ਢਹਿਣ ਕਾਰਨ 6 ਵਿਦਿਆਰਥੀਆਂ ਦੀ ਮੌਤ ਹੋ ਗਈ।

ਦਿੱਲੀ ਦੇ ਸੱਤਿਆ ਨਿਕੇਤਨ ਇਲਾਕੇ ‘ਚ ਐਤਵਾਰ ਨੂੰ ਇੱਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਇੱਕ ਤੰਗ ਗਲੀ ‘ਚ, ਕਰੀਬ 50 ਸਾਲ ਪੁਰਾਣੀ 5 ਮੰਜ਼ਿਲਾ ਪੇਇੰਗ ਗੈਸਟ (PG) ਇਮਾਰਤ ਅਚਾਨਕ ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ। ਹਾਦਸੇ ‘ਚ 6 ਵਿਦਿਆਰਥੀਆਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਮਲਬੇ ਹੇਠਾਂ ਫਸ ਗਏ।
ਇਸ ਹਾਦਸੇ ਨੇ ਦਿੱਲੀ ‘ਚ ਚੱਲ ਰਹੇ ਵਿਦਿਆਰਥੀ ਪੀਜੀ ਇਮਾਰਤਾਂ ‘ਚ ਸੁਰੱਖਿਆ ਮਾਪਦੰਡਾਂ ਦੀ ਅਣਦੇਖੀ ਅਤੇ ਮਕਾਨ ਮਾਲਕਾਂ ਦੀ ਕਥਿਤ ਲਾਪਰਵਾਹੀ ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

ਆਨਲਾਈਨ ਕਿਰਾਇਆ ਲੈਂਦੇ ਹਨ, ਮੁੜ ਕੇ ਦੇਖਣ ਤੱਕ ਨਹੀਂ ਆਉਂਦੇ ਮਕਾਨ ਮਾਲਕ

ਦਿੱਲੀ ਪੁਲਿਸ ਵਿੱਚ ਕੰਮ ਕਰ ਰਹੇ ਸਥਾਨਕ ਨਿਵਾਸੀ ਰਾਜਨ ਛੇਤਰੀ ਮੁਤਾਬਕ, ਇਸ 5 ਮੰਜ਼ਿਲਾ ਇਮਾਰਤ ‘ਚ ਲਗਭਗ 15 ਕਮਰੇ ਸਨ ਤੇ ਹਰ ਕਮਰੇ ‘ਚ 2 ਤੋਂ 3 ਵਿਦਿਆਰਥੀ ਰਹਿੰਦੇ ਸਨ। ਮਕਾਨ ਮਾਲਕ ਵਿਦਿਆਰਥੀਆਂ ਤੋਂ ਪ੍ਰਤੀ ਬੈੱਡ ਕਰੀਬ 12,000 ਰੁਪਏ ਤੱਕ ਕਿਰਾਇਆ ਵਸੂਲਦੇ ਸਨ।
ਇਸ ਪੀਜੀ ‘ਚ ਜ਼ਿਆਦਾਤਰ ਵਿਦਿਆਰਥੀ ਕੇਰਲ, ਹਰਿਆਣਾ ਤੇ ਉੱਤਰ ਪ੍ਰਦੇਸ਼ ਤੋਂ ਆਏ ਹੋਏ ਸਨ। ਉਹ ਦਿੱਲੀ ਯੂਨੀਵਰਸਿਟੀ ਦੇ ਪ੍ਰਮੁੱਖ ਕਾਲਜਾਂ, ਜਿਵੇਂ ਮੋਤੀ ਲਾਲ ਨਹਿਰੂ ਕਾਲਜ, ਆਤਮਾ ਰਾਮ ਸਨਾਤਨ ਧਰਮ ਕਾਲਜ ਤੇ ਸ੍ਰੀ ਵੈਂਕਟੇਸ਼ਵਰ ਕਾਲਜ ‘ਚ ਪੜ੍ਹਦੇ ਸਨ।
ਸਥਾਨਕ ਲੋਕਾਂ ਦਾ ਇਲਜ਼ਾਮ ਹੈ ਕਿ ਇੰਨਾ ਭਾਰੀ ਕਿਰਾਇਆ ਵਸੂਲਣ ਦੇ ਬਾਵਜੂਦ ਮਕਾਨ ਮਾਲਕਾਂ ਵੱਲੋਂ ਵਿਦਿਆਰਥੀਆਂ ਦੀ ਸੁਰੱਖਿਆ ਤੇ ਇਮਾਰਤ ਦੀ ਹਾਲਤ ਤੇ ਲੋੜੀਂਦਾ ਧਿਆਨ ਨਹੀਂ ਦਿੱਤਾ ਗਿਆ।
ਪਿਛਲੇ 20-22 ਸਾਲਾਂ ਤੋਂ ਸੱਤਿਆ ਨਿਕੇਤਨ ‘ਚ ਰਹਿ ਰਹੀ ਇੱਕ ਸਥਾਨਕ ਮਹਿਲਾ ਨੇ ਪੀਜੀ ਸੰਚਾਲਕਾਂ ਦੀ ਕਾਰਜਸ਼ੈਲੀ ਬਾਰੇ ਕਈ ਗੰਭੀਰ ਗੱਲਾਂ ਦੱਸੀਆਂ। ਉਨ੍ਹਾਂ ਮੁਤਾਬਕ ਇਲਾਕੇ ‘ਚ ਧੜੱਲੇ ਨਾਲ 5 ਤੋਂ 6 ਮੰਜ਼ਿਲਾ ਇਮਾਰਤਾਂ ਬਣਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮਕਾਨ ਮਾਲਕ ਇਮਾਰਤਾਂ ਤੇ ਪੀਜੀ ਦੇ ਬੋਰਡ ਲਗਾ ਕੇ ਵਿਦਿਆਰਥੀਆਂ ਨੂੰ ਕਮਰੇ ਕਿਰਾਏ ਤੇ ਦੇ ਦਿੰਦੇ ਹਨ ਤੇ ਖ਼ੁਦ ਕਿਸੇ ਹੋਰ ਇਲਾਕੇ ‘ਚ ਰਹਿਣ ਲੱਗ ਜਾਂਦੇ ਹਨ। ਉਨ੍ਹਾਂ ਦਾ ਧਿਆਨ ਸਿਰਫ਼ ਹਰ ਮਹੀਨੇ ਸਮੇਂ ਸਿਰ ਆਉਣ ਵਾਲੇ ਆਨਲਾਈਨ ਕਿਰਾਏ ਤੇ ਰਹਿੰਦਾ ਹੈ।
ਸਥਾਨਕ ਨਿਵਾਸੀ ਨੇ ਇਲਜ਼ਾਮ ਲਗਾਇਆ ਕਿ ਮਕਾਨ ਮਾਲਕ ਇਲਾਕੇ ‘ਚ ਵਾਪਸ ਆ ਕੇ ਇਹ ਤੱਕ ਨਹੀਂ ਦੇਖਦੇ ਕਿ ਇਮਾਰਤ ਦੀ ਹਾਲਤ ਕਿਹੋ ਜਿਹੀ ਹੈ। ਉਨ੍ਹਾਂ ਕਿਹਾ ਕਿ ਇੰਨੇ ਸਾਲਾਂ ‘ਚ ਉਨ੍ਹਾਂ ਨੇ ਇਸ ਪੁਰਾਣੀ ਇਮਾਰਤ ‘ਚ ਕੋਈ ਢੰਗ ਦਾ ਮੇਨਟੇਨੈਂਸ ਕੰਮ ਹੁੰਦਾ ਨਹੀਂ ਦੇਖਿਆ।

ਮਜ਼ੋਰ ਨੀਂਹ ਤੇ ਬੇਸਮੈਂਟ ‘ਚ ਖੁਦਾਈ ਨੇ ਵਧਾਇਆ ਖ਼ਤਰਾ

ਹਾਦਸੇ ਦੇ ਕਾਰਨਾਂ ਬਾਰੇ ਸਥਾਨਕ ਲੋਕਾਂ ਨੇ ਦੱਸਿਆ ਕਿ 50 ਸਾਲ ਪੁਰਾਣੀ ਅਤੇ ਖਸਤਾ ਹਾਲਤ ਇਮਾਰਤ ਦੇ ਬੇਸਮੈਂਟ ‘ਚ ਕੁਝ ਨਿਰਮਾਣ ਕਾਰਜ ਚੱਲ ਰਿਹਾ ਸੀ। ਇਲਾਕੇ ‘ਚ ਖੁੱਲ੍ਹੇ ਸੀਵਰੇਜ ਤੇ ਮੀਂਹ ਕਾਰਨ ਬੇਸਮੈਂਟ ‘ਚ ਲਗਾਤਾਰ ਪਾਣੀ ਇਕੱਠਾ ਹੋ ਰਿਹਾ ਸੀ।
ਸਥਾਨਕ ਲੋਕਾਂ ਮੁਤਾਬਕ ਇਸ ਕਾਰਨ ਇਮਾਰਤ ਦੀ ਨੀਂਹ ਕਮਜ਼ੋਰ ਹੋ ਗਈ ਸੀ। ਐਤਵਾਰ ਨੂੰ ਬਾਰਿਸ਼ ਦਾ ਦਿਨ ਤੇ ਵੀਕਐਂਡ ਹੋਣ ਕਾਰਨ ਕਈ ਵਿਦਿਆਰਥੀ ਆਪਣੇ ਘਰ ਗਏ ਹੋਏ ਸਨ। ਇਸ ਕਰਕੇ ਜਾਨੀ ਨੁਕਸਾਨ ਹੋਰ ਵੱਧ ਹੋਣ ਤੋਂ ਬਚ ਗਿਆ। ਹਾਲਾਂਕਿ, ਇਮਾਰਤ ‘ਚ ਮੌਜੂਦ ਵਿਦਿਆਰਥੀ ਇਸ ਹਾਦਸੇ ਦਾ ਸ਼ਿਕਾਰ ਹੋ ਗਏ।

ਪੀਜੀ ਦੀ ਸੁਰੱਖਿਆ ਤੇ ਪ੍ਰਸ਼ਾਸਨਿਕ ਸਿਸਟਮ ਤੇ ਗੰਭੀਰ ਸਵਾਲ

ਹਾਦਸੇ ਤੋਂ ਬਾਅਦ ਫਾਇਰ ਬ੍ਰਿਗੇਡ, ਪੁਲਿਸ ਤੇ ਰਾਹਤ ਟੀਮਾਂ ਨੇ ਮਲਬੇ ‘ਚ ਫਸੇ ਵਿਦਿਆਰਥੀਆਂ ਨੂੰ ਬਾਹਰ ਕੱਢਣ ਲਈ ਰੈਸਕਿਊ ਆਪਰੇਸ਼ਨ ਚਲਾਇਆ। ਇਸ ਹਾਦਸੇ ਨੇ ਸੱਤਿਆ ਨਿਕੇਤਨ ਤੋਂ ਇਲਾਵਾ ਮੁਖਰਜੀ ਨਗਰ ਤੇ ਕਰੋਲ ਬਾਗ ਵਰਗੇ ਵਿਦਿਆਰਥੀ ਇਲਾਕਿਆਂ ‘ਚ ਚੱਲ ਰਹੇ ਪੀਜੀਜ਼ ਦੀ ਸੁਰੱਖਿਆ ਵਿਵਸਥਾ ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।

ਬਿਨਾਂ ਨਿਯਮਤ ਮੇਨਟੇਨੈਂਸ, ਸੇਫਟੀ ਆਡਿਟ ਤੇ ਪੁਲਿਸ ਵੈਰੀਫਿਕੇਸ਼ਨ ਦੇ ਚੱਲ ਰਹੇ ਕਥਿਤ ਗੈਰ-ਕਾਨੂੰਨੀ ਪੀਜੀ ਇਮਾਰਤਾਂ ਤੇ ਕਾਰਵਾਈ ਕਰਨ ਤੇ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਲੋੜ ਹੁਣ ਹੋਰ ਵੀ ਗੰਭੀਰ ਹੋ ਗਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments