Thursday, September 3, 2026
Google search engine
HomeCrimeJalandhar ‘ਚ ਪਲੈਨਡ ਚੋਰੀ! ਵਪਾਰੀ ਦੀ ਗੱਡੀ ਦਾ ਟਾਇਰ ਪੰਕਚਰ ਕਰਕੇ 10...

Jalandhar ‘ਚ ਪਲੈਨਡ ਚੋਰੀ! ਵਪਾਰੀ ਦੀ ਗੱਡੀ ਦਾ ਟਾਇਰ ਪੰਕਚਰ ਕਰਕੇ 10 ਲੱਖ ਲੈ ਉੱਡੇ ਚੋਰ

ਜਲੰਧਰ ਦੇ ਬੀਐਮਸੀ ਚੌਕ ਨੇੜੇ ਕੇਸਰ ਪੈਟਰੋਲ ਪੰਪ ਦੇ ਬਾਹਰ ਵੱਡੀ ਵਾਰਦਾਤ ਸਾਹਮਣੇ ਆਈ ਹੈ।

ਇੱਕ ਵਪਾਰੀ ਦੀ ਕਾਰ ‘ਚ ਰੱਖਿਆ 10 ਲੱਖ ਰੁਪਏ ਨਕਦ ਨਾਲ ਭਰਿਆ ਬੈਗ ਚੋਰ ਲੈ ਕੇ ਫ਼ਰਾਰ ਹੋ ਗਏ। ਘਟਨਾ ਸੋਮਵਾਰ ਦੇਰ ਸ਼ਾਮ ਦੀ ਦੱਸੀ ਜਾ ਰਹੀ ਹੈ। ਪੀੜਤ ਨੇ ਥਾਣਾ ਨੰਬਰ 12 ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।

ਟਾਇਰ ‘ਚ ਕਿੱਲਾਂ ਮਾਰ ਕੇ ਦਿੱਤਾ ਵਾਰਦਾਤ ਨੂੰ ਅੰਜਾਮ

ਜਾਣਕਾਰੀ ਮੁਤਾਬਕ ਅੱਡਾ ਹੁਸ਼ਿਆਰਪੁਰ ਸਥਿਤ ਭਾਟੀਆ ਇਲੈਕਟ੍ਰਿਕ ਸਟੋਰ ਦੇ ਮਾਲਕ ਸਰਣ ਪਾਲ ਸਿੰਘ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਬੰਦ ਕਰਕੇ ਘਰ ਜਾ ਰਹੇ ਸਨ। ਕੰਪਨੀ ਬਾਗ ਚੌਕ ਨੇੜੇ ਸ੍ਰੀ ਰਾਮ ਚੌਕ ‘ਤੇ ਉਨ੍ਹਾਂ ਦੀ ਕਾਰ ਦਾ ਟਾਇਰ ਪ੍ਰੈਸ਼ਰ ਸੈਂਸਰ ਵੱਜਣ ਲੱਗਾ। ਟਾਇਰ ਦੀ ਹਵਾ ਘੱਟ ਹੁੰਦੀ ਦੇਖ ਉਹ ਕੇਸਰ ਪੈਟਰੋਲ ਪੰਪ ‘ਤੇ ਪੰਕਚਰ ਲਗਵਾਉਣ ਲਈ ਰੁਕੇ। ਪੰਕਚਰ ਵਾਲੇ ਨੇ ਦੱਸਿਆ ਕਿ ਟਾਇਰ ‘ਚ ਮੋਟੀਆਂ-ਮੋਟੀਆਂ ਕਿੱਲਾਂ ਮਾਰੀਆਂ ਹੋਈਆਂ ਹਨ।
ਪੀੜਤ ਦੇ ਭਰਾ ਗੁਨਿਤ ਪਾਲ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਦੇ ਵੱਡੇ ਭਰਾ ਕਿੱਲਾਂ ਦੇਖਣ ਲਈ ਗੱਡੀ ਤੋਂ ਬਾਹਰ ਨਿਕਲੇ, ਕਰੀਬ ਦੋ ਮਿੰਟਾਂ ਦੇ ਅੰਦਰ ਹੀ ਇੱਕ ਵਿਅਕਤੀ ਆਇਆ, ਡਰਾਈਵਰ ਸਾਈਡ ਦਾ ਦਰਵਾਜ਼ਾ ਖੋਲ੍ਹਿਆ ਤੇ ਪਿਛਲੀ ਸੀਟ ‘ਤੇ ਰੱਖਿਆ ਬੈਗ ਚੁੱਕ ਕੇ ਫ਼ਰਾਰ ਹੋ ਗਿਆ। ਬੈਗ ‘ਚ ਕਰੀਬ 10 ਲੱਖ ਰੁਪਏ ਨਕਦ ਸਨ। ਬਾਅਦ ‘ਚ ਸੀਸੀਟੀਵੀ ਫੁਟੇਜ ਚੈੱਕ ਕਰਨ ‘ਤੇ ਚੋਰੀ ਦੀ ਪੁਸ਼ਟੀ ਹੋਈ। ਉਨ੍ਹਾਂ ਇਲਜ਼ਾਮ ਲਗਾਇਆ ਹੈ ਕਿ ਇਹ ਪੂਰੀ ਤਰ੍ਹਾਂ ਪਲੈਨਡ ਚੋਰੀ ਸੀ ਤੇ ਚੋਰਾਂ ਨੇ ਹੀ ਗੱਡੀ ਦਾ ਟਾਇਰ ਪੰਕਚਰ ਕਰਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

ਪੁਲਿਸ ਮੌਕੇ ‘ਤੇ ਪਹੁੰਚੀ

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਨੰਬਰ 12 ਦੇ ਐੱਸਐੱਚਓ ਆਪਣੀ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਪੈਟਰੋਲ ਪੰਪ ਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਆਪਣੇ ਕਬਜ਼ੇ ‘ਚ ਲੈ ਲਈ ਹੈ। ਫ਼ਿਲਹਾਲ ਪੁਲਿਸ ਵੱਲੋਂ ਫੁਟੇਜ ਖੰਗਾਲ ਕੇ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਵਪਾਰੀਆਂ ‘ਚ ਰੋਸ

ਗੁਨਿਤ ਪਾਲ ਸਿੰਘ ਨੇ ਕਿਹਾ ਕਿ ਉਹ ਸ਼ਹਿਰ ਦੇ ਪ੍ਰਤਿਸ਼ਠਿਤ ਵਪਾਰੀ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ‘ਚ ਨਾਕਾਬੰਦੀ ਦੇ ਬਾਵਜੂਦ ਦਿਨ-ਦਿਹਾੜੇ ਅਜਿਹੀਆਂ ਵਾਰਦਾਤਾਂ ਹੋ ਰਹੀਆਂ ਹਨ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਵਪਾਰੀ ਹੀ ਸੁਰੱਖਿਅਤ ਨਹੀਂ ਹਨ ਤਾਂ ਆਮ ਲੋਕਾਂ ਦੀ ਸੁਰੱਖਿਆ ਦਾ ਕੀ ਹੋਵੇਗਾ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਚੋਰੀ ਕੀਤੀ ਰਕਮ ਬਰਾਮਦ ਕੀਤੀ ਜਾਵੇ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments