Thursday, October 15, 2026
Google search engine
HomeDeshJalandhar ਦਾ ਰਕੇਸ਼ ਕੀਨੀਆ ‘ਚ ਕਿਡਨੈਪ, ਭਾਰਤ ਸਰਕਾਰ ਦੀ ਮਦਦ ਨਾਲ ਹੋਈ...

Jalandhar ਦਾ ਰਕੇਸ਼ ਕੀਨੀਆ ‘ਚ ਕਿਡਨੈਪ, ਭਾਰਤ ਸਰਕਾਰ ਦੀ ਮਦਦ ਨਾਲ ਹੋਈ ਵਾਪਸੀ, ਏਜੰਟ ਖਿਲਾਫ਼ FIR

ਜਲੰਧਰ ਦੇ ਨੌਜਵਾਨ ਰਕੇਸ਼ ਦਾ ਇਟਲੀ ਜਾਣ ਦਾ ਸੁਪਨਾ ਕੀਨੀਆ ‘ਚ ਕਿਡਨੈਪਿੰਗ ਦੇ ਡਰਾਉਣੇ ਸੱਚ ਵਿੱਚ ਬਦਲ ਗਿਆ।

ਜਲੰਧਰ ਫਿਲੌਰ ਦੇ ਪਿੰਡ ਭੈਣੀ ਦਾ ਰਹਿਣ ਵਾਲਾ ਨੌਜਵਾਨ ਰਕੇਸ਼ 4 ਅਗਸਤ ਨੂੰ ਆਪਣੇ ਸੁਨਹਿਰੇ ਭਵਿੱਖ ਦਾ ਸੁਪਨਾ ਲੈ ਕੇ ਇਟਲੀ ਜਾਣ ਲਈ ਘਰੋਂ ਰਵਾਨਾ ਹੋਇਆ ਸੀ। ਪਰ ਇਟਲੀ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਜ਼ਿੰਦਗੀ ਇੱਕ ਮੁਸ਼ਕਲ ਦੌਰ ਵਿੱਚੋਂ ਲੰਘੀ। ਰਕੇਸ਼ ਪਹਿਲਾਂ ਦੁਬਈ ਪਹੁੰਚਿਆ ਅਤੇ ਉਥੋਂ ਉਸ ਨੂੰ ਕੀਨੀਆ ਭੇਜ ਦਿੱਤਾ ਗਿਆ। ਇੱਥੇ ਹੀ ਕਿਡਨੈਪਰਾਂ ਵੱਲੋਂ ਉਸ ਨੂੰ ਕਿਡਨੈਪ ਕਰ ਲਿਆ ਗਿਆ ਅਤੇ ਕਈ ਦਿਨਾਂ ਤੱਕ ਬੰਧਕ ਬਣਾ ਕੇ ਰੱਖਿਆ ਗਿਆ।
ਪਰਿਵਾਰ ਵੱਲੋਂ ਮਦਦ ਲਈ ਸਮਾਜਸੇਵੀ ਕੁਲਵਿੰਦਰ ਸਿੰਘ ਫਰਾਂਸ ਨਾਲ ਸੰਪਰਕ ਕੀਤਾ ਗਿਆ। ਜਿਸ ਤੋਂ ਬਾਅਦ ਮਾਮਲਾ ਭਾਰਤ ਸਰਕਾਰ ਤੱਕ ਪਹੁੰਚਾਇਆ ਗਿਆ। ਕੁਲਵਿੰਦਰ ਸਿੰਘ ਫਰਾਂਸ ਜੋ ਇੰਡੀਅਨ ਮੈਨਰਟੀ ਫੈਡਰੇਸ਼ਨ ਯੂਰੋਪ ਦੇ ਕਨਵੀਨਰ ਨੇ ਇਨ੍ਹਾਂ ਨੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੂੰ ਵੀ ਇਸ ਸਬੰਧੀ ਪੱਤਰ ਲਿਖਿਆ ਗਿਆ।

ਕੇਸ਼ ਨੂੰ ਕੀਨੀਆ ਤੋਂ ਰੈਸਕਿਊ ਕਰਵਾਇਆ

ਆਖਿਰਕਾਰ ਭਾਰਤੀ ਅਧਿਕਾਰੀਆਂ ਦੀ ਦਖਲਅੰਦਾਜ਼ੀ ਤੋਂ ਬਾਅਦ ਰਕੇਸ਼ ਨੂੰ ਕੀਨੀਆ ਤੋਂ ਰੈਸਕਿਊ ਕਰਵਾਇਆ ਗਿਆ ਅਤੇ ਉਹ ਹੁਣ ਆਪਣੇ ਪਿੰਡ ਵਾਪਸ ਪਹੁੰਚ ਚੁੱਕਾ ਹੈ। ਰਕੇਸ਼ ਦੇ ਮੁਤਾਬਕ, ਕੀਨੀਆ ਪਹੁੰਚਣ ਤੋਂ ਬਾਅਦ ਕੁਝ ਲੋਕਾਂ ਨੇ ਉਸ ਨੂੰ ਕਿਡਨੈਪ ਕਰ ਲਿਆ। ਉਸ ਨੂੰ ਇੱਕ ਅਜਿਹੀ ਥਾਂ ਤੇ ਰੱਖਿਆ ਗਿਆ। ਜਿੱਥੇ ਹਾਲਾਤ ਬੇਹੱਦ ਡਰਾਉਣੇ ਸਨ।
ਨੌਜਵਾਨ ਨੇ ਦੱਸਿਆ ਕਿ ਕਿਡਨੈਪਰ ਉਸ ਦਾ ਮੂੰਹ ਬੰਨ੍ਹ ਦਿੰਦੇ ਸਨ ਅਤੇ ਸਰੀਰ ਤੇ ਰੰਗ ਲਗਾ ਕੇ ਵੀਡੀਓ ਬਣਾਉਣ ਲਈ ਮਜਬੂਰ ਕਰਦੇ ਸਨ। ਉਸ ਨੂੰ ਕਿਹਾ ਜਾਂਦਾ ਸੀ ਕਿ ਉਹ ਉਨ੍ਹਾਂ ਦਾ ਸਹਿਯੋਗ ਕਰੇ, ਕਿਉਂਕਿ ਉਨ੍ਹਾਂ ਨੇ ਉਸ ਦੇ ਟਰੈਵਲ ਏਜੰਟ ਕੋਲੋਂ ਪੈਸੇ ਲੈਣੇ ਹਨ।

70 ਹਜ਼ਾਰ ਅਮਰੀਕੀ ਡਾਲਰ ਦੀ ਮੰਗ

ਰਕੇਸ਼ ਦੇ ਅਨੁਸਾਰ, ਉਸ ਨੂੰ ਕਈ ਦਿਨਾਂ ਤੱਕ ਡਰਾਇਆ-ਧਮਕਾਇਆ ਗਿਆ। ਇਸੇ ਦੌਰਾਨ ਕਿਡਨੈਪਰਾਂ ਵੱਲੋਂ ਪਰਿਵਾਰ ਕੋਲੋਂ 70 ਹਜ਼ਾਰ ਅਮਰੀਕੀ ਡਾਲਰ ਦੀ ਮੰਗ ਕੀਤੀ ਗਈ। ਵਿਦੇਸ਼ ਤੋਂ ਆ ਰਹੇ ਇਨ੍ਹਾਂ ਮੈਸੇਜਾਂ ਕਾਰਨ ਪਰਿਵਾਰ ਵਿੱਚ ਵੀ ਚਿੰਤਾ ਦਾ ਮਾਹੌਲ ਬਣਿਆ ਹੋਇਆ ਸੀ।
ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਕੁਲਵਿੰਦਰ ਸਿੰਘ ਵੱਲੋਂ ਭਾਰਤ ਸਰਕਾਰ ਨਾਲ ਰਾਬਤਾ ਕਰਨ ਲਈ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੂੰ ਪੱਤਰ ਲਿਖਿਆ ਗਿਆ। ਇਸ ਤੋਂ ਬਾਅਦ ਭਾਰਤੀ ਦੂਤਾਵਾਸ ਵੱਲੋਂ ਕੀਨੀਆ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ। ਸਥਾਨਕ ਪੁਲਿਸ ਮੌਕੇ ਤੇ ਪਹੁੰਚੀ ਅਤੇ ਰਿਕੇਸ਼ ਨੂੰ ਰੈਸਕਿਊ ਕਰਵਾਇਆ ਗਿਆ। ਰਕੇਸ਼ ਨੇ ਵਾਪਸ ਭਾਰਤ ਪਹੁੰਚਣ ਤੋਂ ਬਾਅਦ ਭਾਰਤ ਸਰਕਾਰ, ਭਾਰਤੀ ਅਧਿਕਾਰੀਆਂ ਅਤੇ ਇਸ ਪੂਰੇ ਮਾਮਲੇ ਵਿੱਚ ਮਦਦ ਕਰਨ ਵਾਲੇ ਲੋਕਾਂ ਦਾ ਧੰਨਵਾਦ ਕੀਤਾ।
ਉਸ ਨੇ ਦੱਸਿਆ ਕਿ ਜੇਕਰ ਸਮੇਂ ਸਿਰ ਮਦਦ ਨਾ ਮਿਲਦੀ ਤਾਂ ਅੱਜ ਉਹ ਆਪਣੇ ਪਰਿਵਾਰ ਵਿੱਚ ਨਾ ਹੁੰਦੇ, ਦੱਸ ਦਈਏ ਕਿ ਰਕੇਸ਼ ਆਪਣੇ ਸੋਹਰਾ ਪਰਿਵਾਰ ਦੇ ਨਾਲ ਸੰਬੰਧਿਤ ਰਿਸ਼ਤੇਦਾਰੀ ਦੇ ਵਿੱਚ ਕਿਸੇ ਟਰੈਵਲ ਏਜੈਂਟ ਦੇ ਹੱਥੇ ਚੜੇ ਨੇ ਅਤੇ 2 ਲੱਖ ਰੁਪਆ ਦੇ ਕੇ ਇਥੋਂ ਇਟਲੀ ਜਾਣ ਦੀ ਗੱਲ ਹੋਈ ਸੀ ਬਾਕੀ ਪੈਸੇ ਇਟਲੀ ਪਹੁੰਚਣ ਤੇ ਦੇਣੇ ਸਨ। ਹੁਣ ਇਸ ਮਾਮਲੇ ਦੇ ਵਿੱਚ ਟਰੈਵਲ ਏਜੰਟ ਦੇ ਖਿਲਾਫ ਐਫਆਈਆਰ ਦਰਜ ਹੋ ਚੁੱਕੀ ਹੈ ਤੇ ਪਰਿਵਾਰ ਦੇ ਦੇ ਵੱਲੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments