Thursday, October 15, 2026
Google search engine
Homelatest NewsPunjab Police ਦਾ ਫੈਕਟ-ਚੈੱਕ, ‘ਵਰਦੀ ਨਾ ਪਾਉਣ’ ਵਾਲੀ ਵਾਇਰਲ ਐਡਵਾਇਜ਼ਰੀ ਫਰਜ਼ੀ

Punjab Police ਦਾ ਫੈਕਟ-ਚੈੱਕ, ‘ਵਰਦੀ ਨਾ ਪਾਉਣ’ ਵਾਲੀ ਵਾਇਰਲ ਐਡਵਾਇਜ਼ਰੀ ਫਰਜ਼ੀ

ਪੰਜਾਬ ਪੁਲਿਸ ਨੇ ਫੈਕਟ-ਚੈੱਕ ਰਾਹੀਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਚੱਲ ਰਹੇ ਇਹ ਦਾਅਵੇ ਪੂਰੀ ਤਰ੍ਹਾਂ ਝੂਠੇ ਹਨ।

ਪੰਜਾਬ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਉਸ ਐਡਵਾਇਜ਼ਰੀ ਨੂੰ ਫਰਜ਼ੀ ਕਰਾਰ ਦਿੱਤਾ ਹੈ, ਜਿਸ ‘ਚ ਪੁਲਿਸ ਮੁਲਾਜ਼ਮਾਂ ਨੂੰ ਡਿਊਟੀ ‘ਤੇ ਆਉਣ-ਜਾਣ ਸਮੇਂ ਵਰਦੀ ਨਾ ਪਹਿਨਣ ਤੇ ਸਿਵਲ ਕੱਪੜਿਆਂ ‘ਚ ਰਹਿਣ ਦੇ ਨਿਰਦੇਸ਼ ਜਾਰੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਸੀ। ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਪੁਲਿਸ ਹੈੱਡਕੁਆਰਟਰ ਜਾਂ ਇਸ ਅਧੀਨ ਕਿਸੇ ਵੀ ਪੁਲਿਸ ਦਫ਼ਤਰ ਵੱਲੋਂ ਅਜਿਹੀ ਕੋਈ ਐਡਵਾਇਜ਼ਰੀ ਜਾਰੀ ਨਹੀਂ ਕੀਤੀ ਗਈ।

ਪੁਲਿਸ ਨੇ ਐਡਵਾਇਜ਼ਰੀ ਨੂੰ ਦੱਸਿਆ ਫਰਜ਼ੀ

ਪੰਜਾਬ ਪੁਲਿਸ ਨੇ ਫੈਕਟ-ਚੈੱਕ ਰਾਹੀਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਚੱਲ ਰਹੇ ਇਹ ਦਾਅਵੇ ਪੂਰੀ ਤਰ੍ਹਾਂ ਝੂਠੇ ਹਨ। ਪੁਲਿਸ ਨੇ ਲੋਕਾਂ ਤੇ ਪੁਲਿਸ ਮੁਲਾਜ਼ਮਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਅਜਿਹੇ ਵਾਇਰਲ ਸੰਦੇਸ਼ ‘ਤੇ ਭਰੋਸਾ ਨਾ ਕਰਨ ਤੇ ਸੁਰੱਖਿਆ ਜਾਂ ਵਿਭਾਗੀ ਹਦਾਇਤਾਂ ਸਬੰਧੀ ਜਾਣਕਾਰੀ ਲਈ ਸਿਰਫ਼ ਪੰਜਾਬ ਪੁਲਿਸ ਦੇ ਅਧਿਕਾਰਤ ਸਰੋਤਾਂ ‘ਤੇ ਹੀ ਭਰੋਸਾ ਕਰਨ। <

 

ਵਾਇਰਲ ਹੋ ਰਹੀ ਸੀ ਐਡਵਾਇਜ਼ਰੀ

ਵਾਇਰਲ ਸੰਦੇਸ਼ ‘ਚ ਪੁਲਿਸ ਮੁਲਾਜ਼ਮਾਂ ਨੂੰ ਵਰਦੀ, ਬੈਲਟ, ਪਛਾਣ ਚਿੰਨ੍ਹ ਤੇ ਪੁਲਿਸ ਡਿਊਟੀ ਦੌਰਾਨ ਕਿਸੇ ਵੀ ਤਰੀਕੇ ਦਾ ਸਾਮਾਨ ਨਾ ਪਹਿਨਣ ਦੀਆਂ ਹਦਾਇਤਾਂ ਦਿੱਤੇ ਜਾਣ ਦਾ ਦਾਅਵਾ ਕੀਤਾ ਗਿਆ ਸੀ। ਇਸ ਤੋਂ ਇਲਾਵਾ ਡਿਊਟੀ ‘ਤੇ ਆਉਣ-ਜਾਣ ਸਮੇਂ ਆਪਣੀ ਰੁਟੀਨ ‘ਚ ਬਦਲਾਅ ਕਰਨ ਦੀ ਗੱਲ ਵੀ ਕਹੀ ਗਈ ਸੀ। ਇਸ ਸਬੰਧੀ ਇੱਕ ਆਡੀਓ ਰਿਕਾਰਡਿੰਗ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਪੰਜਾਬ ‘ਚ ਤਿੰਨ ਪੁਲਿਸ ਕਰਮਚਾਰੀਆਂ ਦੇ ਕਤਲ ਤੋਂ ਬਾਅਦ ਇਹ ਐਡਵਾਇਜ਼ਰੀ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ। ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਸਮੇਤ ਕੁਝ ਆਗੂਆਂ ਵੱਲੋਂ ਵੀ ਇਸ ਆਡੀਓ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਗਿਆ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments