Saturday, October 17, 2026
Google search engine
Homelatest Newsਲੋਕ ਸਾਡਾ ਮਜ਼ਾਕ ਉਡਾ ਰਹੇ, ਕਦੇ-ਕਦੇ ਲੱਗਦਾ ਕਿ ਵਫ਼ਦਾਰ ਤੇ ਈਮਾਨਦਾਰਾਂ ਨੂੰ...

ਲੋਕ ਸਾਡਾ ਮਜ਼ਾਕ ਉਡਾ ਰਹੇ, ਕਦੇ-ਕਦੇ ਲੱਗਦਾ ਕਿ ਵਫ਼ਦਾਰ ਤੇ ਈਮਾਨਦਾਰਾਂ ਨੂੰ ਇਗਨੌਰ ਕੀਤਾ ਜਾਂਦਾ: Randhawa

ਰੰਧਾਵਾ ਨੇ ਕਿਹਾ ਕਿ ਜੋ ਪੰਜਾਬ ਕਾਂਗਰਸ ‘ਚ ਹੁਣ ਸਥਿਤੀ ਬਣ ਗਈ ਹੈ, ਉਸ ਦਾ ਨੁਕਸਾਨ ਹੋਵੇਗਾ।

ਬੀਤੇ ਦਿਨ ਕਾਂਗਰਸੀ ਸਾਂਸਦ ਚਰਨਜੀਤ ਸਿੰਘ ਚੰਨੀ ਦੀ ਮੋਰਿੰਡਾ ਰਿਹਾਇਸ਼ ‘ਤੇ ਹੋਈ ਬੈਠਕ ਤੋਂ ਬਾਅਦ ਪਾਰਟੀ ਅੰਦਰ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਚਰਨਜੀਤ ਸਿੰਘ ਚੰਨੀ ਦਾ ਧੜਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਪ੍ਰਧਾਨ ਵਜੋਂ ਬਰਕਰਾਰ ਰੱਖਣ ਦੇ ਫੈਸਲੇ ਤੋਂ ਖੁਸ਼ ਨਹੀਂ ਹੈ। ਬੀਤੇ ਦਿਨ ਦੀ ਮੀਟਿੰਗ ਤੋਂ ਬਾਅਦ ਕਈ ਆਗੂ ਚੰਨੀ ਨੂੰ ਪ੍ਰਧਾਨ ਨਿਯੁਕਤ ਕਰਨ ਦੀ ਮੰਗ ਕਰ ਰਹੇ ਹਨ। ਆਗੂਆਂ ਦਾ ਕਹਿਣਾ ਹੈ ਕਿ ਮੀਟਿੰਗ ‘ਚ ਫੈਸਲਾ ਲਿਆ ਗਿਆ ਕਿ ਚਰਨਜੀਤ ਸਿੰਘ ਚੰਨੀ ਦੀ ਅਗਵਾਈ ‘ਚ ਕਾਂਗਰਸ ਹਾਈਕਮਾਂਡ ਤੱਕ ਗੱਲ ਪਹੁੰਚਾਈ ਜਾਵੇਗੀ ਤੇ ਫੈਸਲੇ ‘ਤੇ ਪੁਨਰ ਵਿਚਾਰ ਕਰਨ ਦੀ ਅਪੀਲ ਕੀਤੀ ਜਾਵੇਗੀ।
ਉੱਥੇ ਹੀ, ਸਾਂਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਜੋ ਕਿ ਖ਼ੁਦ ਵੀ ਪੰਜਾਬ ਕਾਂਗਰਸ ਦੀ ਪ੍ਰਧਾਨ ਦੀ ਰੇਸ ‘ਚ ਸਨ, ਉਨ੍ਹਾਂ ਦੀ ਇੱਕ ਇੰਟਰਵਿਊ ਨੇ ਹਾਈਕਮਾਂਡ ਦੇ ਫੈਸਲੇ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਇੱਕ ਨਿੱਜੀ ਮੀਡੀਆ ਅਧਾਰੇ ਨੂੰ ਇੰਟਰਵਿਊ ਦਿੰਦੇ ਹੋਏ ਕਿਹਾ ਕਿ ਕਦੇ-ਕਦੇ ਲੱਗਦਾ ਹੈ ਕਿ ਕਾਂਗਰਸ ‘ਚ ਵਫ਼ਾਦਾਰ ਤੇ ਇਮਾਨਦਾਰ ਆਗੂਆਂ ਨੂੰ ਇਗਨੌਰ ਕੀਤਾ ਜਾਂਦਾ ਹੈ। ਕਾਂਗਰਸ ਹਾਈਕਮਾਂਡ ਨੇ ਇੰਨੀਆਂ ਮੀਟਿੰਗਾਂ ਤੋਂ ਬਾਅਦ ਇਹੀ ਫੈਸਲਾ ਲੈਣਾ ਸੀ ਤਾਂ ਇੰਨੀਆਂ ਮੀਟਿੰਗਾਂ ਦੀ ਜ਼ਰੂਰਤ ਨਹੀਂ ਸੀ।

ਰੰਧਾਵਾ ਨੇ ਕੀ ਕਿਹਾ?

ਸੁਖਜਿੰਦਰ ਰੰਧਾਵਾ ਨੇ ਪੰਜਾਬ ਕਾਂਗਰਸ ਦੀ ਮੌਜੂਦਾ ਸਥਿਤੀ ‘ਤੇ ਕਿਹਾ ਕਿ ਹਾਈਕਮਾਂਡ ਦੀਆਂ ਇੰਨੀਆਂ 3-4 ਮੀਟਿੰਗ ਹੋਣੀਆਂ ਤੇ ਉਸ ਤੋਂ ਬਾਅਦ ਨਾਰਾਜ਼ਗੀ ਹੋਣੀ। ਇਹ ਕਿਸ ਦੀ ਗਲਤੀ ਹੈ? ਲੀਡਰਸ਼ਿਪ ਨੂੰ ਦੇਖਣਾ ਚਾਹੀਦਾ ਹੈ ਕਿ ਅਜਿਹੀ ਗੱਲ ਕਿਉਂ ਹੋਈ। ਪਹਿਲਾਂ ਮਲਿਕਾਅਰਜੁਨ ਖੜਗੇ ਨਾਲ ਮੁਲਾਕਾਤ ਹੋਈ, ਫਿਰ ਰਾਹੁਲ ਗਾਂਧੀ ਨੇ ਬੁਲਾ ਲਿਆ। ਕੇਸੀ ਵੇਣੂਗੋਪਾਲ ਨਾਲ ਵੀ ਮੁਲਾਕਾਤ ਕਰ ਲਈ ਤੇ ਫਿਰ ਰਾਹੁਲ ਗਾਂਧੀ ਨੇ ਮੈਨੂੰ ਤੇ ਚਰਨਜੀਤ ਸਿੰਘ ਚੰਨੀ ਨੂੰ ਬੁਲਾਇਆ। ਇਸ ਸਭ ਤੋਂ ਬਾਅਦ ਜੋ ਗੱਲ ਹੋ ਰਹੀ ਹੈ ਉਹ ਨਹੀਂ ਹੋਣੀ ਚਾਹੀਦੀ ਸੀ।
ਮੀਟਿੰਗ ‘ਚ ਇੱਕ ਆਰਡਰ ਹੋਣਾ ਚਾਹੀਦਾ ਸੀ ਕਿ ਇਹ ਪ੍ਰਧਾਨ ਬਣੇਗਾ ਤੇ ਫੈਸਲਾ ਸਾਫ ਹੈ, ਜੇ ਮੰਨਣਾ ਹੈ ਤਾਂ ਮੰਨੋ ਨਹੀਂ ਤਾਂ ਜਾਓ। ਪਰ ਫਿਰ, ਹਾਈਕਮਾਂਡ ਨੂੰ ਇੰਨੀ ਐਕਸਰਸਾਈਜ਼ ਕਰਨ ਦੀ ਕੀ ਜ਼ਰੂਰਤ ਸੀ? ਕਿਉਂਕਿ ਚਾਰ ਮਹੀਨੇ ਪਹਿਲੇ ਵੀ ਦਸਤਖ਼ਤ ਆ ਗਏ ਸਨ।

ਵਫ਼ਾਦਾਰ ਤੇ ਇਮਾਨਦਾਰਾਂ ਨੂੰ ਇਗਨੌਰ ਕੀਤਾ ਜਾਂਦਾ

ਰੰਧਾਵਾ ਨੇ ਕਿਹਾ ਕਿ ਜੋ ਪੰਜਾਬ ਕਾਂਗਰਸ ‘ਚ ਹੁਣ ਸਥਿਤੀ ਬਣ ਗਈ ਹੈ, ਉਸ ਦਾ ਨੁਕਸਾਨ ਹੋਵੇਗਾ। ਲੋਕ ਮਜ਼ਾਕ ਕਰ ਰਹੇ ਹਨ, ਇਸ ਨਾਲ ਕਾਂਗਰਸ ਦੇ ਵਰਕਰਾਂ ਦਾ ਹੌਸਲਾ ਟੁੱਟੇਗਾ। ਵਿਰੋਧੀ ਪਾਰਟੀਆਂ ਵਾਲੇ ਸਾਡਾ ਮਜ਼ਾਕ ਉਡਾ ਰਹੇ ਹਨ। ਰੰਧਾਵਾ ਨੇ ਕਿਹਾ ਕਿ ਮੈਂ ਪਾਰਟੀ ਦੀ ਵਫ਼ਾਦਾਰੀ ਕਦੇ ਨਹੀਂ ਛੱਡੀ, ਪਰ ਅਜਿਹਾ ਲੱਗਦਾ ਹੈ ਕਿ ਜੋ ਵਫ਼ਦਾਰ ਤੇ ਈਮਾਨਦਾਰ ਕਾਂਗਰਸੀ ਹਨ। ਉਨ੍ਹਾਂ ਨੂੰ ਇਗਨੌਰ ਕੀਤਾ ਜਾਂਦਾ ਹੈ। ਇਸ ਲਈ ਅਜਿਹੀ ਗੱਲ ਉੱਠਦੀ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments