Thursday, October 15, 2026
Google search engine
Homelatest NewsCBFC ਦੀ ਨਵੀਂ ਟੀਮ ਦਾ ਐਲਾਨ, 18 ਮੈਂਬਰਾਂ ‘ਚ Preity Zinta, Suniel...

CBFC ਦੀ ਨਵੀਂ ਟੀਮ ਦਾ ਐਲਾਨ, 18 ਮੈਂਬਰਾਂ ‘ਚ Preity Zinta, Suniel Shetty ਤੇ Pankaj Tripathi ਸ਼ਾਮਲ

ਪ੍ਰੀਤੀ ਜ਼ਿੰਟਾ, ਸੁਨੀਲ ਸ਼ੈੱਟੀ, ਪੰਕਜ ਤ੍ਰਿਪਾਠੀ ਅਤੇ ਪੱਲਵੀ ਜੋਸ਼ੀ ਸਮੇਤ 18 ਮੈਂਬਰਾਂ ਦੀ ਇੱਕ ਨਵੀਂ ਸੀਬੀਐਫਸੀ ਟੀਮ ਦਾ ਐਲਾਨ ਕੀਤਾ ਗਿਆ।

ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ (CBFC) ਦਾ ਪੁਨਰਗਠਨ ਕੀਤਾ ਹੈ। ਨਵੇਂ ਬੋਰਡ ਵਿੱਚ ਕੁੱਲ 18 ਮੈਂਬਰ ਨਿਯੁਕਤ ਕੀਤੇ ਗਏ ਹਨ। ਅਦਾਕਾਰ ਸੁਨੀਲ ਸ਼ੈੱਟੀ, ਪੰਕਜ ਤ੍ਰਿਪਾਠੀ, ਅਦਾਕਾਰਾ ਪ੍ਰੀਤੀ ਜ਼ਿੰਟਾ ਅਤੇ ਪੱਲਵੀ ਜੋਸ਼ੀ 18 ਮੈਂਬਰਾਂ ਵਿੱਚੋਂ ਹਨ। ਬੰਗਾਲੀ ਅਦਾਕਾਰ ਪ੍ਰੋਸੇਨਜੀਤ ਚੈਟਰਜੀ ਤੇ ਤਜਰਬੇਕਾਰ ਨਿਰਦੇਸ਼ਕ ਪ੍ਰਿਯਦਰਸ਼ਨ ਨੂੰ ਵੀ ਨਵੀਂ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।
ਇਹ ਨਵਾਂ ਬੋਰਡ ਤਿੰਨ ਸਾਲਾਂ ਦੀ ਮਿਆਦ ਲਈ ਤੁਰੰਤ ਪ੍ਰਭਾਵ ਨਾਲ ਸਥਾਪਿਤ ਕੀਤਾ ਗਿਆ ਹੈ। ਹਾਲਾਂਕਿ, ਜੇਕਰ ਜ਼ਰੂਰੀ ਹੋਵੇ ਤਾਂ ਇਸ ਵਿੱਚ ਤਿੰਨ ਸਾਲਾਂ ਦੀ ਸਮਾਂ ਸੀਮਾ ਤੋਂ ਪਹਿਲਾਂ ਸੋਧ ਕੀਤੀ ਜਾ ਸਕਦੀ ਹੈ। ਸਰਕਾਰ ਨੇ ਸਿਨੇਮੈਟੋਗ੍ਰਾਫ ਐਕਟ, 1952 ਅਤੇ ਸਿਨੇਮੈਟੋਗ੍ਰਾਫ (ਪ੍ਰਮਾਣੀਕਰਨ) ਨਿਯਮ, 2024 ਦੇ ਤਹਿਤ ਨਵਾਂ ਬੋਰਡ ਸਥਾਪਤ ਕੀਤਾ ਹੈ।

ਸੀਬੀਐਫਸੀ ਦੇ ਨਵੇਂ ਬੋਰਡ ਵਿੱਚ ਕੌਣ-ਕੌਣ ਹਨ?

ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਦੀ ਨਵੀਂ ਟੀਮ ਵਿੱਚ ਵਿਨੋਦ ਅਨੁਪਮ, ਅਭਿਨੇਤਾ ਮਨੋਜ ਜੋਸ਼ੀ, ਅਭਿਸ਼ੇਕ ਜੈਨ, ਰਿੱਕੀ ਕੇਜ, ਫਿਲਮ ਨਿਰਦੇਸ਼ਕ ਪ੍ਰਿਯਦਰਸ਼ਨ, ਅਭਿਨੇਤਾ ਸੁਨੀਲ ਸ਼ੈਟੀ, ਗਾਇਕ ਹੰਸਰਾਜ ਹੰਸ, ਸੁਪ੍ਰੀਆ ਯਾਰਲਾਗੱਡਾ, ਕਵੀ ਯਤਿੰਦਰਾ ਮਿਸ਼ਰਾ, ਅਭਿਨੇਤਰੀ ਰੂਪਾਲੀ ਗਾਂਗੁਲੀ, ਅਭਿਨੇਤਰੀ ਪ੍ਰਿਤੀ ਨੇਲਪੱਤਾ, ਤ੍ਰਿਮਾਲਾ ਨੇਕਲਾ, ਫਿਲਮ ਨਿਰਦੇਸ਼ਕ ਪ੍ਰਿਯਦਰਸ਼ਨ, ਅਭਿਨੇਤਰੀ ਰੁਪਾਲੀ ਗਾਂਗੁਲੀ ਸ਼ਾਮਲ ਹਨ। ਅਭਿਨੇਤਾ ਪ੍ਰਸੇਨਜੀਤ ਚੈਟਰਜੀ, ਅਭਿਨੇਤਰੀ ਪੱਲਵੀ ਜੋਸ਼ੀ, ਨਿਸ਼ੀਗੰਧਾ ਵਾਡ, ਵਾਮਨ ਕੇਂਦਰੇ ਅਤੇ ਰਮੇਸ਼ ਪਤੰਗੇ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਅੱਜ ਨਵੇਂ ਬੋਰਡ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ।

ਇਸ ਸਾਲ ਨਵਾਂ ਸੀਬੀਐਫਸੀ ਚੇਅਰਮੈਨ ਨਿਯੁਕਤ

ਇਸ ਸਾਲ ਦੇ ਸ਼ੁਰੂ ਵਿੱਚ 3 ਮਈ ਨੂੰ, ਕੇਂਦਰ ਸਰਕਾਰ ਨੇ ਸ਼ਸ਼ੀ ਸ਼ੇਖਰ ਵੇਮਪਤੀ ਨੂੰ ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਸੀ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਦਾ ਕਾਰਜਕਾਲ ਤਿੰਨ ਸਾਲਾਂ ਲਈ ਹੋਵੇਗਾ। ਸੀਬੀਐਫਸੀ ਮੁਖੀ ਬਣਨ ਤੋਂ ਪਹਿਲਾਂ, ਸ਼ਸ਼ੀ ਸ਼ੇਖਰ ਪ੍ਰਸਾਰ ਭਾਰਤੀ ਦੇ ਸੀਈਓ ਵਜੋਂ ਸੇਵਾ ਨਿਭਾਉਂਦੇ ਸਨ।
ਸ਼ਸ਼ੀ ਸ਼ੇਖਰ ਨੇ ਕਵੀ ਅਤੇ ਪ੍ਰਸਿੱਧ ਗੀਤਕਾਰ ਪ੍ਰਸੂਨ ਜੋਸ਼ੀ ਦੀ ਜਗ੍ਹਾ ਲਈ। ਜੋਸ਼ੀ ਨੂੰ ਹੁਣ ਪ੍ਰਸਾਰ ਭਾਰਤੀ ਦਾ ਸੀਈਓ ਨਿਯੁਕਤ ਕੀਤਾ ਗਿਆ ਹੈ। ਜੋਸ਼ੀ ਨੇ ਨੌਂ ਸਾਲਾਂ ਤੱਕ ਸੈਂਸਰ ਬੋਰਡ ਦੇ ਮੁਖੀ ਵਜੋਂ ਸੇਵਾ ਨਿਭਾਈ। ਉਨ੍ਹਾਂ ਨੇ 2017 ਵਿੱਚ ਪਹਿਲਾਜ ਨਿਹਲਾਨੀ ਦੀ ਥਾਂ ਲਈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments