Thursday, October 15, 2026
Google search engine
HomeDeshBanga ‘ਚ ਪ੍ਰਵਾਸੀ ਮਜ਼ਦੂਰ ਦੀ ਚਮਕੀ ਕਿਸਮਤ, ਲਾਟਰੀ ‘ਚ ਜਿੱਤਿਆ 3 ਕਰੋੜ...

Banga ‘ਚ ਪ੍ਰਵਾਸੀ ਮਜ਼ਦੂਰ ਦੀ ਚਮਕੀ ਕਿਸਮਤ, ਲਾਟਰੀ ‘ਚ ਜਿੱਤਿਆ 3 ਕਰੋੜ ਦਾ ਪਹਿਲਾ ਇਨਾਮ; ਡਰਾਅ ਨਿਕਲਣ ਤੋਂ ਮਹਿਜ਼ ਘੰਟਾ ਪਹਿਲਾਂ ਖ਼ਰੀਦੀ ਸੀ ਲਾਟਰੀ

ਬੀਤੇ ਦਿਨ, ਐਤਵਾਰ ਨੂੰ ਜਦੋਂ ਜੇਤੂ ਲਾਟਰੀ ਸਟਾਲ ‘ਤੇ ਪਹੁੰਚਿਆ ਤਾਂ ਸਟਾਲ ਮਾਲਕ ਅਤੇ ਸਥਾਨਕ ਲੋਕਾਂ ਵੱਲੋਂ ਉਸ ਦਾ ਖੁਸ਼ੀ ਨਾਲ ਸਵਾਗਤ ਕੀਤਾ ਗਿਆ।

ਬੰਗਾ ‘ਚ ਇੱਕ ਪ੍ਰਵਾਸੀ ਮਜ਼ਦੂਰ ਦੀ ਕਿਸਮਤ ਅਜਿਹੀ ਚਮਕੀ ਕਿ ਉਸ ਨੇ ਗਣੇਸ਼ ਬੰਪਰ ਲਾਟਰੀ ਦਾ 3 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤ ਲਿਆ। ਜਾਣਕਾਰੀ ਮੁਤਾਬਕ, ਜੇਤੂ ਪੱਛਮੀ ਬੰਗਾਲ ਦਾ ਰਹਿਣ ਵਾਲਾ ਹੈ ਤੇ ਖਟਕੜ ਕਲਾਂ ‘ਚ ਇੱਕ ਕਿਸਾਨ ਦੇ ਖੇਤ ‘ਚ ਗੰਨਾ ਛਿੱਲਣ ਦਾ ਕੰਮ ਕਰਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਉਸ ਨੇ 19 ਸਤੰਬਰ ਦੀ ਸ਼ਾਮ ਕਰੀਬ 5 ਵਜੇ ਡਰਾਅ ਨਿਕਲਣ ਤੋਂ ਮਹਿਜ਼ ਇੱਕ ਘੰਟਾ ਪਹਿਲਾਂ ਬੰਗਾ ਦੇ ਸਿਵਲ ਹਸਪਤਾਲ ਨੇੜੇ ਸਥਿਤ ਸਹੋਤਾ ਲਾਟਰੀ ਸਟਾਲ ਤੋਂ ਟਿਕਟ ਖਰੀਦੀ ਸੀ।
ਡਰਾਅ ਨਿਕਲਣ ਤੋਂ ਬਾਅਦ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਟਿਕਟ ਨੇ 3 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।
ਬੀਤੇ ਦਿਨ, ਐਤਵਾਰ ਨੂੰ ਜਦੋਂ ਜੇਤੂ ਲਾਟਰੀ ਸਟਾਲ ‘ਤੇ ਪਹੁੰਚਿਆ ਤਾਂ ਸਟਾਲ ਮਾਲਕ ਅਤੇ ਸਥਾਨਕ ਲੋਕਾਂ ਵੱਲੋਂ ਉਸ ਦਾ ਖੁਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਕੇਕ ਕੱਟਿਆ ਗਿਆ, ਲੱਡੂ ਵੰਡੇ ਗਏ ਤੇ ਢੋਲ ਦੀ ਥਾਪ ‘ਤੇ ਭੰਗੜਾ ਪਾ ਕੇ ਖੁਸ਼ੀ ਮਨਾਈ ਗਈ।
ਲਾਟਰੀ ਜਿੱਤਣ ਦੀ ਖ਼ਬਰ ਮਿਲਦੇ ਹੀ ਉਸ ਦੇ ਜਾਣ-ਪਛਾਣ ਵਾਲਿਆਂ ਤੇ ਆਸ-ਪਾਸ ਦੇ ਲੋਕਾਂ’ਚ ਵੀ ਖੁਸ਼ੀ ਦੀ ਲਹਿਰ ਦੌੜ ਗਈ। ਕੱਲ੍ਹ ਤੱਕ ਖੇਤਾਂ’ਚ ਮਿਹਨਤ-ਮਜ਼ਦੂਰੀ ਕਰਨ ਵਾਲਾ ਇਹ ਪ੍ਰਵਾਸੀ ਮਜ਼ਦੂਰ ਹੁਣ 3 ਕਰੋੜ ਰੁਪਏ ਦੀ ਲਾਟਰੀ ਜਿੱਤਣ ਤੋਂ ਬਾਅਦ ਸੁਰਖੀਆਂ ‘ਚ ਆ ਗਿਆ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments