ਗਾਇਕ ਮਨਕੀਰਤ ਔਲਖ ਸਿਆਸਤ ਵਿੱਚ ਆਉਣ ਦੀਆਂ ਅਟਕਲਾਂ ਦਾ ਸਾਹਮਣਾ ਕਰ ਰਹੇ ਹਨ।
ਪੰਜਾਬ ਵਿੱਚ ਆਏ ਹੜ੍ਹਾਂ ਦੌਰਾਨ ਲੋਕਾਂ ਦੀ ਨਿੱਜੀ ਤੌਰ ‘ਤੇ ਸਹਾਇਤਾ ਕਰਕੇ ਗਾਇਕ ਮਨਕੀਰਤ ਔਲਖ ਖੂਬ ਚਰਚਾ ਵਿੱਚ ਰਹੇ। ਉਨ੍ਹਾਂ ਦੀ ਸੇਵਾ ਭਾਵਨਾ ਦੀ ਵੱਡੇ ਪੱਧਰ ਤੇ ਪ੍ਰਸ਼ੰਸਾ ਹੋਈ, ਪਰ ਇਸ ਨਾਲ ਹੀ ਇਹ ਸਵਾਲ ਵੀ ਖੜ੍ਹੇ ਹੋਣ ਲੱਗੇ ਕਿ ਕੀ ਔਲਖ ਸਿਆਸਤ ਦਾ ਰੁਖ ਕਰਨ ਵਾਲੇ ਹਨ। ਇਸ ਦੌਰਾਨ ਉਨ੍ਹਾਂ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਡੀਓ ਕਾਲ ਰਾਹੀਂ ਉਨ੍ਹਾਂ ਨਾਲ ਗੱਲਬਾਤ ਕੀਤੀ ਸੀ।
ਸਿਆਸਤ ਬਾਰੇ ਸਪੱਸ਼ਟ ਕਰਦਿਆਂ ਸਿੰਗਰ ਮਨਕੀਰਤ ਔਲਖ ਨੇ ਕਿਹਾ ਕਿ ਉਨ੍ਹਾਂ ਦਾ ਰਾਜਨੀਤੀ ਵਿੱਚ ਜਾਣ ਦਾ ਕੋਈ ਵੀ ਇਰਾਦਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਉਹ ਕਲਾਕਾਰ ਹਨ ਅਤੇ ਸਾਰੀ ਉਮਰ ਉਹ ਕਲਾਕਾਰ ਹੀ ਰਹਿਣਗੇ। ਉਨ੍ਹਾਂ ਦੀ ਇੱਛਾ ਹੈ ਕਿ ਬੁਢਾਪੇ ਵਿੱਚ ਵੀ ਉਹ ਲੋਕਾਂ ਨੂੰ ਸੁਪਰਹਿੱਟ ਗੀਤ ਪੇਸ਼ ਕਰਦੇ ਰਹਿਣਗੇ।


ਸਭ ਰਾਜਨੀਤਿਕ ਪਾਰਟੀਆਂ ਨਾਲ ਪਿਆਰ ਤੇ ਸਤਿਕਾਰ
ਸਿੰਗਰ ਮਨਕੀਰਤ ਔਲਖ ਨੇ ਦੱਸਿਆ ਕਿ ਉਹ ਸਭ ਰਾਜਨੀਤਿਕ ਪਾਰਟੀਆਂ ਨਾਲ ਪਿਆਰ ਕਰਦੇ ਹਨ ਭਾਵੇਂ ਉਹ ਆਮ ਆਦਮੀ ਪਾਰਟੀ, ਭਾਜਪਾ, ਕਾਂਗਰਸ, ਅਕਾਲੀ ਦਲ ਜਾਂ ਕਿਸੇ ਹੋਰ ਨਾਲ ਸੰਬੰਧਤ ਹੋਣ। ਕਲਾਕਾਰ ਹੋਣ ਕਰਕੇ ਉਹ ਹਰ ਕਿਸੇ ਨਾਲ ਪਿਆਰ ਅਤੇ ਸਤਿਕਾਰ ਦਾ ਰਿਸ਼ਤਾ ਬਣਾਈ ਰੱਖਦੇ ਹਨ।



![Mankirat-Aulakh-in-Gurdaspur-1[1]](https://punjabbuzz.com/Punjabi/wp-content/uploads/2025/09/Mankirat-Aulakh-in-Gurdaspur-11-696x392.jpeg)


