Friday, October 16, 2026
Google search engine
HomeDeshFerozepur Police ਤੇ CIA ਜ਼ੀਰਾ ਸਟਾਫ ਵੱਲੋਂ ਵੱਡੀ ਕਾਰਵਾਈ, ਦੋ ਬਦਮਾਸ਼ਾਂ ਦਾ...

Ferozepur Police ਤੇ CIA ਜ਼ੀਰਾ ਸਟਾਫ ਵੱਲੋਂ ਵੱਡੀ ਕਾਰਵਾਈ, ਦੋ ਬਦਮਾਸ਼ਾਂ ਦਾ Encounter

ਫਿਰੋਜ਼ਪੁਰ ਪੁਲਿਸ ਨੇ CIA ਜ਼ੀਰਾ ਸਟਾਫ ਨਾਲ ਮਿਲ ਕੇ ਵੱਡੀ ਕਾਰਵਾਈ ਕੀਤੀ।

ਫਿਰੋਜ਼ਪੁਰ ਪੁਲਿਸ ਦੀ ਵੱਲੋਂ ਵੱਡੀ ਕਾਰਵਾਈ ਸਾਹਮਣੇ ਆਈ ਹੈ। ਥਾਣਾ ਮੱਲਾਂਵਾਲਾ ਦੇ ਅਧੀਨ CIA ਜੀਰਾ ਸਟਾਫ ਅਤੇ ਪੁਲਿਸ ਦੀਆਂ ਟੀਮਾਂ ਵੱਲੋਂ ਦੋ ਬਦਮਾਸ਼ਾਂ ਦਾ ਐਨਕਾਊਂਟਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਗੁਪਤ ਸੁਚਨਾ ਦੇ ਆਧਾਰ ‘ਤੇ ਸਪੈਸ਼ਲ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਦੋ ਬਦਮਾਸ਼ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਸਨ। ਜਦੋਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਮੌਕੇ ਤੋਂ ਫਰਾਰ ਹੋਣ ਲੱਗੇ।
ਪੁਲਿਸ ਦੇ ਮੁਤਾਬਕ, ਇਸ ਦੌਰਾਨ ਦੋਵੇਂ ਬਦਮਾਸ਼ਾਂ ਵੱਲੋਂ ਪੁਲਿਸ ਟੀਮ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ। ਇਸ ਦੇ ਜਵਾਬ ਵਿੱਚ ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕੀਤੀ।
ਇਸ ਐਨਕਾਊਂਟਰ ਦੌਰਾਨ ਦੋਵੇਂ ਬਦਮਾਸ਼ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ‘ਤੇ ਪਹਲੇ ਵੀ ਮੁਕਦਮੇ ਦਰਜ ਹਨ, ਫਿਲਹਾਲ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਐਸਐਸਪੀ ਫਿਰੋਜ਼ਪੁਰ ਨੇ ਸਾਂਝੀ ਕੀਤੀ ਜਾਣਕਾਰੀ

ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਜਾਣਕਾਰੀ ਦਿੱਤੀ ਕਿ ਸੀ ਆਈ ਏ ਜ਼ੀਰਾ ਅਤੇ ਐਸ ਐਚ ਓ ਮਲਾਵਾਲਾ ਨੂੰ ਗੁਪਤ ਜਾਣਕਾਰੀ ਸੀ ਜਿਸ ਕਰਕੇ ਨਾਕਾਬੰਦੀ ਕੀਤੀ ਹੋਈ ਸੀ ਅਤੇ ਹਰਜੀਤ ਸਿੰਘ ਅਤੇ ਦਿਲਬਾਗ ਸਿੰਘ ਮੋਟਰਸਾਇਕਲ ‘ਤੇ ਆ ਰਹੇ ਸਨ ਅਤੇ ਇਹ ਰੁਕੇ ਨਹੀਂ ਅਤੇ ਇਨ੍ਹਾਂ ਨੇ ਪੁਲਿਸ ‘ਤੇ ਫਾਇਰ ਕਰ ਦਿੱਤੇ ਅਤੇ ਜਵਾਬੀ ਕਾਰਵਾਈ ਵਿੱਚ ਇਹ ਦੋਵੇਂ ਜ਼ਖ਼ਮੀ ਹੋਏ ਹਨ ਇਹਨਾਂ ਕੋਲੋਂ ਦੋ ਹਥਿਆਰ ਬਰਾਮਦ ਹੋਏ ਹਨ। ਇਨ੍ਹਾਂ ‘ਤੇ ਮੁਕਦਮੇ ਦਰਜ ਹਨ ਅਤੇ ਫਿਰੌਤੀ ਮੰਗਣ ਵਾਲਿਆਂ ਨਾਲ ਇਹ ਜੁੜੇ ਹੋਏ ਸਨ। ਇਹ ਉਨ੍ਹਾਂ ਦੇ ਗੁਰਗੇ ਦਾ ਕੰਮ ਕਰਦੇ ਸਨ ਐਸਐਸਪੀ ਫਿਰੋਜ਼ਪੁਰ ਨੇ ਕਿਹਾ ਕਿ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਅਤੇ ਜਾਂਚ ਦੌਰਾਨ ਕਈ ਅਹਿਮ ਖੁਲਾਸੇ ਹੋ ਸਕਦੇ ਹਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments