Wednesday, September 2, 2026
Google search engine
Homelatest NewsLudhiana: 20 ਘੰਟੇ ਕੰਮ, ਦਿਹਾੜੀ ਸਿਰਫ਼ 200… ਜ਼ਿੰਮੀਦਾਰ ਦੇ ਘਰ ਬੰਧਕ...

Ludhiana: 20 ਘੰਟੇ ਕੰਮ, ਦਿਹਾੜੀ ਸਿਰਫ਼ 200… ਜ਼ਿੰਮੀਦਾਰ ਦੇ ਘਰ ਬੰਧਕ ਮਜ਼ਦੂਰੀ ਕਰ ਰਿਹਾ ਸੀ ਨੌਜਵਾਨ, ਨਿਹੰਗਾਂ ਨੇ ਛੁਡਵਾਇਆ

ਲੁਧਿਆਣਾ ‘ਚ ਨਿਹੰਗ ਸਿੱਖਾਂ ਨੇ ਇੱਕ ਜ਼ਿੰਮੀਦਾਰ ਦੇ ਚੁੰਗਲ ਤੋਂ ਬੰਧਕ ਬਣਾਏ ਗਏ ਇੱਕ ਮਜ਼ਦੂਰ ਨੂੰ ਛੁਡਵਾਇਆ।

ਲੁਧਿਆਣਾ ‘ਚ ਬੰਧਕ ਮਜ਼ਦੂਰੀ ਤੇ ਤਸ਼ੱਦਦ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ, ਨਿਹੰਗ ਸਿੱਖਾਂ ਨੇ ਚੌਕਸੀ ਨਾਲ ਇੱਕ ਨੌਜਵਾਨ ਨੂੰ ਸੁਰੱਖਿਅਤ ਛੁਡਾਇਆ ਹੈ, ਜੋ ਪਿਛਲੇ ਛੇ ਸਾਲਾਂ ਤੋਂ ਜ਼ਿੰਮੀਦਾਰ ਚੁੰਗਲ ‘ਚ ਬੰਦੀ ਬਣਾਇਆ ਗਿਆ ਸੀ। ਪੀੜਤ ਦਾ ਇਲਜ਼ਾਮ ਹੈ ਕਿ ਜ਼ਿੰਮੀਦਾਰ ਉਸ ਤੋਂ ਹਰ ਰੋਜ਼ 18 ਤੋਂ 20 ਘੰਟੇ ਸਖ਼ਤ ਮਜ਼ਦੂਰੀ ਕਰਵਾਉਂਦਾ ਸੀ। ਪੂਰਾ ਮਾਮਲਾ ਹੁਣ ਪੁਲਿਸ ਦੇ ਧਿਆਨ ‘ਚ ਲਿਆਂਦਾ ਗਿਆ ਹੈ।
ਆਪਣੀ ਹੱਡ-ਬੀਤੀ ਨੂੰ ਯਾਦ ਕਰਦਿਆਂ, ਪੀੜਤ ਨੇ ਦੱਸਿਆ ਕਿ ਕੁੱਝ ਸਾਲ ਪਹਿਲਾਂ, ਉਸ ਨੇ ਆਪਣਾ ਘਰ ਬਣਾਉਣ ਲਈ ਇੱਕ ਸਥਾਨਕ ਜ਼ਿੰਮੀਦਾਰ ਤੋਂ ਕੁੱਝ ਪੈਸੇ ਉਧਾਰ ਲਏ ਸਨ। ਇਸ ਕਰਜ਼ੇ ਦੀ ਆੜ ‘ਚ ਜ਼ਿੰਮੀਦਾਰ ਨੇ ਉਸ ਨੂੰ ਆਪਣੇ ਜਾਲ ‘ਚ ਫਸਾਇਆ। ਪੀੜਤ ਦਾ ਇਲਜ਼ਾਮ ਹੈ ਕਿ ਜ਼ਿੰਮੀਦਾਰ ਦੇ ਪਰਿਵਾਰ ਉਸ ਤੋਂ ਕਰੀਬ 18-20 ਘੰਟੇ ਸਵੇਰੇ ਤੋਂ ਦੇਰ ਰਾਤ ਤੱਕ ਕੰਮ ਕਰਵਾਉਂਦਾ ਸੀ। ਇਸ ਕੰਮ ਦੇ ਬਦਲੇ, ਉਸ ਨੂੰ ਸਿਰਫ਼ 200 ਰੁਪਏ ਦਿਹਾੜੀ ਦਿੱਤੀ ਜਾਂਦੀ ਸੀ।
ਪੀੜਤ ਨੇ ਦੱਸਿਆ ਕਿ ਉਹ ਇਨ੍ਹਾਂ 6 ਸਾਲਾਂ ਦੌਰਾਨ, ਕਦੇ ਵੀ ਆਪਣੇ ਪਰਿਵਾਰ ਨਾਲ ਕੋਈ ਖੁਸ਼ੀ ਦਾ ਮੌਕਾ ਨਹੀਂ ਮਨਾ ਸਕਿਆ, ਨਾ ਹੀ ਉਸ ਨੂੰ ਆਪਣੇ ਬੱਚਿਆਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਗਈ। ਜਦੋਂ ਵੀ ਉਹ ਘਰ ਜਾਣ ਲਈ ਕਹਿੰਦਾ ਸੀ ਤਾਂ ਜ਼ਿੰਮੀਦਾਰ ਉਸਨੂੰ ਮਾਨਸਿਕ ਤੌਰ ‘ਤੇ ਤਸੀਹੇ ਦਿੰਦਾ ਸੀ, ਉਸ ਨੂੰ ਤਾਅਨੇ ਮਾਰਦਾ ਸੀ ਤੇ ਕਹਿੰਦਾ ਸੀ ਕਿ ਆਪਣੀ ਪਤਨੀ ਨੂੰ ਤਲਾਕ ਦੇ ਦੇ, ਤੇਰੇ ਬੱਚੇ ਅਸੀਂ ਖ਼ੁਦ ਪਾਲ ਲਵਾਂਗੇ।”

ਨਿਹੰਗ ਸਿੱਖਾਂ ਨੇ ਕੀਤੀ ਕਾਰਵਾਈ

ਜ਼ਿੰਮੀਦਾਰ ਦੇ ਹੱਥੋਂ ਇਸ ਜ਼ੁਲਮ ਤੋਂ ਦੁਖੀ ਹੋ ਕੇ, ਪੀੜਤ ਨੇ ਕਿਸੇ ਤਰ੍ਹਾਂ ਨਿਹੰਗ ਸਿੱਖਾਂ ਨਾਲ ਸੰਪਰਕ ਕੀਤਾ। ਨਿਹੰਗ ਕੁਲਦੀਪ ਸਿੰਘ ਤੇ ਉਸਦੇ ਸਾਥੀਆਂ ਨੇ ਤੁਰੰਤ ਮਾਮਲੇ ‘ਚ ਦਖਲ ਦਿੱਤਾ। ਨਿਹੰਗ ਜ਼ਿੰਮੀਦਾਰ ਦੇ ਟਿਕਾਣੇ ‘ਤੇ ਪਹੁੰਚੇ ਤੇ ਨੌਜਵਾਨ ਨੂੰ ਉਸ ਦੇ ਚੁੰਗਲ ਤੋਂ ਛੁਡਾਇਆ।
ਇਸ ਤੋਂ ਇਲਾਵਾ, ਨਿਹੰਗ ਸਿੱਖਾਂ ਨੇ ਘਟਨਾ ਸਥਾਨ ਤੋਂ ਮਕਾਨ ਮਾਲਕ ਦੀ ਪਿਸਤੌਲ ਕਬਜ਼ੇ ‘ਚ ਲੈ ਲਈ। ਪਿਸਤੌਰ ਪੁਲਿਸ ਸਟੇਸ਼ਨ ਲੈ ਗਏ ਤੇ ਉੱਥੇ ਜਮ੍ਹਾ ਕਰਵਾ ਦਿੱਤੀ। ਫਿਲਹਾਲ, ਪੁਲਿਸ ਨੇ ਪੀੜਤ ਦੀ ਸ਼ਿਕਾਇਤ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਮੁਲਜ਼ਮਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments