Wednesday, September 2, 2026
Google search engine
HomeDeshਆਕਸੀਟੋਸਿਨ ਇੰਜੈਕਸ਼ਨ ਤੋਂ ਬਾਅਦ 5 ਗਰਭਵਤੀ ਮਹਿਲਾਵਾਂ ਦੀ ਮੌਤ, ਜਾਂਚ ਦੇ ਘੇਰੇ...

ਆਕਸੀਟੋਸਿਨ ਇੰਜੈਕਸ਼ਨ ਤੋਂ ਬਾਅਦ 5 ਗਰਭਵਤੀ ਮਹਿਲਾਵਾਂ ਦੀ ਮੌਤ, ਜਾਂਚ ਦੇ ਘੇਰੇ ‘ਚ Amritsar ਦੀ ਫੈਕਟਰੀ

ਫੈਕਟਰੀ ਮਾਲਕ ਜੁਗਲ ਕਿਸ਼ੋਰ ਮੀਡੀਆ ਸਾਹਮਣੇ ਆਏ ਤੇ ਉਨ੍ਹਾਂ ਮੰਨਿਆ ਕਿ ਉਨ੍ਹਾਂ ਦੀ ਫੈਕਟਰੀ ‘ਚ ਆਕਸੀਟੋਸਿਨ ਇੰਜੈਕਸ਼ਨ ਬਣਾਏ ਜਾਂਦੇ ਹਨ।

ਰਾਜਸਥਾਨ ‘ਚ ਗਰਭਵਤੀ ਮਹਿਲਾਵਾਂ ਨੂੰ ਆਕਸੀਟੋਸਿਨ ਇੰਜੈਕਸ਼ਨ ਲਗਾਏ ਜਾਣ ਤੋਂ ਬਾਅਦ ਪੰਜ ਮਹਿਲਾਵਾਂ ਦੀ ਮੌਤ ਹੋ ਗਈ। ਮਾਮਲਾ ਸਾਹਮਣੇ ਆਉਣ ਨਾਲ ਸਿਹਤ ਵਿਭਾਗ ਤੇ ਦਵਾਈ ਕੰਪਨੀਆਂ ‘ਚ ਹੜਕੰਪ ਮਚ ਗਿਆ ਹੈ। ਇਸ ਮਾਮਲੇ ਦੇ ਤਾਰ ਅੰਮ੍ਰਿਤਸਰ ਸਥਿਤ ਜੈਕਸਨ ਫੈਕਟਰੀ ਨਾਲ ਜੁੜਦੇ ਨਜ਼ਰ ਆ ਰਹੇ ਹਨ, ਜਿੱਥੇ ਪਿਛਲੇ ਕਈ ਸਾਲਾਂ ਤੋਂ ਆਕਸੀਟੋਸਿਨ ਇੰਜੈਕਸ਼ਨ ਤਿਆਰ ਕੀਤੇ ਜਾ ਰਹੇ ਹਨ। ਘਟਨਾ ਤੋਂ ਬਾਅਦ ਮੀਡੀਆ ਦੀ ਟੀਮ ਅੰਮ੍ਰਿਤਸਰ ਸਥਿਤ ਫੈਕਟਰੀ ਪਹੁੰਚੀ ਤੇ ਮਾਮਲੇ ਸਬੰਧੀ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ।
ਮੀਡੀਆ ਟੀਮ ਜਦੋਂ ਫੈਕਟਰੀ ਕੰਪਲੈਕਸ ‘ਚ ਦਾਖ਼ਲ ਹੋਣ ਲੱਗੀ ਤਾਂ ਸੁਰੱਖਿਆ ਗਾਰਡ ਨੇ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਕਾਫੀ ਸਮੇਂ ਤੱਕ ਗੱਲਬਾਤ ਤੇ ਕੋਸ਼ਿਸ਼ਾਂ ਤੋਂ ਬਾਅਦ ਫੈਕਟਰੀ ਦਾ ਫਲੋਰ ਮੈਨੇਜਰ ਸਾਹਮਣੇ ਆਇਆ। ਹਾਲਾਂਕਿ ਉਸ ਨੇ ਮਾਮਲੇ ਤੇ ਖੁੱਲ੍ਹ ਕੇ ਕੁਝ ਕਹਿਣ ਤੋਂ ਗੁਰੇਜ਼ ਕਰਦਿਆਂ ਕਿਹਾ ਕਿ ਕੰਪਨੀ ਪ੍ਰਸ਼ਾਸਨ ਪੂਰੇ ਮਾਮਲੇ ਤੇ ਨਜ਼ਰ ਬਣਾਈ ਹੋਈ ਹੈ ਤੇ ਜਾਂਚ ਏਜੰਸੀਆਂ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।
ਇਸ ਤੋਂ ਬਾਅਦ ਫੈਕਟਰੀ ਮਾਲਕ ਜੁਗਲ ਕਿਸ਼ੋਰ ਮੀਡੀਆ ਸਾਹਮਣੇ ਆਏ ਤੇ ਉਨ੍ਹਾਂ ਮੰਨਿਆ ਕਿ ਉਨ੍ਹਾਂ ਦੀ ਫੈਕਟਰੀ ‘ਚ ਆਕਸੀਟੋਸਿਨ ਇੰਜੈਕਸ਼ਨ ਬਣਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ 19 ਫਰਵਰੀ 2026 ਨੂੰ ਇਸੇ ਫੈਕਟਰੀ ਤੋਂ ਆਕਸੀਟੋਸਿਨ ਇੰਜੈਕਸ਼ਨਾਂ ਦੀ ਖੇਪ ਰਾਜਸਥਾਨ ਭੇਜੀ ਗਈ ਸੀ। ਹਾਲਾਂਕਿ, ਉਨ੍ਹਾਂ ਇਹ ਵੀ ਕਿਹਾ ਕਿ ਅਜੇ ਇਹ ਸਪੱਸ਼ਟ ਨਹੀਂ ਹੋਇਆ ਕਿ ਮਹਿਲਾਵਾਂ ਦੀ ਮੌਤ ਸਿਰਫ਼ ਆਕਸੀਟੋਸਿਨ ਇੰਜੈਕਸ਼ਨ ਕਾਰਨ ਹੋਈ ਜਾਂ ਫਿਰ ਇਲਾਜ ਦੌਰਾਨ ਦਿੱਤੀਆਂ ਗਈਆਂ ਹੋਰ ਦਵਾਈਆਂ ਦੇ ਰਿਐਕਸ਼ਨ ਕਾਰਨ ਇਹ ਘਟਨਾ ਵਾਪਰੀ।
ਜੁਗਲ ਕਿਸ਼ੋਰ ਨੇ ਕਿਹਾ ਕਿ ਉਹ ਪਿਛਲੇ ਕਰੀਬ 40 ਸਾਲਾਂ ਤੋਂ ਇਸ ਦਵਾਈ ਦਾ ਨਿਰਮਾਣ ਕਰ ਰਹੇ ਹਨ ਤੇ ਅੱਜ ਤੱਕ ਇਸ ਤਰ੍ਹਾਂ ਦੀ ਕੋਈ ਗੰਭੀਰ ਸ਼ਿਕਾਇਤ ਸਾਹਮਣੇ ਨਹੀਂ ਆਈ ਸੀ। ਉਨ੍ਹਾਂ ਦਾਅਵਾ ਕੀਤਾ ਕਿ ਫੈਕਟਰੀ ‘ਚ ਦਵਾਈਆਂ ਦਾ ਨਿਰਮਾਣ ਨਿਰਧਾਰਤ ਮਾਪਦੰਡਾਂ ਤੇ ਗੁਣਵੱਤਾ ਨਿਯਮਾਂ ਅਨੁਸਾਰ ਕੀਤਾ ਜਾਂਦਾ ਹੈ। ਨਾਲ ਹੀ ਉਨ੍ਹਾਂ ਇਹ ਵੀ ਮੰਨਿਆ ਕਿ ਜੇਕਰ ਕਿਸੇ ਪੱਧਰ ਤੇ ਕੋਈ ਲਾਪਰਵਾਹੀ ਹੋਈ ਹੈ ਤਾਂ ਉਸ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

ਆਕਸੀਟੋਸਿਨ ਇੰਜੈਕਸ਼ਨ ਤੋਂ ਇਲਾਵਾ ਦਿੱਤੀਆਂ 10 ਹੋਰ ਦਵਾਈਆਂ

ਜਾਣਕਾਰੀ ਮੁਤਾਬਕ ਜਿਨ੍ਹਾਂ ਗਰਭਵਤੀ ਮਹਿਲਾਵਾਂ ਦੀ ਮੌਤ ਹੋਈ, ਉਨ੍ਹਾਂ ਨੂੰ ਆਕਸੀਟੋਸਿਨ ਇੰਜੈਕਸ਼ਨ ਤੋਂ ਇਲਾਵਾ ਕਰੀਬ 10 ਹੋਰ ਦਵਾਈਆਂ ਵੀ ਦਿੱਤੀਆਂ ਗਈਆਂ ਸਨ। ਅਜਿਹੇ ‘ਚ ਸਿਹਤ ਵਿਭਾਗ ਤੇ ਜਾਂਚ ਏਜੰਸੀਆਂ ਹੁਣ ਇਹ ਪਤਾ ਲਗਾਉਣ ‘ਚ ਜੁੱਟੀਆਂ ਹਨ ਕਿ ਆਖ਼ਿਰ ਮੌਤ ਦੀ ਅਸਲ ਵਜ੍ਹਾ ਕੀ ਰਹੀ। ਰਾਜਸਥਾਨ ਸਿਹਤ ਵਿਭਾਗ ਵੱਲੋਂ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਸੰਬੰਧਿਤ ਦਵਾਈ ਬੈਚ ਦੇ ਸੈਂਪਲ ਵੀ ਜਾਂਚ ਲਈ ਭੇਜੇ ਗਏ ਹਨ।
ਇਸ ਘਟਨਾ ਤੋਂ ਬਾਅਦ ਸਿਹਤ ਵਿਭਾਗ ਦੀਆਂ ਟੀਮਾਂ ਦਵਾਈ ਸਪਲਾਈ ਚੇਨ, ਨਿਰਮਾਣ ਪ੍ਰਕਿਰਿਆ ਤੇ ਹਸਪਤਾਲਾਂ ‘ਚ ਵਰਤੇ ਗਏ ਇੰਜੈਕਸ਼ਨਾਂ ਦੀ ਗੁਣਵੱਤਾ ਦੀ ਵੀ ਜਾਂਚ ਕਰ ਰਹੀਆਂ ਹਨ। ਫਿਲਹਾਲ ਇਸ ਮਾਮਲੇ ਨੇ ਦਵਾਈ ਨਿਰਮਾਣ ਕੰਪਨੀਆਂ ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments