Wednesday, June 17, 2026
Google search engine
HomeDeshਦਲਿਤ IPS ਅਧਿਕਾਰੀ ਦੇ ਪਰਿਵਾਰ ਨੂੰ ਮਿਲੇ ਇਨਸਾਫ਼… ਪੰਜਾਬ ‘ਚ ਸੜਕਾਂ ‘ਤੇ...

ਦਲਿਤ IPS ਅਧਿਕਾਰੀ ਦੇ ਪਰਿਵਾਰ ਨੂੰ ਮਿਲੇ ਇਨਸਾਫ਼… ਪੰਜਾਬ ‘ਚ ਸੜਕਾਂ ‘ਤੇ ਉਤਰੀ ‘ਆਪ’

ਆਮ ਆਦਮੀ ਪਾਰਟੀ ਨੇ ਪੂਰੇ ਮਾਮਲੇ ਨੂੰ ਅੰਬੇਡਕਰ ਦੀ ਵਿਚਾਰਧਾਰਾ ਨਾਲ ਜੋੜਿਆ ਹੈ।

ਆਮ ਆਦਮੀ ਪਾਰਟੀ ਦਲਿਤ ਆਈਪੀਐਸ ਅਧਿਕਾਰੀ ਵਾਈ. ਪੂਰਨ ਕੁਮਾਰ ਲਈ ਇਨਸਾਫ਼ ਦੀ ਲੜਾਈ ਨੂੰ ਪੰਜਾਬ ਚ ਇੱਕ ਜਨ ਅੰਦੋਲਨ ਚ ਬਦਲਣ ਲਈ ਅੱਗੇ ਵਧੀ ਹੈ। ਪਰਿਵਾਰ ਨੂੰ ਇਨਸਾਫ਼ ਨਾ ਮਿਲਣ ਤੇ ਹਰਿਆਣਾ ਚ ਭਾਜਪਾ ਸਰਕਾਰ ਦੀ ਚੁੱਪੀ ਨੇ ਪੂਰੇ ਪੰਜਾਬ ਚ ਜਨਤਕ ਭਾਵਨਾਵਾਂ ਨੂੰ ਜਗਾ ਦਿੱਤਾ ਹੈ। ਆਮ ਆਦਮੀ ਪਾਰਟੀ ਨੇ ਸਪੱਸ਼ਟ ਕੀਤਾ ਹੈ ਕਿ ਇਹ ਮਾਮਲਾ ਸਿਰਫ਼ ਇੱਕ ਅਧਿਕਾਰੀ ਦੀ ਮੌਤ ਦਾ ਨਹੀਂ ਹੈ, ਸਗੋਂ ਨਿਆਂ, ਸਮਾਨਤਾ ਤੇ ਸਮਾਜਿਕ ਸਨਮਾਨ ਦੀ ਲੜਾਈ ਹੈ।
ਪੂਰਨ ਕੁਮਾਰ ਦੀ ਖੁਦਕੁਸ਼ੀ ਤੋਂ ਬਾਅਦ, ਪਰਿਵਾਰ ਲਗਾਤਾਰ ਇਨਸਾਫ਼ ਲਈ ਲੜ ਰਿਹਾ ਹੈ। ਪੋਸਟਮਾਰਟਮ ਤੇ ਅੰਤਿਮ ਸੰਸਕਾਰ ਚ ਦੇਰੀ ਇਸ ਗੱਲ ਦਾ ਪ੍ਰਤੀਕ ਹੈ ਕਿ ਸੱਤਾ ਤੰਤਰ ਨੇ ਇੱਕ ਦਲਿਤ ਅਫ਼ਸਰ ਦੀ ਮੌਤ ਨੂੰ ਵੀ ਰਾਜਨੀਤੀ ਤੇ ਰਸੂਖ਼ ਦੇ ਥੱਲੇ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਹੁਣ, ਇਨਸਾਫ਼ ਦੀ ਇਹ ਮੰਗ ਆਮ ਆਦਮੀ ਪਾਰਟੀ ਦੀ ਅਗਵਾਈ ਹੇਠ ਪੰਜਾਬ ਦੀਆਂ ਸੜਕਾਂ ‘ਤੇ ਗੂੰਜੀ।

ਪੰਜਾਬ ਚ ਕੈਂਡਲ ਮਾਰਚ

ਆਪ ਮੰਤਰੀਆਂ ਤੇ ਵਿਧਾਇਕਾਂ ਨੇ ਸੂਬੇ ਦੇ ਸਾਰੇ ਪ੍ਰਮੁੱਖ ਜ਼ਿਲ੍ਹਿਆਂ ਚ ਕੈਂਡਲ ਮਾਰਚ ਦੀ ਅਗਵਾਈ ਕੀਤੀ। ਅੰਮ੍ਰਿਤਸਰ ਚ ਹਰਭਜਨ ਸਿੰਘ ਈਟੀਓ, ਜਲੰਧਰ ਚ ਮਹਿੰਦਰ ਭਗਤ, ਪਟਿਆਲਾ ਚ ਵਿਧਾਇਕ ਗੁਰਦੇਵ ਦੇਵਮਾਨ ਤੇ ਚੰਡੀਗੜ੍ਹ ਚ ਪਾਰਟੀ ਦੇ ਸੀਨੀਅਰ ਆਗੂਆਂ ਕੈਂਡਲ ਮਾਰਚ ਦੀ ਅਗਵਾਈ ਕੀਤੀ। ਪਾਰਟੀ ਨੇ ਕਿਹਾ ਹੈ ਕਿ ਇਹ ਸਿਰਫ਼ ਇੱਕ ਪ੍ਰਤੀਕਾਤਮਕ ਘਟਨਾ ਨਹੀਂ ਹੈ, ਸਗੋਂ ਇੱਕ ਸ਼ਕਤੀਸ਼ਾਲੀ ਸੰਦੇਸ਼ ਹੈ: ਜਦੋਂ ਸਰਕਾਰ ਬੇਇਨਸਾਫ਼ੀ ‘ਤੇ ਚੁੱਪ ਰਹਿੰਦੀ ਹੈ, ਤਾਂ ਜਨਤਾ ਜਵਾਬ ਦੇਣ ਲਈ ਸੜਕਾਂ ‘ਤੇ ਉਤਰਦੀ ਹੈ।
ਆਮ ਆਦਮੀ ਪਾਰਟੀ ਨੇ ਇਸ ਅੰਦੋਲਨ ਨੂੰ ਡਾ. ਭੀਮ ਰਾਓ ਅੰਬੇਡਕਰ ਦੀ ਵਿਚਾਰਧਾਰਾ ਨਾਲ ਜੋੜਿਆ ਹੈ। ਇਹ ਮੋਰਚਾ ਨਿਆਂ, ਸਮਾਨਤਾ ਤੇ ਮਾਣ-ਸਨਮਾਨ ਦੇ ਉਨ੍ਹਾਂ ਸਿਧਾਂਤਾਂ ਦੀ ਰੱਖਿਆ ਲਈ ਸ਼ੁਰੂ ਕੀਤਾ ਜਾ ਰਿਹਾ ਹੈ. ਜਿਨ੍ਹਾਂ ਲਈ ਅੰਬੇਡਕਰ ਲੜੇ ਸਨ। ਪੰਜਾਬ ਦੇ ਲੋਕ ਪੂਰਨ ਕੁਮਾਰ ਵਰਗੇ ਇਮਾਨਦਾਰ ਅਫ਼ਸਰ ਨਾਲ ਹੋਈ ਬੇਇਨਸਾਫ਼ੀ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰਨਗੇ। ਇਹ ਅੰਦੋਲਨ ਇੱਕ ਅਫ਼ਸਰ ਲਈ ਨਹੀਂ ਸਗੋਂ ਪੂਰੇ ਦਲਿਤ ਭਾਈਚਾਰੇ ਦੇ ਮਾਣ-ਸਨਮਾਨ ਲਈ ਹੈ।

ਇਹ ਅੰਦੋਲਨ ਸਮਾਜਿਕ ਚੇਤਨਾ ਦਾ ਪ੍ਰਤੀਕ

ਆਮ ਆਦਮੀ ਪਾਰਟੀ ਨੇ ਇਹ ਵੀ ਕਿਹਾ ਕਿ ਭਾਜਪਾ ਸਰਕਾਰ ਦੀ ਅਸੰਵੇਦਨਸ਼ੀਲਤਾ ਇਸ ਗੱਲ ਦਾ ਸਬੂਤ ਹੈ ਕਿ ਸੱਤਾ ਦੇ ਗਲਿਆਰਿਆਂ ਚ ਦਲਿਤ ਭਾਈਚਾਰੇ ਦੇ ਦਰਦ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਹੈ। ਪਰ ਇਤਿਹਾਸ ਗਵਾਹ ਹੈ ਕਿ ਜਦੋਂ ਸਰਕਾਰ ਨੇ ਆਵਾਜ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਸੜਕਾਂ ‘ਤੇ ਜਨਤਕ ਸਮਰਥਨ ਹਮੇਸ਼ਾ ਫੈਸਲੇ ਲੈ ਕੇ ਆਇਆ ਹੈ। ਇਸ ਲਈ ਪੰਜਾਬ ਭਰ ਚ ਕੈਂਡਲ ਮਾਰਚ ਕੱਢੀ ਗਈ ਤੇ ਇਨਸਾਫ਼ ਦੀ ਇੱਕ ਸਰਬਸੰਮਤੀ ਨਾਲ ਮੰਗ ਉੱਠੀ।
ਪਾਰਟੀ ਨੇ ਕਿਹਾ ਕਿ ਇਹ ਅੰਦੋਲਨ ਰਾਜਨੀਤੀ ਤੋਂ ਪਰੇ ਸਮਾਜਿਕ ਚੇਤਨਾ ਦੇ ਪ੍ਰਤੀਕ ਵਜੋਂ ਉਭਰੇਗਾ। ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਇਨਸਾਫ਼ ਲਈ ਇਹ ਲੜਾਈ ਲੰਬੀ ਤੇ ਔਖੀ ਹੋ ਸਕਦੀ ਹੈ, ਪਰ ਇਸ ਨੂੰ ਇਸ ਦੇ ਤਰਕਪੂਰਨ ਸਿੱਟੇ ‘ਤੇ ਲਿਜਾਇਆ ਜਾਵੇਗਾ। ਇਹ ਸੰਘਰਸ਼ ਪੂਰਨ ਕੁਮਾਰ ਨੂੰ ਇਨਸਾਫ਼ ਮਿਲਣ ਤੱਕ ਜਾਰੀ ਰਹੇਗਾ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments