Saturday, August 29, 2026
Google search engine
HomeCrimeJalandhar: ਬਜ਼ੁਰਗ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਲਾਸ਼ ਨੇੜੇ ਪਿਆ ਸੀ ਹਥੌੜਾ

Jalandhar: ਬਜ਼ੁਰਗ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਲਾਸ਼ ਨੇੜੇ ਪਿਆ ਸੀ ਹਥੌੜਾ

ਮ੍ਰਿਤਕ ਦੀ ਧੀ ਨੇ ਖੁਸ਼ਬੂ ਨੇ ਦੱਸਿਆ ਉਸ ਦੇ ਪਿਤਾ ਕਿਸੇ ਨੂੰ ਮਿਲਣ ਗਏ ਸਨ।

ਜਲੰਧਰ ਦੇ ਗੁਰੂ ਨਾਨਕ ਪੁਰਾ ਪੱਛਮੀ ਇਲਾਕੇ ‘ਚ ਬੀਤੇ ਦਿਨ ਇੱਕ ਬਜ਼ੁਰਗ ਵਿਅਕਤੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਦੀ ਲਾਸ਼ ਘਰ ਦੀ ਛੱਤ ‘ਤੇ ਸ਼ੱਕੀ ਹਾਲਾਤਾਂ ‘ਚ ਮਿਲੀ। ਮ੍ਰਿਤਕ ਵਿਅਕਤੀ ਦਾ ਸਿਰ ਸੱਟ ਕਾਰਨ ਖੂਨ ਨਾਲ ਲੱਥਪੱਥ ਸੀ ਤੇ ਲਾਸ਼ ਦੇ ਕੋਲ ਇੱਕ ਹਥੌੜਾ ਪਿਆ ਸੀ। ਮ੍ਰਿਤਕ ਦੀ ਧੀ ਵਿਆਹ ‘ਚ ਸ਼ਾਮਲ ਹੋਣ ਲਈ ਗਈ ਸੀ। ਉਸ ਨੂੰ ਘਰ ਵਾਪਸ ਆਉਣ ‘ਤੇ ਮੌਤ ਪਿਤਾ ਦੀ ਬਾਰੇ ਪਤਾ ਲੱਗਾ। ਮ੍ਰਿਤਕ ਦੀ ਪਛਾਣ ਅਸ਼ੋਕ ਕੁਮਾਰ ਵਜੋਂ ਹੋਈ ਹੈ, ਜੋ ਗੁਰੂ ਨਾਨਕ ਪੁਰਾ ਪੱਛਮੀ ਦਾ ਰਹਿਣ ਵਾਲਾ ਹੈ।
ਮ੍ਰਿਤਕ ਦੀ ਧੀ ਨੇ ਖੁਸ਼ਬੂ ਨੇ ਦੱਸਿਆ ਉਸ ਦੇ ਪਿਤਾ ਕਿਸੇ ਨੂੰ ਮਿਲਣ ਗਏ ਸਨ। ਦੁਪਹਿਰ ਨੂੰ ਘਰ ਵਾਪਸ ਆਉਣ ਤੋਂ ਬਾਅਦ ਉਸ ਨੇ ਆਪਣੇ ਪਿਤਾ ਨੂੰ ਖਾਣਾ ਖਿਲਾਇਆ। ਇਸ ਤੋਂ ਬਾਅਦ ਉਹ ਪਰਿਵਾਰ ਨਾਲ ਇੱਕ ਫੰਕਸ਼ਨ ‘ਤੇ ਚਲੀ ਗਈ। ਵਾਪਸ ਆਉਣ ਦੇ ਉਸ ਦੀ ਮਾਤਾ ਨੇ ਪਿਤਾ ਨੂੰ ਦੇਖਣ ਲਈ ਭੇਜਿਆ, ਜਿੱਥੇ ਉਹ ਮ੍ਰਿਤ ਪਿਆ ਹੋਇਆ ਸੀ।
ਪਰਿਵਾਰ ਨੇ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਰਾਮਾ ਮੰਡੀ ਪੁਲਿਸ ਸਟੇਸ਼ਨ ਦੀ ਇੱਕ ਟੀਮ ਮੌਕੇ ‘ਤੇ ਪਹੁੰਚੀ, ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ। ਰਾਮਾ ਮੰਡੀ ਪੁਲਿਸ ਸਟੇਸ਼ਨ ਦੇ ਜਾਂਚ ਅਧਿਕਾਰੀ ਪ੍ਰੇਮ ਪਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਰਾਹੀਂ ਗੁਰੂ ਨਾਨਕ ਪੁਰਾ ਪੱਛਮੀ ਇਲਾਕੇ ‘ਚ ਇੱਕ ਘਰ ਦੀ ਛੱਤ ‘ਤੇ ਇੱਕ ਲਾਸ਼ ਪਈ ਹੋਣ ਬਾਰੇ ਸੂਚਨਾ ਮਿਲੀ। ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚਣ ‘ਤੇ, ਮੁੱਢਲੀ ਜਾਂਚ ਵਿੱਚ ਸਿਰ ‘ਤੇ ਸੱਟ ਦੇ ਨਿਸ਼ਾਨ ਦਿਖਾਈ ਦਿੱਤੇ।
ਪਰਿਵਾਰ ਨੂੰ ਮੌਕੇ ‘ਤੇ ਇੱਕ ਹਥੌੜਾ ਮਿਲਿਆ, ਹਾਲਾਂਕਿ ਉਸ ‘ਤੇ ਖੂਨ ਦਾ ਕੋਈ ਨਿਸ਼ਾਨ ਨਹੀਂ ਸੀ। ਉਨ੍ਹਾਂ ਅੱਗੇ ਕਿਹਾ ਕਿ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਲਗਾਇਆ ਜਾਵੇਗਾ ਤੇ ਪੀੜਤ ਪਰਿਵਾਰ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ ‘ਤੇ ਢੁਕਵੀਂ ਕਾਰਵਾਈ ਕੀਤੀ ਜਾਵੇਗੀ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments