Thursday, June 11, 2026
Google search engine
HomeDeshJalandhar: 10 ਪੰਚਾਇਤਾਂ ਨੇ ਕੀਤਾ ਪ੍ਰਵਾਸੀਆਂ ਦਾ ਬਾਈਕਾਟ, ਨਹੀਂ ਦਿੱਤੀ ਜਾਵੇਗੀ ਤਿਉਹਾਰ...

Jalandhar: 10 ਪੰਚਾਇਤਾਂ ਨੇ ਕੀਤਾ ਪ੍ਰਵਾਸੀਆਂ ਦਾ ਬਾਈਕਾਟ, ਨਹੀਂ ਦਿੱਤੀ ਜਾਵੇਗੀ ਤਿਉਹਾਰ ਮਨਾਉਣ ਲਈ ਜਗ੍ਹਾ

ਪੰਚਾਇਤਾਂ ਦੀ ਮੀਟਿੰਗ ‘ਚ ਫੈਸਲਾ ਕੀਤਾ ਗਿਆ ਕਿ ਪ੍ਰਵਾਸੀਆਂ ਨੂੰ ਆਧਾਰ ਕਾਰਡ ਤੇ ਵੋਟਰ ਕਾਰਡ ਜਾਰੀ ਨਹੀਂ ਕੀਤੇ ਜਾਣਗੇ।

ਹੁਸ਼ਿਆਰਪੁਰ ‘ਚ 5 ਸਾਲਾਂ ਬੱਚੇ ਨੂੰ ਅਗਵਾ ਤੇ ਕਤਲ ਤੋਂ ਬਾਅਦ, ਸੂਬੇ ਭਰ ‘ਚ ਪ੍ਰਵਾਸੀਆਂ ਵਿਰੁੱਧ ਗੁੱਸਾ ਭੜਕ ਉੱਠਿਆ ਹੈ। ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਪ੍ਰਵਾਸੀਆਂ ਨੂੰ ਇਲਾਕੇ ‘ਚੋਂ ਕੱਢਣ ਲਈ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਇਸ ਦੌਰਾਨ, ਆਦਮਪੁਰ ਦੇ ਨੇੜੇ ਇੱਕ ਪਿੰਡ ਡਰੋਲੀ ਕਲਾਂ ‘ਚ, ਪ੍ਰਵਾਸੀ ਮਜ਼ਦੂਰਾਂ ਸੰਬੰਧੀ ਇਲਾਕੇ ਦੀਆਂ 10 ਪੰਚਾਇਤਾਂ ਦੀ ਇੱਕ ਐਮਰਜੈਂਸੀ ਮੀਟਿੰਗ ਹੋਈ। ਇਸ ਮੀਟਿੰਗ ‘ਚ ਪ੍ਰਵਾਸੀਆਂ ਖਿਲਾਫ਼ ਕਈ ਵੱਡੇ ਫੈਸਲਾ ਲਏ ਗਿਆ। ਮੀਟਿੰਗ ‘ਚ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਹਿੱਸਾ ਲਿਆ ਤੇ ਕਈ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ।
ਮੀਟਿੰਗ ‘ਚ ਫੈਸਲਾ ਕੀਤਾ ਗਿਆ ਕਿ ਪ੍ਰਵਾਸੀਆਂ ਨੂੰ ਆਧਾਰ ਕਾਰਡ ਤੇ ਵੋਟਰ ਕਾਰਡ ਜਾਰੀ ਨਹੀਂ ਕੀਤੇ ਜਾਣਗੇ। ਜਿਨ੍ਹਾਂ ਲੋਕਾਂ ਦੀਆਂ ਪਹਿਲਾਂ ਹੀ ਆਪਣੀਆਂ ਵੋਟਾਂ ਹਨ, ਉਨ੍ਹਾਂ ਨੂੰ ਰੱਦ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਕਿਸੇ ਵੀ ਪ੍ਰਵਾਸੀ ਨੂੰ ਰਾਤ ਨੂੰ ਪਿੰਡ ਦੇ ਆਲੇ-ਦੁਆਲੇ ਜਾਂ ਚੌਰਾਹਿਆਂ ‘ਤੇ ਘੁੰਮਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਪ੍ਰਵਾਸੀਆਂ ਨੂੰ ਤਿਉਹਾਰ ਮਨਾਉਣ ਲਈ ਨਹੀਂ ਦਿੱਤੀ ਜਾਵੇਗੀ ਜਗ੍ਹਾ

ਪੰਚਾਇਤਾਂ ਨੇ ਇਹ ਵੀ ਫੈਸਲਾ ਕੀਤਾ ਕਿ ਪਿੰਡ ਦੇ ਅੰਦਰ ਕਿਸੇ ਵੀ ਤਿਉਹਾਰ ਲਈ ਪ੍ਰਵਾਸੀਆਂ ਨੂੰ ਕੋਈ ਜਗ੍ਹਾ ਪ੍ਰਦਾਨ ਨਹੀਂ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਕੋਈ ਵੀ ਪਿੰਡ ਵਾਸੀ ਆਪਣੀ ਜਾਇਦਾਦ ਜਾਂ ਘਰ ਪ੍ਰਵਾਸੀਆਂ ਨੂੰ ਨਹੀਂ ਵੇਚੇਗਾ। ਜੇਕਰ ਕੋਈ ਅਜਿਹਾ ਕਰਦਾ ਹੈ, ਤਾਂ ਉਹ ਜ਼ਿੰਮੇਵਾਰ ਹੋਵੇਗਾ।
ਇਸ ਮੌਕੇ ਜਥੇਦਾਰ ਮਨੋਹਰ ਸਿੰਘ ਨੇ ਕਿਹਾ ਕਿ ਆਉਣ ਵਾਲੇ ਦਿਨਾਂ ‘ਚ 25 ਤੋਂ 30 ਪਿੰਡਾਂ ਦੀ ਇੱਕ ਹੋਰ ਵੱਡੀ ਮੀਟਿੰਗ ਬੁਲਾਈ ਜਾਵੇਗੀ, ਜਿਸ ‘ਚ ਪ੍ਰਵਾਸੀ ਮਜ਼ਦੂਰਾਂ ਨਾਲ ਸਬੰਧਤ ਮੁੱਦਿਆਂ ‘ਤੇ ਅੱਗੇ ਦੀ ਰਣਨੀਤੀ ‘ਤੇ ਚਰਚਾ ਕੀਤੀ ਜਾਵੇਗੀ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments