Tuesday, June 16, 2026
Google search engine
HomeDeshMajithia ਆਮਦਨ ਤੋਂ ਵੱਧ ਜਾਇਦਾਦ ਕੇਸ ਦੀ ਜਾਂਚ ਤੇਜ਼, ਅੱਜ ਈਡੀ ਦੇ...

Majithia ਆਮਦਨ ਤੋਂ ਵੱਧ ਜਾਇਦਾਦ ਕੇਸ ਦੀ ਜਾਂਚ ਤੇਜ਼, ਅੱਜ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਹੋਣਗੇ ਪੇਸ਼

ਨਿਰੰਜਨ ਸਿੰਘ ਉਹ ਅਧਿਕਾਰੀ ਹਨ, ਜਿਨ੍ਹਾਂ ਨੇ ਮਜੀਠਿਆਂ ਦੇ ਖਿਲਾਫ਼ 2014 ‘ਚ ਈਡੀ ਦੀ ਜਾਂਚ ਦੌਰਾਨ ਅਹਿਮ ਭੂਮਿਕਾ ਨਿਭਾਈ ਸੀ।

ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠਿਆਂ ਖਿਲਾਫ਼ ਜਾਂਚ ਤੇਜ਼ ਹੋ ਗਈ ਹੈ। ਇਸ ਹੀ ਸਿਲਸਿਲੇ ‘ਚ ਹੁਣ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਅੱਜ ਦੁਪਹਿਰ ਵਿਜੀਲੈਂਸ ਵਿਭਾਗ ਸਾਹਮਣੇ ਪੇਸ਼ ਹੋਣਗੇ ਤੇ ਬਿਆਨ ਦਰਜ ਕਰਵਾਉਣਗੇ। ਇਸ ਤੋਂ ਪਹਿਲਾਂ ਕੱਲ੍ਹ ਸਾਬਕਾ ਡੀਜੀਪੀ ਪੰਜਾਬ ਸਿਧਾਰਥ ਚਟੋਪਾਧਿਆਏ ਵਿਜੀਲੈਂਸ ਸਾਹਮਣੇ ਪੇਸ਼ ਹੋਏ ਸਨ।
ਨਿਰੰਜਨ ਸਿੰਘ ਉਹ ਅਧਿਕਾਰੀ ਹਨ, ਜਿਨ੍ਹਾਂ ਨੇ ਮਜੀਠਿਆਂ ਦੇ ਖਿਲਾਫ਼ 2014 ‘ਚ ਈਡੀ ਦੀ ਜਾਂਚ ਦੌਰਾਨ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਪੁਲਿਸ ਵੱਲੋਂ ਦਰਜ ਕੀਤੀ ਗਈ ਐਫਆਈਆਰ ‘ਚ ਉਨ੍ਹਾਂ ਦਾ ਨਾਂ ਨਹੀਂ ਸੀ, ਪਰ ਬਾਅਦ ‘ਚ ਮੁਲਜ਼ਮਾਂ ਤੋਂ ਪੁੱਛ-ਗਿੱਛ ਕੀਤੀ ਗਈ ਤਾਂ ਉਨ੍ਹਾਂ ਦਾ ਨਾਂ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਮਾਮਲੇ ‘ਚ ਵਿੱਤੀ ਪਹਿਲੂਆਂ ਦੀ ਜਾਂਚ ਵੀ ਉਨ੍ਹਾਂ ਦੀ ਅਗੁਵਾਈ ਹੇਠ ਕੀਤੀ ਗਈ। ਨਿਰੰਜਨ ਸਿੰਘ ਨੇ ਦੱਸਿਆ ਕਿ 2021 ਉਨ੍ਹਾਂ ਦੇ ਰਿਟਾਇਰਡ ਹੋਣ ਤੱਕ ਇਹ ਜਾਂਚ ਚੱਲ ਰਹੀ ਸੀ ਤੇ ਹੁਣ ਵੀ ਅਦਾਲਤ ‘ਚ ਇਸ ਮਾਮਲੇ ਦੀ ਸਟੇਟਸ ਰਿਪੋਰਟ ਪੇਸ਼ ਕੀਤੀ ਜਾ ਚੁੱਕੀ ਹੈ।

ਕੱਲ੍ਹ ਸਾਬਕਾ ਡੀਜੀਪੀ ਹੋਏ ਸਨ ਪੇਸ਼

ਕੱਲ੍ਹ ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ ਵਿਜੀਲੈਂਸ ਅਧਿਕਾਰੀਆਂ ਨੂੰ ਡਿਟੇਲ ਦੇਣ ਲਈ ਪੰਜਾਬ ਪੁਲਿਸ ਅਫਸਰ ਇੰਸਟੀਚਿਊਟ ਚੰਡੀਗੜ੍ਹ ਪਹੁੰਚੇ ਸਨ। ਸਿਧਾਰਥ ਚਟੋਪਾਧਿਆਏ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮਜੀਠਿਆਂ ਖਿਲਾਫ ਸਾਡੇ ਕੋਲ 2012-13 ਵਿੱਚ ਬਹੁਤ ਜਿਆਦਾ ਸਬੂਤ ਸਨ ਅਤੇ ਅੱਜ ਵੀ ਸਬੂਤ ਸਨ, ਪਰ ਉਦੋਂ ਅਕਾਲੀ ਦਲ ਦੀ ਸਰਕਾਰ ਹੋਣ ਕਰਕੇ ਉਨ੍ਹਾਂ ਖਿਲਾਫ਼ ਕਾਰਵਾਈ ਨਹੀਂ ਹੋਈ। ਮਜੀਠੀਆ ਆਪ ਵੀ ਉਸ ਸਮੇਂ ਮੰਤਰੀ ਸਨ।
ਚਟੋਪਾਧਿਆਏ ਨੇ ਕਿਹਾ ਕਿ ਉਹ ਵਿਜੀਲੈਂਸ ਨੂੰ ਜਾਣਕਾਰੀ ਦੇਣ ਆਏ ਸਨ, ਉਹ ਸਬੂਤ ਅੱਜ ਵੀ ਸਾਹਮਣੇ ਪਏ ਹਨ ਜੋ ਮਜੀਠਿਆਂ ਖਿਲਾਫ਼ ਕਾਰਵਾਈ ਕਰਨ ਲਈ ਕਾਫੀ ਹਨ। ਉਨ੍ਹਾਂ ਕਿਹਾ ਕਿ ਮਜੀਠਿਆਂ 100 ਫੀਸਦੀ ਡਰੱਗ ਕੇਸ ਵਿੱਚ ਸ਼ਾਮਲ ਹਨ। 2021 ਵਿੱਚ ਉਨ੍ਹਾਂ ਨੇ ਉਸ ਵੇਲ੍ਹੇ ਡੀਜੀਪੀ ਰਹਿੰਦਿਆਂ ਮਜੀਠਿਆ ਖਿਲਾਫ ਕੇਸ ਦਰਜ ਕੀਤਾ ਸੀ। ਉਸ ਵੇਲ੍ਹੇ ਵੀ ਉਨ੍ਹਾਂ ਨੂੰ 5 ਮਹੀਨੇ ਜੇਲ੍ਹ ਵਿੱਚ ਰਹਿਣਾ ਪਿਆ ਸੀ। ਉਨ੍ਹਾਂ ਨੇ ਕਿਹਾ ਕਿ ਉਸ ਵੇਲ੍ਹੇ ਕੇਸ ਵਿੱਚ ਕੀ-ਕੀ ਜਾਣਕਾਰੀਆਂ ਸਾਡੇ ਕੋਲ ਸਨ। ਮੈਂ ਉਨ੍ਹਾਂ ਨੂੰ ਕੇਸ ਦਾ ਪੂਰਾ ਬੈਕਗ੍ਰਾਉਂਡ ਦੱਸਿਆ ਹੈ ਤਾਂ ਜੋ ਉਹ ਅਦਾਲਤ ਵਿੱਚ ਕੇਸ ਨੂੰ ਮਜ਼ਬੂਤੀ ਨਾਲ ਪੇਸ਼ ਕਰ ਸਕਣ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments