Saturday, August 29, 2026
Google search engine
HomeDeshImran Khan ਲਈ Kapil Dev -Gavaskar ਨੇ ਫਿਰ ਚੁੱਕੀ ਆਵਾਜ਼, ਇਨ੍ਹਾਂ 21...

Imran Khan ਲਈ Kapil Dev -Gavaskar ਨੇ ਫਿਰ ਚੁੱਕੀ ਆਵਾਜ਼, ਇਨ੍ਹਾਂ 21 ਕਪਤਾਨਾਂ ਨੇ ਪਾਕਿਸਤਾਨ ਤੋਂ ਕੀਤੀ ਇਹ ਅਪੀਲ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਦਿੱਗਜ ਕਪਤਾਨ ਇਮਰਾਨ ਖਾਨ ਨੂੰ ਲੈ ਕੇ ਪਾਕਿਸਤਾਨ ਸਰਕਾਰ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ‘ਚ ਹੈ।

ਪਿਛਲੇ 3 ਸਾਲਾਂ ਤੋਂ ਪਾਕਿਸਤਾਨ ਦੀ ਜੇਲ੍ਹ ‘ਚ ਬੰਦ ਇਮਰਾਨ ਖਾਨ ਦੀ ਸਿਹਤ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਤੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਉੱਡ ਚੁੱਕੀਆਂ ਹਨ। ਅਜਿਹੇ ‘ਚ ਲਗਾਤਾਰ ਪਾਕਿਸਤਾਨ ਦੇ ਅੰਦਰ ਤੇ ਬਾਹਰੋਂ ਪਾਰਦਰਸ਼ਤਾ ਦੀ ਮੰਗ ਹੋ ਰਹੀ ਹੈ। ਅੰਤਰਰਾਸ਼ਟਰੀ ਕ੍ਰਿਕਟ ਨੇ ਵੀ ਇੱਕ ਵਾਰ ਫਿਰ ਆਪਣੀ ਚਿੰਤਾ ਖੁੱਲ੍ਹ ਕੇ ਜ਼ਾਹਰ ਕੀਤੀ ਹੈ। ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਤੇ ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਸਮੇਤ ਦੁਨੀਆ ਭਰ ਦੇ 21 ਸਾਬਕਾ ਕਪਤਾਨਾਂ ਨੇ ਪਾਕਿਸਤਾਨ ਸਰਕਾਰ ਨੂੰ ਮੁੜ ਚਿੱਠੀ ਲਿਖ ਕੇ ਇਮਰਾਨ ਖਾਨ ਨੂੰ ਸਹੀ ਇਲਾਜ ਦੇਣ ਦੀ ਅਪੀਲ ਕੀਤੀ ਹੈ।
1992 ‘ਚ ਪਾਕਿਸਤਾਨ ਨੂੰ ਇਕਲੌਤਾ ਵਰਲਡ ਕੱਪ ਜਿਤਾਉਣ ਵਾਲੇ ਕਪਤਾਨ ਇਮਰਾਨ ਖਾਨ 2018 ਤੋਂ 2022 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਵੀ ਰਹੇ ਸਨ। ਪਰ ਅਚਾਨਕ ਉਨ੍ਹਾਂ ਨੂੰ ਆਪਣਾ ਅਹੁਦਾ ਛੱਡਣਾ ਪਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਕਈ ਮਾਮਲਿਆਂ ‘ਚ ਜਾਂਚ ਚੱਲ ਰਹੀ ਹੈ ਤੇ ਸਜ਼ਾ ਵੀ ਮਿਲ ਚੁੱਕੀ ਹੈ। ਇਸ ਦੇ ਚਲਦੇ ਹੀ ਉਹ ਅਗਸਤ 2023 ਤੋਂ ਜੇਲ੍ਹ ‘ਚ ਹਨ। ਪਰ ਲਗਾਤਾਰ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਾਜਨਕ ਖ਼ਬਰਾਂ ਆਉਂਦੀਆਂ ਰਹੀਆਂ ਹਨ, ਕਿਉਂਕਿ ਪਰਿਵਾਰ ਨੂੰ ਵੀ ਉਨ੍ਹਾਂ ਨਾਲ ਮਿਲਣ ਨਹੀਂ ਦਿੱਤਾ ਗਿਆ ਹੈ।

ਪਾਕਿਸਤਾਨ ਸਰਕਾਰ ਤੋਂ ਕੀਤੀ ਇਹ ਮੰਗ

ਅਜਿਹੇ ਹਾਲਾਤਾਂ ‘ਚ ਹੀ ਫਰਵਰੀ 2026 ‘ਚ ਕਈ ਦਿੱਗਜ ਕਪਤਾਨਾਂ ਨੇ ਇਮਰਾਨ ਖਾਨ ਨਾਲ ਸਹੀ ਵਿਵਹਾਰ ਕੀਤੇ ਜਾਣ ਤੇ ਉਨ੍ਹਾਂ ਨੂੰ ਸਹੀ ਮੈਡੀਕਲ ਸਹਾਇਤਾ ਉਪਲਬਧ ਕਰਵਾਉਣ ਲਈ ਪਾਕਿਸਤਾਨ ਸਰਕਾਰ ਤੋਂ ਅਪੀਲ ਕੀਤੀ ਸੀ। ਇਸ ਅਪੀਲ ਨੂੰ ਮੁੜ ਦੁਹਰਾਉਂਦੇ ਹੋਏ ਇੱਕ ਵਾਰ ਫਿਰ 21 ਕਪਤਾਨਾਂ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੂੰ ਪੱਤਰ ਲਿਖ ਕੇ ਆਪਣੀ ਅਪੀਲ ਦੁਹਰਾਈ ਹੈ। ਇਸ ‘ਤੇ ਭਾਰਤ ਤੋਂ ਗਾਵਸਕਰ, ਕਪਿਲ ਦੇਵ ਤੇ ਦਿਲੀਪ ਵੈਂਗਸਰਕਰ ਤੋਂ ਇਲਾਵਾ ਆਸਟ੍ਰੇਲੀਆ ਦੇ ਗ੍ਰੇਗ ਚੈਪਲ, ਇੰਗਲੈਂਡ ਦੇ ਮਾਈਕਲ ਐਥਰਟਨ ਤੇ ਹੋਰ ਸਾਬਕਾ ਕਪਤਾਨਾਂ ਦੇ ਦਸਤਖ਼ਤ ਹਨ। ਕਪਤਾਨਾਂ ਦੀ ਮੁੱਖ ਮੰਗ ਹੈ ਕਿ ਇਮਰਾਨ ਨੂੰ ਸਿਹਤ ਸਮੱਸਿਆਵਾਂ ਲਈ ਲਗਾਤਾਰ ਮਾਹਿਰਾਂ ਦੀ ਸਹਾਇਤਾ ਮਿਲੇ ਤੇ ਇਸ ‘ਚ ਪਾਰਦਰਸ਼ਤਾ ਵਰਤੀ ਜਾਵੇ। ਨਾਲ ਹੀ ਪਰਿਵਾਰ ਨੂੰ ਉਨ੍ਹਾਂ ਨਾਲ ਨਿਯਮਿਤ ਤੌਰ ‘ਤੇ ਮਿਲਣ ਦਿੱਤਾ ਜਾਵੇ।
ਸਾਬਕਾ ਕ੍ਰਿਕਟ ਕਪਤਾਨਾਂ ਦੀ ਤਾਜ਼ਾ ਅਪੀਲ ਅਜਿਹੇ ਸਮੇਂ ਆਈ ਹੈ, ਜਦੋਂ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ 18 ਅਗਸਤ ਨੂੰ ਉਨ੍ਹਾਂ ਨੂੰ ਜੇਲ੍ਹ ਤੋਂ ਹਸਪਤਾਲ ਲਿਜਾਣ ਦਾ ਹੁਕਮ ਦਿੱਤਾ ਸੀ। ਅਦਾਲਤ ਨੇ ਉਨ੍ਹਾਂ ਨੂੰ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਇਲਾਜ ਉਪਲਬਧ ਕਰਵਾਉਣ ਦੀ ਗੱਲ ਕਹੀ ਸੀ। ਇਸ ਤੋਂ ਬਾਅਦ ਜਦੋਂ ਇਮਰਾਨ ਨੂੰ ਜੇਲ੍ਹ ਤੋਂ ਇਸਲਾਮਾਬਾਦ ਦੇ ਇੱਕ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਉਨ੍ਹਾਂ ਨੂੰ ‘ਮੈਡੀਕਲ ਫਿਟ’ ਐਲਾਨਿਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਉਸੇ ਜੇਲ੍ਹ ‘ਚ ਭੇਜ ਦਿੱਤਾ ਗਿਆ ਸੀ।

ਇਨ੍ਹਾਂ ਕਪਤਾਨਾਂ ਨੇ ਲਿਖੀ ਪਾਕ ਸਰਕਾਰ ਨੂੰ ਚਿੱਠੀ

ਦਸਤਖ਼ਤ ਕਰਨ ਵਾਲੇ ਕਪਤਾਨਾਂ ਦੇ ਨਾਮ ਇਹ ਹਨ- ਮਾਈਕਲ ਐਥਰਟਨ, ਐਲੈਕਸ ਬਲੈਕਵੈਲ, ਐਲਨ ਬਾਰਡਰ, ਮਾਈਕਲ ਬ੍ਰੀਅਰਲੀ, ਗ੍ਰੇਗ ਚੈਪਲ, ਇਆਨ ਚੈਪਲ, ਬੇਲਿੰਡਾ ਕਲਾਰਕ, ਸਰ ਐਲਿਸਟਰ ਕੁਕ, ਸੁਨੀਲ ਗਾਵਸਕਰ, ਲੀ ਜਰਮਨ, ਐਡਮ ਗਿਲਕ੍ਰਿਸਟ, ਡੇਵਿਡ ਗਾਵਰ, ਕਿਮ ਹਿਊਜ਼, ਨਾਸਿਰ ਹੁਸੈਨ, ਸਰ ਕਲਾਈਵ ਲਾਇਡ, ਕਪਿਲ ਦੇਵ, ਅਰਜੁਨ ਰਣਤੁੰਗਾ, ਸਰ ਐਂਡਰਿਊ ਸਟ੍ਰਾਸ, ਦਿਲੀਪ ਵੈਂਗਸਰਕਰ, ਸਟੀਵ ਵਾਅ ਤੇ ਜੌਨ ਰਾਈਟ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments