Sunday, June 14, 2026
Google search engine
HomeDeshAjnala ‘ਚੋਂ IED ਅਤੇ ਹੈਂਡ ਗ੍ਰਨੇਡ ਬਰਾਮਦ, ਪੰਜਾਬ ਪੁਲਿਸ ਦਾ ਐਂਟੀ ਟੈਰਰ...

Ajnala ‘ਚੋਂ IED ਅਤੇ ਹੈਂਡ ਗ੍ਰਨੇਡ ਬਰਾਮਦ, ਪੰਜਾਬ ਪੁਲਿਸ ਦਾ ਐਂਟੀ ਟੈਰਰ ਤੇ ਡਰੱਗ ਆਪਰੇਸ਼ਨ ਜਾਰੀ

ਡੀ.ਆਈ.ਜੀ. ਨਾਨਕ ਸਿੰਘ ਨੇ ਕਿਹਾ ਕਿ ਇਹ ਰਿਕਵਰੀ ਸਿਰਫ਼ ਇੱਕ ਕੜੀ ਹੈ।

ਅੰਮ੍ਰਿਤਸਰ ਦੇ ਡੀ.ਆਈ.ਜੀ. ਬਾਰਡਰ ਰੇਂਜ ਨਾਨਕ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਤੇ ਡੀ.ਜੀ.ਪੀ. ਦੀਆਂ ਹਦਾਇਤਾਂ ‘ਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਲਗਾਤਾਰ ਪ੍ਰਭਾਵਸ਼ਾਲੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅਜਨਾਲਾ ਥਾਣੇ ਵਿੱਚ ਦਰਜ ਐਫਆਈਆਰ ਨੰਬਰ 74 ਦੇ ਸਬੰਧ ਵਿੱਚ ਹਾਲੀਆ ਰਿਕਵਰੀ ਦੌਰਾਨ ਇੱਕ IED, ਤਿੰਨ ਹੈਂਡ ਗ੍ਰਨੇਡ, ਇੱਕ ਮਦਰ ਬੋਰਡ, ਰਿਮੋਟ ਕੰਟਰੋਲ ਬੈਟਰੀਆਂ ਅਤੇ ਡੈਥਨੇਟਰ ਵਰਗਾ ਵਿਸ਼ਫੋਟਕ ਸਮਾਨ ਬਰਾਮਦ ਹੋਇਆ ਹੈ। ਇਹ ਕਾਰਵਾਈ ਕਿਸੇ ਵੱਡੀ ਵਾਰਦਾਤ ਨੂੰ ਹੋਣ ਤੋਂ ਪਹਿਲਾਂ ਹੀ ਰੋਕਣ ਵਿੱਚ ਮੀਲਪੱਥਰ ਸਾਬਤ ਹੋਈ ਹੈ।

ਪੰਜਾਬ ਪੁਲਿਸ ਦਾ ਐਂਟੀ ਟੈਰਰ ਤੇ ਡਰੱਗ ਆਪਰੇਸ਼ਨ ਜਾਰੀ

ਡੀ.ਆਈ.ਜੀ. ਨਾਨਕ ਸਿੰਘ ਨੇ ਕਿਹਾ ਕਿ ਇਹ ਰਿਕਵਰੀ ਸਿਰਫ਼ ਇੱਕ ਕੜੀ ਹੈ। ਅੰਮ੍ਰਿਤਸਰ ਪੁਲਿਸ ਵੱਲੋਂ ਆਤੰਕਵਾਦ, ਗੈਂਗਸਟਰ ਤੇ ਨਸ਼ੇ ਦੀ ਤਸਕਰੀ ਦੇ ਖ਼ਿਲਾਫ਼ ਲਗਾਤਾਰ ਮੁਹਿੰਮ ਜਾਰੀ ਹੈ। ਇਹ ਆਪਰੇਸ਼ਨ ਹੋਰ ਤੇਜ਼ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਜਿਹੜੇ ਤੱਤ ਪੰਜਾਬ ਵਿੱਚ ਅਸ਼ਾਂਤੀ ਪੈਦਾ ਕਰਨ ਜਾਂ ਨਸ਼ੇ ਰਾਹੀਂ ਜਨਤਾ ਵਿੱਚ ਡਰ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਦੇ ਖ਼ਿਲਾਫ਼ ਸਭ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਨਸ਼ੇ ਨਾਲ ਜੁੜੀ ਜਾਇਦਾਦ ਜ਼ਬਤ ਤੇ ਫ੍ਰੀਜ਼ ਕਰਨ ਦੀ ਪ੍ਰਕਿਰਿਆ ਵੀ ਜਾਰੀ

ਨਸ਼ਾ ਵਿਰੋਧੀ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਡੀ.ਆਈ.ਜੀ. ਨੇ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿੱਚ 879 ਮਾਮਲੇ ਦਰਜ, 1491 ਗ੍ਰਿਫ਼ਤਾਰੀਆਂ, ਲਗਭਗ 211 ਕਿਲੋ ਹਿਰੋਇਨ, 6 ਕਿਲੋ ਆਈਸ ਤੇ 1.5 ਕਿਲੋ ਅਫੀਮ ਬਰਾਮਦ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਦੀ ਕੁੱਲ ਕੀਮਤ ਲਗਭਗ 1.90 ਕਰੋੜ ਰੁਪਏ ਤੋਂ ਵੱਧ ਬਣਦੀ ਹੈ। ਇਸ ਤੋਂ ਇਲਾਵਾ ਨਸ਼ੇ ਨਾਲ ਜੁੜੀ ਜਾਇਦਾਦ ਜ਼ਬਤ ਤੇ ਫ੍ਰੀਜ਼ ਕਰਨ ਦੀ ਪ੍ਰਕਿਰਿਆ ਵੀ ਜਾਰੀ ਹੈ ਅਤੇ ਐਨ.ਡੀ.ਪੀ.ਐਸ. ਐਕਟ ਅਧੀਨ 68 ਭਗੌੜਿਆਂ ਵਿਰੁੱਧ ਕਾਰਵਾਈ ਚੱਲ ਰਹੀ ਹੈ।

ਇੰਟੈਲੀਜੈਂਸ ਅਧਾਰਿਤ ਛਾਪੇਮਾਰੀ ਰਾਹੀਂ ਤੋੜੇ ਜਾ ਰਹੇ ਇਹ ਨੈੱਟਵਰਕ

ਡੀ.ਆਈ.ਜੀ. ਨਾਨਕ ਸਿੰਘ ਨੇ ਪੁਲਿਸ ਮੁਲਾਜ਼ਮਾਂ ਦੇ ਸ਼ਾਨਦਾਰ ਕੰਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਬੀ.ਐਸ.ਐਫ., ਆਰਮੀ ਅਤੇ ਹੋਰ ਸੁਰੱਖਿਆ ਏਜੰਸੀਆਂ ਨਾਲ ਸਮਨਵੇ ਇਸ ਸਫਲਤਾ ਦਾ ਮੁੱਖ ਕਾਰਨ ਹੈ। ਉਨ੍ਹਾਂ ਨੇ ਕਿਹਾ ਕਿ ਖ਼ਾਸ ਆਪਰੇਸ਼ਨ ਤੇ ਇੰਟੈਲੀਜੈਂਸ ਅਧਾਰਿਤ ਛਾਪੇਮਾਰੀ ਰਾਹੀਂ ਹੀ ਇਹ ਨੈੱਟਵਰਕ ਤੋੜੇ ਜਾ ਸਕਦੇ ਹਨ। ਇਸ ਲਈ ਸਿਰਫ਼ ਰਿਕਵਰੀ ਹੀ ਨਹੀਂ ਸਗੋਂ ਤਸਕਰੀ ਚੇਨ ਦੇ ਅੱਗੇ ਤੇ ਪਿੱਛੇ ਦੇ ਸਾਰੇ ਕੜੇ ਵੀ ਖੋਲ੍ਹੇ ਜਾ ਰਹੇ ਹਨ।
ਅੰਤ ਵਿੱਚ ਡੀ.ਆਈ.ਜੀ. ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਸਾਵਧਾਨ ਰਹਿਣ ਤੇ ਕਿਸੇ ਵੀ ਸ਼ੱਕੀ ਚੀਜ਼ ਜਾਂ ਵਿਅਕਤੀ ਦੀ ਤੁਰੰਤ ਸੂਚਨਾ ਪੁਲਿਸ ਨੂੰ ਦੇਣ। ਉਨ੍ਹਾਂ ਦੁਹਰਾਇਆ ਕਿ ਅੰਮ੍ਰਿਤਸਰ ਜ਼ਿਲ੍ਹਾ ਪੂਰੀ ਤਰ੍ਹਾਂ ਸ਼ਾਂਤਮਈ ਬਣਿਆ ਰਹੇਗਾ ਅਤੇ ਕਿਸੇ ਵੀ ਤਰ੍ਹਾਂ ਦੀ ਗੈਰਕਾਨੂੰਨੀ ਗਤੀਵਿਧੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments