Tuesday, April 14, 2026
Google search engine
HomeDeshਬੇਅਦਬੀ ਬਿੱਲ ਤੋਂ ਕਿੰਨੇ ਸਹਿਮਤGiani Raghbir Singh ? ਸਾਬਕਾ CM ਪ੍ਰਕਾਸ਼ ਸਿੰਘ...

ਬੇਅਦਬੀ ਬਿੱਲ ਤੋਂ ਕਿੰਨੇ ਸਹਿਮਤGiani Raghbir Singh ? ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਬਾਰੇ ਦਿੱਤਾ ਵੱਡਾ ਬਿਆਨ

ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਮਾਨ ਸਰਕਾਰ ਨੇ ਅੱਜ ਸਮੁੱਚੀ ਸਿੱਖ ਸੰਗਤ ਨੂੰ ਬਹੁਤ ਵੱਡਾ ਸਤਿਕਾਰ ਤੇ ਤੋਹਫ਼ਾ ਦਿੱਤਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ‘ਚ ਬੀਤੇ ਦਿਨ ਸਰਬਸੰਮਤੀ ਨਾਲ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ, 2026 ਨੂੰ ਪਾਸ ਕੀਤਾ ਗਿਆ। ਇਸ ਬਿੱਲ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਸਖ਼ਤ ਸਜ਼ਾ ਦੀ ਤਜਵੀਜ਼ ਕੀਤੀ ਗਈ ਹੈ। ਇਸ ਤਹਿਤ ਬੇਅਦਬੀ ਕਰਨ ਵਾਲੇ ਨੂੰ ਮੌਤ ਤੱਕ ਉਮਰ ਕੈਦ ਦੀ ਸਜ਼ਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਸ ਬਿੱਲ ਦਾ ਸਵਾਗਤ ਕੀਤਾ ਹੈ।

ਸਮੁੱਚੀ ਸਿੱਖ ਸੰਗਰ ਲਈ ਬਹੁਤ ਵੱਡਾ ਸਤਿਕਾਰ: ਸਾਬਕਾ ਜੱਥੇਦਾਰ

ਸਾਬਕਾ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਸ ਬਿੱਲ ‘ਤੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਹਰ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੀਵਤ ਗੁਰੂ ਦਾ ਦਰਜਾ ਦਿੰਦਾ, ਪਰ ਪਿਛਲੇ ਕੁੱਝ ਦਹਾਕਿਆਂ ਤੋਂ ਗੁਰੂ ਸਾਹਿਬ ਦਾ ਅਪਮਾਨ-ਬੇਅਦਬੀਆਂ ਸ਼ੁਰੂ ਹੋਈਆਂ। ਖਾਸ ਤੌਰ ‘ਤੇ 2015 ਤੋਂ ਬਾਅਦ ਅਜਿਹੀਆਂ ਘਟਨਾਵਾਂ ਵੱਧ ਗਈਆਂ। ਹੁਣ ਤੱਕ 600 ਦੇ ਕਰੀਬ ਬੇਅਦਬੀਆਂ ਹੋ ਚੁੱਕੀਆਂ ਹਨ। ਸਰਕਾਰਾਂ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਢਿੱਲ ਵਰਤੀ ਗਈ, ਕਹਿ ਦਿੱਤਾ ਜਾਂਦਾ ਸੀ ਕਿ ਬੇਅਦਬੀ ਕਰਨ ਵਾਲਾ ਮੰਦਬੁੱਧੀ, ਪਾਗਲ, ਡਿਪਰੈਸ਼ਨ ਜਾਂ ਕਈ ਵਾਰ ਛੋਟੀ ਉਮਰ ਦਾ ਹਵਾਲਾ ਦਿੰਦੇ ਹੋਏ ਦੋਸ਼ੀ ਨੂੰ ਛੱਡ ਦਿੱਤਾ ਜਾਂਦਾ ਸੀ। ਹੁਣ ਤੱਕ ਕਿਸੇ ਵੀ ਅੰਜ਼ਾਮ ਤੱਕ ਕੋਈ ਵੀ ਸਰਕਾਰ ਜਾਂ ਪ੍ਰਸ਼ਾਸਨ ਨਹੀਂ ਪਹੁੰਚਿਆ ਤੇ ਹੁਣ ਤੱਕ ਕਿਸੇ ਵੀ ਸਰਕਾਰ ਨੇ ਸਿੱਖਾਂ ਨੂੰ ਬਣਦਾ ਨਿਆਂ ਨਹੀਂ ਦਿੱਤਾ।
ਉਨ੍ਹਾਂ ਨੇ ਅੱਗੇ ਕਿਹਾ ਕੁੱਝ ਸਮੇਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸੰਤ ਸਮਾਜ ਦੀ ਇਕੱਤਰਤਾ ਅੰਮ੍ਰਿਤਸਰ ਸਾਹਿਬ ‘ਚ ਹੋਈ। ਲੰਬੀ ਵਿਚਾਰ ਹੋਈ ਤੇ ਇਸ ਤੋਂ ਬਾਅਦ ਉਨ੍ਹਾਂ ਨੇ ਭਰੋਸਾ ਦਿੱਤਾ ਕਿ 13 ਅਪ੍ਰੈਲ ਨੂੰ ਅਸੀਂ ਅਜਿਹਾ ਇੱਕ ਸਖ਼ਤ ਕਾਨੂੰਨ ਬਣਾਵਾਂਗੇ ਕਿ ਉਸ ਤੋਂ ਬਾਅਦ ਕਾਨੂੰਨ ਬਣਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਸੀਐਮ ਨੇ ਭਰੋਸਾ ਦਿਵਾਇਆ ਕਿ ਕਾਨੂੰਨ ‘ਚ ਸਖ਼ਤ ਸਜ਼ਾਵਾਂ ਦੀ ਤਜਵੀਜ਼ ਕੀਤੀ ਜਾਵੇਗੀ। ਅੱਜ ਉਹ ਦਿਨ ਆਇਆ ਕਿ ਪੰਜਾਬ ਸਰਕਾਰ ਵੱਲੋਂ ਬਿੱਲ ‘ਚ ਸੋਧ ਕੀਤੀ ਗਈ।
ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਮਾਨ ਸਰਕਾਰ ਨੇ ਅੱਜ ਸਮੁੱਚੀ ਸਿੱਖ ਸੰਗਤ ਨੂੰ ਬਹੁਤ ਵੱਡਾ ਸਤਿਕਾਰ ਤੇ ਤੋਹਫ਼ਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਵਿਧਾਨ ਸਭਾ ਦੇ ਸਪੀਕਰ ਤੇ ਸੀਐਮ ਨੇ ਬਹੁਤ ਸਤਿਕਾਰ ਤੇ ਚੋਣਵੇਂ ਸ਼ਬਦਾਂ ਦੇ ਨਾਲ ਵਿਧਾਨ ਸਭਾ ਦੀ ਕਾਰਵਾਈ ਨੂੰ ਚਲਾਇਆ ਤੇ ਬਿੱਲ ਸਰਬਸੰਮਤੀ ਨਾਲ ਪਾਸ ਹੋਇਆ। ਮੈਂ ਸੰਗਤਾਂ ਨੂੰ ਅੱਜ ਦੇ ਇਸ ਕਾਰਜ ਦੀਆਂ ਵਧਾਈਆਂ ਦਿੰਦਾ ਹਾਂ ਤੇ ਉਮੀਦ ਕਰਦਾ ਹਾਂ ਕਿ ਜਲਦੀ ਤੋਂ ਜਲਦੀ ਇਸ ਸਬੰਧੀ ਸਾਰੀਆਂ ਕਾਨੂੰਨੀ ਰਸਮਾਂ ਪੂਰੀਆਂ ਕਰਕੇ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇ। ਉਨ੍ਹਾਂ ਨੇ ਮੰਗ ਕਰਦੇ ਹੋਏ ਕਿਹਾ ਕਿ ਜੋ ਪਹਿਲਾਂ ਵੀ 600 ਬੇਅਦਬੀਆਂ ਹੋਈਆਂ ਹਨ, ਇਸ ‘ਚ ਇਨਸਾਫ਼ ਦਿੱਤਾ ਜਾਵੇ।

ਪ੍ਰਕਾਸ਼ ਸਿੰਘ ਬਾਦਲ ‘ਤੇ ਕਿਸ ਗੱਲ ਦਾ ਫਖ਼ਰ: ਗਿਆਨੀ ਰਘਬੀਰ ਸਿੰਘ

ਬੀਤੇ ਦਿਨਾਂ ਤੋਂ ਚਰਚਾਵਾਂ ਚੱਲ ਰਹੀਆਂ ਹਨ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਫਖ਼ਰ-ਏ-ਕੌਮ ਦਾ ਖ਼ਿਤਾਬ ਵਾਪਸ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਡੇਰਾ ਸੱਚਾ ਸੌਦੇ ਦੇ ਮੁੱਖੀ ਰਾਮ ਰਹੀਮ ਨੂੰ ਮੁਆਫ਼ੀ ਦੇਣ ਦੇ ਮਾਮਲੇ ‘ਚ ਉਨ੍ਹਾਂ ਤੋਂ ਫਖ਼ਰ-ਏ-ਕੌਮ ਵਾਪਸ ਲੈ ਲਿਆ ਗਿਆ ਸੀ। ਇਸ ਮੁੱਦੇ ‘ਤੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ‘ਤੇ ਕਿਸ ਗੱਲ ਦਾ ਫਖ਼ਰ ਕੀਤਾ ਜਾਵੇ।
ਉਨ੍ਹਾਂ ਨੇ ਕਿਹਾ ਕਿ 1978 ਦਾ ਸਾਕਾ ਵਾਪਰਦਾ ਹੈ, 1986 ‘ਚ ਨਕੋਦਰ ਵਾਲਾ ਸਾਕਾ ਵਾਪਰਦਾ ਹੈ, 1984 ‘ਚ ਹਰਿਮੰਦਰ ਸਾਹਿਬ ‘ਤੇ ਹਮਲਾ ਹੁੰਦਾ ਹੈ ਤੇ ਉਸ ਤੋਂ ਬਾਅਦ 2007 ‘ਚ ਸਿਰਸੇ ਵਾਲਾ ਸਾਧ, ਜੋ ਗੁਰੂ ਸਾਹਿਬ ਦਾ ਸਵਾਂਗ ਰਚ ਕੇ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਦੀ ਰੀਸ ਕਰਦਾ ਹੈ, ਉਸ ‘ਤੇ ਪਰਚਾ ਹੁੰਦਾ ਹੈ ਤੇ ਫ਼ਿਰ ਵੋਟਾਂ ਬਟੋਰਨ ਲਈ ਪਰਚਾ ਵਾਪਸ ਲੈ ਲਿਆ ਜਾਂਦਾ ਹੈ। ਉਸ ਤੋਂ ਬਾਅਦ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਸਾਹਿਬ ਦੇ ਸਰੂਪ ਚੋਰੀ ਹੁੰਦੇ ਹਨ, ਕੰਧਾਂ ਦੇ ਪੋਸਟਰ ਲਾ ਕੇ ਕੌਮ ਨੂੰ ਵਗਾਂਰਿਆ ਜਾਂਦਾ ਹੈ, ਗੁਰੂ ਸਾਹਿਬ ਦੇ ਅੰਗਾਂ ਨੂੰ ਗਲੀਆਂ ‘ਚ ਖਿਲਾਰਿਆਂ ਜਾਂਦਾ ਹੈ। ਜਿਹੜੇ ਅੰਗ ਗੁਰੂ ਸਾਹਿਬ ਦੇ ਬਚੇ ਸਨ, ਉਹ ਹੇਠਾਂ ਦਬਾ ਕੇ ਉੱਪਰ ਟਾਇਲਟ ਬਣਾਈ ਜਾਂਦੀ ਹੈ ਤੇ ਸਰਚ ਟੀਮ ਨੂੰ ਜਾਂਚ ਕਰਨ ਤੋਂ ਰੋਕਿਆ ਜਾਂਦਾ ਹੈ ਤੇ ਜੱਥੇਦਾਰਾਂ ਨੂੰ ਘਰ ਬੁਲਾ ਕੇ ਸਿਰਸੇ ਵਾਲੇ ਨੂੰ ਬਿਨਾਂ ਮੰਗੇ ਮੁਆਫ਼ੀ ਦਿਵਾਈ ਜਾਂਦੀ ਹੈ ਤੇ ਉਸ ਦੀ ਫਿਲਮ ਦੇ ਪੋਸਟਰਾਂ ਦੀ ਰਾਖੀ ਲਈ ਪੁਲਿਸ ਲਗਾਈ ਜਾਂਦੀ ਹੈ।
ਉਨ੍ਹਾਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ੀ ਤੋਂ ਬਾਅਦ ਸਾਰੇ ਗੁਨਾਹ ਕਬੂਲੇ ਜਾਂਦੇ ਹਨ ਕਿ ਸੁਮੇਧ ਸੈਣੀ ਨੂੰ ਅਸੀਂ ਡੀਜੀਪੀ ਲਾਇਆ, ਇਜ਼ਹਾਰ ਆਲਮ ਨੂੰ ਅਸੀਂ ਟਿਕਟ ਦਿੱਤੀ ਤੇ ਇਸ ਤਰ੍ਹਾਂ ਦੇ ਗੁਨਾਹ ਮੰਨ ਕੇ ਸੇਵਾ ਵੀ ਕਰ ਲਈ ਗਈ। ਪਰ, ਬਾਹਰ ਜਾ ਕੇ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੋਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਜਿਹੜੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਗੁਨਾਹ ਮੰਨੇ ਸਨ, ਉਹ ਮੈਂ ਕੀਤੇ ਹੀ ਨਹੀਂ।
ਗਿਆਨੀ ਰਘਬੀਰ ਨੇ ਕਿਹਾ ਕਿ ਜੋ 2 ਦਸੰਬਰ, 2024 ਨੂੰ ਸੁਖਬੀਰ ਬਾਦਲ ਨੂੰ ਸਜ਼ਾ-ਸੇਵਾ ਲੱਗੀ ਸੀ, ਉਸ ਨੂੰ ਕਹਿਣਾ ਕਿ ਉਹ ਮੇਰੇ ਖਿਲਾਫ਼ ਸਾਜ਼ਿਸ਼ ਦੇ ਤਹਿਤ ਏਜੰਸੀਆਂ ਦੇ ਕਹਿਣ ‘ਤੇ ਲਗਾਈ ਗਈ। ਕਿਸ ਦਾ ਫਖ਼ਰ ਤੇ ਕਿਹੜਾ ਫਖ਼ਰ-ਏ-ਕੌਮ ਹੈ, ਜੋ ਇਸ ਪਰਿਵਾਰ ‘ਤੇ ਫਖ਼ਰ ਕੀਤਾ ਜਾਵੇ ਜਾਂ ਪ੍ਰਕਾਸ਼ ਸਿੰਘ ਬਾਦਲ ਨੂੰ ਫਖ਼ਰ-ਏ-ਕੌਮ ਦਿੱਤਾ ਜਾਵੇ। ਇਸੇ ਗੱਲ ‘ਤੇ ਵਿਚਾਰ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੋਂ ਫਖ਼ਰ-ਏ-ਕੌਮ ਵਾਪਸ ਲਿਆ ਗਿਆ। ਉਨ੍ਹਾਂ ਨੇ ਕਿਹਾ ਜੋ ਕੌਮ ਪ੍ਰਤੀ ਸੇਵਾ ਕਰਦੇ ਹਨ, ਉਨ੍ਹਾਂ ਨੂੰ ਸਨਮਾਨ ਦਿੱਤਾ ਜਾਂਦਾ ਹੈ ਤੇ ਜਿਹੜੇ ਕੌਮ ਨਾਲ ਗੱਦਾਰੀਆਂ ਕਰਦੇ ਹਨ, ਉਨ੍ਹਾਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments