ਏਸ਼ੀਅਨ ਗੇਮਜ਼ ਲਈ ਭਾਰਤੀ ਹਾਕੀ ਟੀਮ ਜਾਪਾਨ ਰਵਾਨਾ ਹੋ ਗਈ ਹੈ।
ਹਾਕੀ ਵਰਲਡ ਕੱਪ ਦੌਰਾਨ ਭਾਰਤੀ ਟੀਮ ਦੀ ਜਰਸੀ ਦਾ ਰੰਗ ਅਚਾਨਕ ਬਦਲ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਕਾਫ਼ੀ ਹੰਗਾਮਾ ਹੋਇਆ ਸੀ। ਹੁਣ ਇੱਕ ਵਾਰ ਫਿਰ ਜਰਸੀ ਦਾ ਰੰਗ ਬਦਲ ਦਿੱਤਾ ਗਿਆ ਹੈ।
ਭਾਰਤੀ ਹਾਕੀ ਟੀਮ ਇੱਕ ਵਾਰ ਫਿਰ ਨੀਲੀ ਜਰਸੀ ਪਾ ਕੇ ਮੈਦਾਨ ‘ਤੇ ਉਤਰੇਗੀ। ਹਾਕੀ ਇੰਡੀਆ ਮੁਤਾਬਕ ਆਉਣ ਵਾਲੀਆਂ ਏਸ਼ੀਅਨ ਗੇਮਜ਼ ਵਿੱਚ ਟੀਮ ਇੰਡੀਆ ਨੀਲੀ ਜਰਸੀ ਪਾ ਕੇ ਮੈਦਾਨ ‘ਤੇ ਉਤਰੇਗੀ।
ਹਾਲ ਹੀ ਵਿੱਚ ਨੀਦਰਲੈਂਡ ਅਤੇ ਬੈਲਜੀਅਮ ਵਿੱਚ ਹੋਏ ਹਾਕੀ ਵਰਲਡ ਕੱਪ ਦੌਰਾਨ ਅਚਾਨਕ ਟੀਮ ਇੰਡੀਆ ਦੀ ਜਰਸੀ ਦਾ ਰੰਗ ਨੀਲੇ ਤੋਂ ਕੇਸਰੀ ਕਰ ਦਿੱਤਾ ਗਿਆ ਸੀ। ਇਸ ਫ਼ੈਸਲੇ ‘ਤੇ ਕਾਫ਼ੀ ਹੰਗਾਮਾ ਹੋਇਆ ਸੀ।
ਜਦੋਂ ਟੀਮ ਇੰਡੀਆ ਦੀ ਜਰਸੀ ਦਾ ਰੰਗ ਕੇਸਰੀ ਕੀਤਾ ਗਿਆ ਸੀ ਤਾਂ ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਨੇ ਦਾਅਵਾ ਕੀਤਾ ਸੀ ਕਿ ਇਹ ਬਦਲਾਅ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਹੀ ਨਹੀਂ ਸੀ।


![mixcollage-08-sep-2026-05-57-pm-603[2]](https://punjabbuzz.com/Punjabi/wp-content/uploads/2026/09/mixcollage-08-sep-2026-05-57-pm-6032-696x392.jpg)


