HomeCrimeCalifornia ‘ਚ ਪੀਜ਼ਾ ਰੈਸਟੋਰੈਂਟ ਦੀ ਆੜ ਚ ਚੱਲ ਰਿਹਾ ਸੀ ਡਰੱਗ ਸਿੰਡਿਕੇਟ,...
California ‘ਚ ਪੀਜ਼ਾ ਰੈਸਟੋਰੈਂਟ ਦੀ ਆੜ ਚ ਚੱਲ ਰਿਹਾ ਸੀ ਡਰੱਗ ਸਿੰਡਿਕੇਟ, ਪੰਜਾਬੀ ਸ਼ਖਸ ਗ੍ਰਿਫ਼ਤਾਰ, 40 ਕਿਲੋ ਕੋਕੀਨ ਤੇ ਹਥਿਆਰ ਬਰਾਮਦ
ਅਮਰੀਕਾ ਦੇ ਕੈਲੀਫੋਰਨੀਆ ਵਿੱਚ ਪੀਜ਼ਾ ਰੈਸਟੋਰੈਂਟ ਦੀ ਆੜ ਵਿੱਚ ਅੰਤਰਰਾਸ਼ਟਰੀ ਡਰੱਗ ਸਿੰਡਿਕੇਟ ਚਲਾਉਣ ਵਾਲੇ ਪੰਜਾਬ ਨਿਵਾਸੀ ਕਵੰਲਪ੍ਰੀਤ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।
ਅਮਰੀਕਾ ਦੇ ਕੈਲੀਫੋਰਨੀਆ ਵਿੱਚ ਪੀਜ਼ਾ ਰੈਸਟੋਰੈਂਟ ਦੀ ਆੜ ਵਿੱਚ ਅੰਤਰਰਾਸ਼ਟਰੀ ਡਰੱਗ ਸਿੰਡਿਕੇਟ ਚਲਾਉਣ ਵਾਲੇ ਪੰਜਾਬ ਨਿਵਾਸੀ ਕਵੰਲਪ੍ਰੀਤ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਗੈਰ-ਕਾਨੂੰਨੀ ਤਰੀਕੇ ਨਾਲ ਦੇਸ਼ ਵਿੱਚ ਦਾਖ਼ਲ ਹੋਇਆ ਇਹ ਸ਼ਖਸ ਪਿਜ਼ਜ਼ਾ ਡਿਲੀਵਰੀ ਦੇ ਬਹਾਨੇ ਕੋਕੀਨ ਵਰਗੇ ਖ਼ਤਰਨਾਕ ਨਸ਼ੀਲੇ ਪਦਾਰਥਾਂ ਦਾ ਨੈੱਟਵਰਕ ਚਲਾ ਰਿਹਾ ਸੀ। ਪੁਲਿਸ ਦੀ ਛਾਪੇਮਾਰੀ ਦੌਰਾਨ ਉਸ ਦੇ ਟਿਕਾਣੇ ਤੋਂ 40 ਕਿਲੋ ਕੋਕੀਨ, ਕਈ ਪਿਸਤੌਲਾਂ ਅਤੇ ਵੱਡੀ ਮਾਤਰਾ ਵਿੱਚ ਡਾਲਰਾਂ ਦੀ ਨਕਦੀ ਬਰਾਮਦ ਹੋਈ ਹੈ। ਮੁਲਜ਼ਮ ਨੂੰ ਹੁਣ ਉਮਰ ਕੈਦ ਤੱਕ ਦੀ ਸਜ਼ਾ ਅਤੇ ਭਾਰੀ ਆਰਥਿਕ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕੋਕੀਨ ਦੇ ਵੱਡੇ ਸਿੰਡਿਕੇਟ ਦਾ ਪਰਦਾਫਾਸ਼
ਜਾਂਚ ਅਧਿਕਾਰੀਆਂ ਦੇ ਅਨੁਸਾਰ, ਆਰੋਪੀ ਲੰਬੇ ਸਮੇਂ ਤੋਂ ਗੁਪਤ ਤਰੀਕੇ ਨਾਲ ਇੱਕ ਵੱਡਾ ਡਰੱਗ ਸਿੰਡਿਕੇਟ ਚਲਾ ਰਿਹਾ ਸੀ। ਉਹ ਆਪਣੇ ਰੈਸਟੋਰੈਂਟ ਨੈੱਟਵਰਕ ਦਾ ਫਾਇਦਾ ਚੁੱਕ ਕੇ ਸਥਾਨਕ ਲੋਕਾਂ ਅਤੇ ਨੌਜਵਾਨਾਂ ਨੂੰ ਮੇਥ ਅਤੇ ਕੋਕੀਨ ਵਰਗੇ ਖ਼ਤਰਨਾਕ ਨਸ਼ੀਲੇ ਪਦਾਰਥ ਸਪਲਾਈ ਕਰਦਾ ਸੀ। ਦੇਖਦੇ ਹੀ ਦੇਖਦੇ ਉਸ ਨੇ ਇੱਕ ਵਿਸ਼ਾਲ ਸਪਲਾਈ ਚੇਨ ਤਿਆਰ ਕਰ ਲਈ ਸੀ, ਜਿਸ ਰਾਹੀਂ ਉਹ ਭਾਰੀ ਮੁਨਾਫ਼ਾ ਕਮਾ ਰਿਹਾ ਸੀ।
ਪੁਲਿਸ ਦੀ ਰੇਡ ਵਿੱਚ ਬਰਾਮਦ ਹੋਏ ਹਥਿਆਰ, ਡਰੱਗਜ਼ ਅਤੇ ਨਕਦੀ
ਜਦੋਂ ਪੁਲਿਸ ਨੂੰ ਇਸ ਗੈਰ-ਕਾਨੂੰਨੀ ਕਾਰੋਬਾਰ ਬਾਰੇ ਗੁਪਤ ਸੂਚਨਾ ਮਿਲੀ ਤਾਂ ਅਧਿਕਾਰੀਆਂ ਨੇ ਆਰੋਪੀ ਦੇ ਘਰ ਅਤੇ ਹੋਰ ਟਿਕਾਣਿਆਂ ਤੇ ਯੋਜਨਾਬੱਧ ਤਰੀਕੇ ਨਾਲ ਛਾਪੇਮਾਰੀ ਕੀਤੀ। ਰੇਡ ਦੌਰਾਨ ਪੁਲਿਸ ਨੂੰ ਮੌਕੇ ਤੋਂ 40 ਕਿਲੋ ਸ਼ੁੱਧ ਕੋਕੀਨ, ਕਈ ਗੈਰ-ਕਾਨੂੰਨੀ ਪਿਸਤੌਲਾਂ ਅਤੇ ਵੱਡੀ ਮਾਤਰਾ ਵਿੱਚ ਡਾਲਰਾਂ ਦੀ ਨਕਦੀ ਬਰਾਮਦ ਹੋਈ। ਹਥਿਆਰਾਂ ਦੀ ਬਰਾਮਦਗੀ ਤੋਂ ਇਹ ਵੀ ਸਪੱਸ਼ਟ ਹੋ ਗਿਆ ਕਿ ਉਹ ਸਿਰਫ਼ ਡਰੱਗ ਤਸਕਰੀ ਹੀ ਨਹੀਂ, ਸਗੋਂ ਇੱਕ ਹਿੰਸਕ ਅਪਰਾਧਿਕ ਗਿਰੋਹ ਵੀ ਚਲਾ ਰਿਹਾ ਸੀ।
ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਿਹਾ ਸੀ
ਪੁਲਿਸ ਜਾਂਚ ਵਿੱਚ ਇਸ ਗੱਲ ਦੀ ਵੀ ਪੁਸ਼ਟੀ ਹੋਈ ਹੈ ਕਿ ਮੁਲਜ਼ਮ ਬਿਨਾਂ ਕਿਸੇ ਵੈਧ ਦਸਤਾਵੇਜ਼ ਦੇ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਿਹਾ ਸੀ। ਉਹ ਆਪਣੀ ਪਛਾਣ ਬਦਲ ਕੇ ਅਤੇ ਆਪਣੇ ਗੈਰ-ਕਾਨੂੰਨੀ ਧੰਦੇ ਨੂੰ ਪੀਜ਼ਾ ਕਾਰੋਬਾਰ ਦੇ ਪਿੱਛੇ ਲੁਕਾ ਕੇ ਸਾਲਾਂ ਤੋਂ ਕਾਨੂੰਨ ਦੀਆਂ ਅੱਖਾਂ ਵਿੱਚ ਧੂੜ ਪਾ ਰਿਹਾ ਸੀ।
ਉਮਰ ਕੈਦ ਦੀ ਸਜ਼ਾ ਅਤੇ ਭਾਰੀ ਜੁਰਮਾਨਾ ਲੱਗ ਸਕਦਾ ਹੈ
ਨਸ਼ੀਲੇ ਪਦਾਰਥਾਂ ਦੀ ਇੰਨੀ ਵੱਡੀ ਖੇਪ, ਗੈਰ-ਕਾਨੂੰਨੀ ਹਥਿਆਰ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਰਹਿਣ ਦੇ ਗੰਭੀਰ ਆਰੋਪਾਂ ਤਹਿਤ ਪੁਲਿਸ ਨੇ ਉਸ ਤੇ ਸਖ਼ਤ ਕਾਨੂੰਨ ਲਾਗੂ ਕੀਤੇ ਹਨ। ਕਾਨੂੰਨੀ ਮਾਹਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਸੰਗੀਨ ਅਪਰਾਧਾਂ ਲਈ ਉਸ ਨੂੰ ਉਮਰ ਕੈਦ ਦੀ ਸਜ਼ਾ ਮਿਲਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ, ਅਦਾਲਤ ਉਸ ਤੇ ਭਾਰੀ ਆਰਥਿਕ ਜੁਰਮਾਨਾ ਵੀ ਲਗਾ ਸਕਦੀ ਹੈ।