Sunday, April 19, 2026
Google search engine
Homelatest NewsGovinda ਦੀ ਪਤਨੀ ਨੇ ਚੰਡੀਗੜ੍ਹ ਤੋਂ ਕੀਤੀ ਨਵੇਂ ਕਰੀਅਰ ਦੀ ਸ਼ੁਰੂਆਤ, ਕਾਲੀ...

Govinda ਦੀ ਪਤਨੀ ਨੇ ਚੰਡੀਗੜ੍ਹ ਤੋਂ ਕੀਤੀ ਨਵੇਂ ਕਰੀਅਰ ਦੀ ਸ਼ੁਰੂਆਤ, ਕਾਲੀ ਮਾਤਾ ਮੰਦਰ ‘ਚ ਕੀਤੇ ਦਰਸ਼ਨ

ਬਾਲੀਵੁੱਡ ਐਕਟਰ ਗੋਵਿੰਦਾ ਦੀ ਪਤਨੀ ਸੁਨੀਤਾ ਅਹੁਜਾ ਨੇ ਆਪਣੇ ਨਵੇਂ ਕਰੀਅਰ ਦੀ ਸ਼ੁਰੂਆਤ ਕੀਤੀ ਹੈ।

ਬਾਲੀਵੁੱਡ ਐਕਟਰ ਗੋਵਿੰਦਾ ਦੀ ਪਤਨੀ ਸੁਨੀਤ ਅਹੁਜਾ ਹੁਣ ਵਲੋਗਰ ਬਣ ਗਈ ਹੈ। ਉਨ੍ਹਾਂ ਨੇ ਆਪਣੇ ਨਵੇਂ ਕਰੀਅਰ ਦੀ ਸ਼ੁਰੂਆਤ ਚੰਡੀਗੜ੍ਹ ਤੋਂ ਕੀਤੀ ਹੈ। ਇਸ ਦੌਰਾਨ ਉਹ ਚੰਡੀਗੜ੍ਹ ਦੇ ਧਨਾਸ ਸਥਿਤ ਕਾਲੀ ਮਾਤਾ ਮੰਦਰ ‘ਚ ਦਰਸ਼ਨਾਂ ਦੇ ਲਈ ਪਹੁੰਚੇ। ਖਾਸ ਗੱਲ ਇਹ ਰਹੀ ਕਿ ਉਨ੍ਹਾਂ ਨੇ ਮੰਦਰ ਤੱਕ ਪਹੁੰਚਣ ਲਈ ਗੱਡੀ ਨਹੀਂ, ਸਗੋਂ ਮੋਟਰ ਸਾਈਕਲ ਦੀ ਵਰਤੋਂ ਕੀਤੀ। ਇਸ ਦੌਰਾਨ ਗੋਵਿੰਦਾ ਦੀ ਪਤਨੀ ਨੇ ਮਜ਼ਕੀਆ ਲਹਿਜ਼ੇ ‘ਚ ਕਿਹਾ ਕਿ ਮੈਂ ਬਹੁੱਤ ਫੇਮਸ ਹਾਂ। ਮਾਂ ਤੋਂ ਮੰਨਤ ਮੰਗ ਕੇ ਮੇਰਾ ਵਿਆਹ ਗੋਵਿੰਦਾ ਨਾਲ ਹੋਇਆ ਹੈ। ਅਜਿਹੇ ‘ਚ ਮੇਰਾ ਘਰ ਜੇਕਰ ਕੋਈ ਤੋੜਨ ਦੀ ਕੋਸ਼ਿਸ਼ ਕਰੇਗਾ ਤੋਂ ਉਸੂ ਨੂੰ ਮੈਂ ਬਖਸ਼ਗਾਂ ਨਹੀਂ। ਉਹ ਇਸ ਦੌਰਾਨ ਭਾਵੁਕ ਵੀ ਹੋ ਗਈ।
ਸੁਨੀਤਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਛਲੇ ਕੁੱਝ ਸਾਲ ਬੇਹੱਦ ਮੁਸ਼ਕਲ ਭਰੇ ਰਹੇ। ਪਤਾ ਨਹੀਂ ਲੋਕਾਂ ਨੇ ਕੀ-ਕੀ ਗੱਲਾਂ ਬਣਾ ਲਈਆਂ। ਮੇਰੇ ਤਲਾਕ ਨੂੰ ਲੈ ਕੇ ਅਫਵਾਹਾਂ ਉਡਾਈਆਂ ਗਈਆਂ। ਜਦੋਂ ਮੈਂ ਦੁੱਖੀ ਹੁੰਦੀ ਹਾਂ ਤਾਂ ਇੱਕ ਹੀ ਜਗ੍ਹਾਂ ਜਾਂਦੀ ਹਾਂ, ਉਹ ਹੈ ਮੇਰੀ ਮਾਤਾ ਰਾਣੀ ਦਾ ਦਰਬਾਰ। ਇਸ ਲਈ ਮੈਂ ਅੱਜ ਤੁਹਾਨੂੰ ਇਸ ਮੰਦਰ ‘ਚ ਲੈ ਕੇ ਜਾਂਦੀ ਹਾਂ।
ਸੁਨੀਤਾ ਨੇ ਕਿਹਾ ਕਿ ਮੈਂ ਬੀਵੀ ਨੰਬਰ-1 ਹਾਂ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਨਵੀਂ ਸ਼ੁਰੂਆਤ ਭਗਵਾਨ ਦਾ ਆਸ਼ੀਰਵਾਦ ਲਏ ਬਿਨਾਂ ਅਧੂਰੀ ਹੈ। ਇਸੇ ਕਾਰਨ ਦੀ ਵਜ੍ਹਾ ਨਾਲ ਮੈਂ ਚੰਡੀਗੜ੍ਹ ਆਈ ਹਾਂ, ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਦੇ ਲੋਕ, ਪੰਜਾਬੀ ਲੋਕ ਉਨ੍ਹਾਂ ਨੂੰ ਬਹੁੱਤ ਪਸੰਦ ਹਨ, ਤੇ ਉਹ ਖੁਦ ਵੀ ਪੰਜਾਬ ਹਨ। ਚੰਡੀਗੜ੍ਹ ‘ਚ ਉਨ੍ਹਾਂ ਨੇ ਮਾਤਾ ਕਾਲੀ ਤੇ ਕਾਲ ਭੈਰਵ ਦੇ ਦਰਸ਼ਨ ਕੀਤੇ। ਉਨ੍ਹਾਂ ਨੇ ਕਿਹਾ ਕਿ ਮੇਰੀ ਦਿੱਲ ਤੋਂ ਪ੍ਰਾਰਥਨਾ ਹੈ ਕਿ ਨਵੀਂ ਸ਼ੁਰੂਆਤ ਖੁਸੀਆਂ ਭਰੀ ਤੇ ਆਸ਼ੀਰਵਾਦ ਭਰੀ ਰਹੇ।
ਮੰਦਰ ‘ਚ ਸੁਨੀਤਾ ਨੇ ਕਿਹਾ ਕਿ ਬਚਪਨ ‘ਚ ਮੇਰੀ ਮਾਂ ਮੰਦਰ ਕੇ ਜਾਂਦੀ ਸੀ। ਜਦੋਂ ਮੈਂ ਸੱਤ-ਅੱਠ ਸਾਲਾਂ ਦੀ ਸੀ ਤਾਂ ਮੇਰੀ ਗੋਵਿੰਦਾ ਨਾਲ ਮੁਲਾਕਾਤ ਹੋਈ। ਜਦੋਂ ਮੈਂ ਗੋਵਿੰਦਾ ਨੂੰ ਮਿਲੀ ਤਾਂ ਮੈਂ ਮਾਤਾ ਰਾਣੀ ਤੋਂ ਇਹੀ ਮੰਗਣ ਗਈ ਕਿ ਮੇਰਾ ਵਿਆਹ ਗੋਵਿੰਦਾ ਨਾਲ ਹੋ ਜਾਵੇ। ਸਾਰੀਆਂ ਮੰਨਤਾਂ ਮਾਤਾ ਰਾਣੀ ਨੇ ਪੂਰੀਆਂ ਕੀਤੀਆਂ। ਵਿਆਹ ਵੀ ਹੋ ਗਿਆ, ਦੋ ਬੱਚੇ ਵੀ ਦਿੱਤੇ। ਸਾਰੇ ਸੁੱਖ ਮਿਲਣਾ ਆਸਾਨ ਨਹੀਂ ਹੁੰਦਾ, ਉਤਾਰ-ਚੜਾਅ ਆਉਂਦੇ ਰਹਿੰਦੇ ਹਨ। ਮੈਂ ਮਾਤਾ ਰਾਣੀ ‘ਤੇ ਬਹੁੱਤ ਵਿਸ਼ਵਾਸ਼ ਕਰਦੀ ਹਾਂ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments