Saturday, October 17, 2026
Google search engine
HomeDeshGNDU ਵਿਖੇ ਸੁਰਜੀਤ ਪਾਤਰ ਦੇ ਨਾਂ 'ਤੇ ਬਣੇਗਾ ਐਥੀਕਲ ਆਰਟੀਕਲ ਇੰਟੈਲੀਜੈਂਸ ਸੈਂਟਰ...

GNDU ਵਿਖੇ ਸੁਰਜੀਤ ਪਾਤਰ ਦੇ ਨਾਂ ‘ਤੇ ਬਣੇਗਾ ਐਥੀਕਲ ਆਰਟੀਕਲ ਇੰਟੈਲੀਜੈਂਸ ਸੈਂਟਰ : CM Bhagwant Mann

ਭਗਵੰਤ ਮਾਨ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਸਰਬੰਸ ਵਾਰਿਆਂ,ਸ਼ਹੀਦ ਭਗਤ ਸਿੰਘ ਜਿਨ੍ਹਾਂ ਨੇ 23 ਸਾਲ ਦੀ ਉਮਰ ਵਿਚ ਫਾਂਸੀ ਦਾ ਰਸਾ ਚੁੰਮਿਆ ਅਸੀੰ ਉਹਨਾਂ ਦੇ ਵਾਰਸ ਹਾਂ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਅਤੇ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਦੇ ਸਹਿਯੋਗ ਨਾਲ ਪਹਿਲਾ ਸੁਰਜੀਤ ਪਾਤਰ ਯਾਦਗਾਰੀ ਸਮਾਰੋਹ-2025 ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚੇ। ਸਮਾਗਮ ਵਿਚ ਭਗਵੰਤ ਮਾਨ ਮੁੱਖ ਮੰਤਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਭਗਵੰਤ ਮਾਨ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਸਰਬੰਸ ਵਾਰਿਆਂ,ਸ਼ਹੀਦ ਭਗਤ ਸਿੰਘ ਜਿਨ੍ਹਾਂ ਨੇ 23 ਸਾਲ ਦੀ ਉਮਰ ਵਿਚ ਫਾਂਸੀ ਦਾ ਰਸਾ ਚੁੰਮਿਆ ਅਸੀੰ ਉਹਨਾਂ ਦੇ ਵਾਰਸ ਹਾਂ। ਪੰਜਾਬੀ ਨੂੰ ਆਪਣਾ ਵਿਰਸਾ, ਸਭਿਆਚਾਰ, ਸਾਹਿਤ ਸਾਂਭਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸੁਰਜੀਤ ਪਾਤਰ ਦੇ ਨਾਮ ‘ਤੇ ਐਥੀਕਲ ਆਰਟੀਕਲ ਇੰਟੈਲੀਜੈੰਸ ਸੈੰਟਰ ਬਣਾਵਾਂਗੇ। ਸਰਕਾਰ ਇਸ ਨੂੰ ਬਣਾਉੰਣ ਲਈ ਸਾਰਾ ਖਰਚ ਕਰੇਗੀ। ਮਾਨ ਨੇ ਕਿਹਾ ਕਿ ਪੰਜਾਬੀਅਤ, ਸਭਿਆਚਾਰ ਤੇ ਸਾਹਿਤ ਨਾਲ ਸਬੰਧਤ ਕੋਈ ਵੀ ਸਮਾਗਮ ਹੋਵੇ ਸਰਕਾਰ ਆਪਣਾ ਫਰਜ ਸਮਝ ਕੇ ਨਿਭਾਏਗੀ। ਮੁੱਖ ਮੰਤਰੀ ਵੱਲੋਂ ਪਾਤਰ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਸਮਾਗਮ ਦੀ ਪ੍ਰਧਾਨਗੀ ਪ੍ਰੋਫ਼ੈਸਰ ਕਰਮਜੀਤ ਸਿੰਘ ਉਪ-ਕੁਲਪਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕੀਤੀ। ਸਮਾਗਮ ਦੇ ਕੋਆਰਡੀਨੇਟਰ ਪ੍ਰੋਫੈਸਰ ਕਰਨਜੀਤ ਕਾਹਲੋਂ ਸਨ। ਪ੍ਰੋਗਰਾਮ ਦਾ ਆਰੰਭ ਬਿਕਰਮਜੀਤ ਸਿੰਘ ਰਬਾਬੀ ਵੱਲੋਂ ਰਬਾਬ ਵਾਦਨ ਨਾਲ ਹੋਇਆ। ਡਾ. ਪਲਵਿੰਦਰ ਸਿੰਘ, ਡੀਨ ਅਕਾਦਮਿਕ ਮਾਮਲੇ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਸੁਰਜੀਤ ਪਾਤਰ ਯਾਦਗਾਰੀ ਭਾਸ਼ਣ ਉੱਘੇ ਚਿੰਤਕ ਅਤੇ ਲੇਖਕ ਅਮਰਜੀਤ ਸਿੰਘ ਗਰੇਵਾਲ ਵੱਲੋਂ ਦਿੱਤਾ। ਕਲਾ ਪਰਿਸ਼ਦ ਦੇ ਉਪ-ਚੇਅਰਮੈਨ ਅਤੇ ਨਾਮਵਰ ਆਲੋਚਕ ਡਾ. ਯੋਗਰਾਜ ਨੇ ਸੁਰਜੀਤ ਪਾਤਰ : ਸ਼ਖ਼ਸੀਅਤ ਅਤੇ ਰਚਨਾ ਵਿਸ਼ੇ ਉੱਤੇ ਭਾਸ਼ਣ ਦਿੱਤਾ।
ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਸਵਰਨਜੀਤ ਸਵੀ (ਚੇਅਰਮੈਨ ਕਲਾ ਪਰਿਸ਼ਦ), ਜਸਵੰਤ ਜ਼ਫ਼ਰ (ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ, ਪਟਿਆਲਾ) ਡਾ. ਮਨਮੋਹਨ (ਨਾਮਵਰ ਕਵੀ), ਅਸ਼ਵਨੀ ਚੈਟਲੇ, ਡਾ. ਆਤਮ ਰੰਧਾਵਾ ਅਤੇ ਭੁਪਿੰਦਰ ਕੌਰ ਪਾਤਰ ਸਨ। ਇਸ ਮੌਕੇ ਪ੍ਰਸਿੱਧ ਚਿੱਤਰਕਾਰ ਸਿਧਾਰਥ ਵੱਲੋਂ ਸੁਰਜੀਤ ਪਾਤਰ-ਕਾਵਿ ਦੀ ਕੈਲੀਗਰਾਫੀ ਦੀ ਪ੍ਰਦਰਸ਼ਨੀ ਵੀ ਲਗਾਈ ਗਈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments